ਰਾਮਕਲੀ ਮਹਲਾ ੫ ॥
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
ਸਿੰਚਹਿ ਦਰਬੁ ਦੇਹਿ ਦੁਖੁ ਲੋਗ ॥
You gather wealth by exploiting people.
(ਹੇ ਮੂਰਖ!) ਤੂੰ ਧਨ ਇਕੱਠਾ ਕਰੀ ਜਾਂਦਾ ਹੈਂ, (ਅਤੇ ਧਨ ਜੋੜਨ ਦੇ ਉੱਦਮ ਵਿਚ) ਲੋਕਾਂ ਨੂੰ ਦੁੱਖ ਦੇਂਦਾ ਹੈਂ। ਸਿੰਚਹਿ = ਤੂੰ ਇਕੱਠਾ ਕਰਦਾ ਹੈਂ, ਤੂੰ ਜੋੜਦਾ ਜਾਂਦਾ ਹੈਂ। ਦਰਬੁ {द्रव्य} ਧਨ। ਦੇਹਿ = ਤੂੰ ਦੇਂਦਾ ਹੈਂ। ਲੋਗ = ਲੋਕਾਂ ਨੂੰ।
ਤੇਰੈ ਕਾਜਿ ਨ ਅਵਰਾ ਜੋਗ ॥
It is of no use to you; it was meant for others.
(ਮੌਤ ਆਉਣ ਤੇ ਇਹ ਧਨ) ਤੇਰੇ ਕੰਮ ਨਹੀਂ ਆਵੇਗਾ, ਹੋਰਨਾਂ (ਦੇ ਵਰਤਣ) ਜੋਗਾ ਰਹਿ ਜਾਇਗਾ। ਤੇਰੈ ਕਾਜਿ = ਤੇਰੇ ਕੰਮ ਵਿਚ। ਅਵਰਾ ਜੋਗ = ਹੋਰਨਾਂ ਜੋਗਾ।
ਕਰਿ ਅਹੰਕਾਰੁ ਹੋਇ ਵਰਤਹਿ ਅੰਧ ॥
You practice egotism, and act like a blind man.
(ਹੇ ਮੂਰਖ! ਇਸ ਧਨ ਦਾ) ਮਾਣ ਕਰ ਕੇ (ਇਸ ਧਨ ਦੇ ਨਸ਼ੇ ਵਿਚ) ਅੰਨ੍ਹਾ ਹੋ ਕੇ ਤੂੰ (ਲੋਕਾਂ ਨਾਲ) ਵਰਤਾਰਾ ਕਰਦਾ ਹੈਂ। ਕਰਿ = ਕਰ ਕੇ। ਹੋਇ ਅੰਧ = ਅੰਨ੍ਹਾ ਹੋ ਕੇ। ਵਰਤਹਿ = ਤੂੰ ਵਰਤਦਾ ਹੈਂ, ਤੂੰ ਵਰਤਾਰਾ ਕਰਦਾ ਹੈਂ।
ਜਮ ਕੀ ਜੇਵੜੀ ਤੂ ਆਗੈ ਬੰਧ ॥੧॥
In the world hereafter, you shall be tied to the leash of the Messenger of Death. ||1||
(ਜਦੋਂ) ਮੌਤ ਦੀ ਫਾਹੀ (ਤੇਰੇ ਗਲ ਵਿਚ ਪਈ, ਉਸ ਫਾਹੀ ਵਿਚ) ਬੱਝੇ ਹੋਏ ਨੂੰ ਤੈਨੂੰ ਪਰਲੋਕ ਵਿਚ (ਲੈ ਜਾਣਗੇ, ਤੇ ਧਨ ਇਥੇ ਹੀ ਰਹਿ ਜਾਇਗਾ) ॥੧॥ ਜੇਵੜੀ = ਰੱਸੀ, ਫਾਹੀ। ਤੂ = ਤੈਨੂੰ। ਆਗੈ = ਪਰਲੋਕ ਵਿਚ। ਬੰਧ = ਬੱਝਾ ਹੋਇਆ ॥੧॥
ਛਾਡਿ ਵਿਡਾਣੀ ਤਾਤਿ ਮੂੜੇ ॥
Give up your envy of others, you fool!
ਹੇ ਮੂਰਖ! ਦੂਜਿਆਂ ਨਾਲ ਈਰਖਾ ਕਰਨੀ ਛੱਡ ਦੇ। ਤਾਤਿ = ਈਰਖਾ, ਸਾੜਾ। ਮੂੜੇ = ਹੇ ਮੂਰਖ!
ਈਹਾ ਬਸਨਾ ਰਾਤਿ ਮੂੜੇ ॥
You only live here for a night, you fool!
ਹੇ ਮੂਰਖ! ਇਸ ਦੁਨੀਆ ਵਿਚ (ਪੰਛੀਆਂ ਵਾਂਗ) ਰਾਤ-ਮਾਤ੍ਰ ਹੀ ਵੱਸਣਾ ਹੈ। ਈਹਾ = ਇਸ ਲੋਕ ਵਿਚ।
ਮਾਇਆ ਕੇ ਮਾਤੇ ਤੈ ਉਠਿ ਚਲਨਾ ॥
You are intoxicated with Maya, but you must soon arise and depart.
ਮਾਇਆ ਵਿਚ ਮਸਤ ਹੋਏ ਹੇ ਮੂਰਖ! (ਇਥੋਂ ਆਖ਼ਰ) ਉੱਠ ਕੇ ਤੂੰ ਚਲੇ ਜਾਣਾ ਹੈ, ਮਾਤੇ = ਮਸਤੇ ਹੋਏ। ਉਠਿ = ਉੱਠ ਕੇ।
ਰਾਚਿ ਰਹਿਓ ਤੂ ਸੰਗਿ ਸੁਪਨਾ ॥੧॥ ਰਹਾਉ ॥
You are totally involved in the dream. ||1||Pause||
(ਪਰ) ਤੂੰ (ਇਸ ਜਗਤ-) ਸੁਪਨੇ ਨਾਲ ਰੁੱਝਾ ਪਿਆ ਹੈਂ ॥੧॥ ਰਹਾਉ ॥ ਸੰਗਿ = ਨਾਲ। ਰਾਚਿ ਰਹਿਓ ਤੂ = ਤੂੰ ਮਸਤ ਹੋ ਰਿਹਾ ਹੈਂ। ਵਿਡਾਣੀ = ਬਿਗਾਨੀ ॥੧॥ ਰਹਾਉ ॥
ਬਾਲ ਬਿਵਸਥਾ ਬਾਰਿਕੁ ਅੰਧ ॥
In his childhood, the child is blind.
ਬਾਲ ਉਮਰੇ ਜੀਵ ਬੇ-ਸਮਝ ਬਾਲਕ ਬਣਿਆ ਰਹਿੰਦਾ ਹੈ, ਬਿਵਸਥਾ = ਉਮਰ (ਵਿਚ)। ਅੰਧ = ਅੰਞਾਣ, ਬੇ-ਸਮਝ।
ਭਰਿ ਜੋਬਨਿ ਲਾਗਾ ਦੁਰਗੰਧ ॥
In the fullness of youth, he is involved in foul-smelling sins.
ਭਰ-ਜਵਾਨੀ ਵੇਲੇ ਵਿਕਾਰਾਂ ਵਿਚ ਲੱਗਾ ਰਹਿੰਦਾ ਹੈ, ਭਰਿ ਜੋਬਨਿ = ਭਰੇ ਜੋਬਨ ਵਿਚ, ਭਰੀ ਜਵਾਨੀ ਵਿਚ। ਦੁਰਗੰਧ = ਗੰਦੇ ਕੰਮਾਂ ਵਿਚ, ਵਿਕਾਰਾਂ ਵਿਚ।
ਤ੍ਰਿਤੀਅ ਬਿਵਸਥਾ ਸਿੰਚੇ ਮਾਇ ॥
In the third stage of life, he gathers the wealth of Maya.
(ਜਵਾਨੀ ਲੰਘ ਜਾਣ ਤੇ) ਤੀਜੀ ਉਮਰੇ ਮਾਇਆ ਜੋੜਨ ਲੱਗ ਪੈਂਦਾ ਹੈ, ਤ੍ਰਿਤੀਆ ਬਿਵਸਥਾ = ਤੀਜੀ ਉਮਰੇ, ਜਵਾਨੀ ਲੰਘ ਜਾਣ ਤੇ। ਸਿੰਚੇ = ਇਕੱਠੀ ਕਰਦਾ ਹੈ। ਮਾਇ = ਮਾਇਆ।
ਬਿਰਧਿ ਭਇਆ ਛੋਡਿ ਚਲਿਓ ਪਛੁਤਾਇ ॥੨॥
And when he grows old, he must leave all this; he departs regretting and repenting. ||2||
(ਆਖ਼ਰ ਜਦੋਂ) ਬੁੱਢਾ ਹੋ ਜਾਂਦਾ ਹੈ ਤਾਂ ਅਫ਼ਸੋਸ ਕਰਦਾ (ਜੋੜੀ ਹੋਈ ਮਾਇਆ) ਛੱਡ ਕੇ (ਇਥੋਂ) ਤੁਰ ਪੈਂਦਾ ਹੈ ॥੨॥ ਪਛੁਤਾਇ = ਪਛਤਾ ਕੇ ॥੨॥
ਚਿਰੰਕਾਲ ਪਾਈ ਦ੍ਰੁਲਭ ਦੇਹ ॥
After a very long time, one obtains this precious human body, so difficult to obtain.
(ਹੇ ਭਾਈ!) ਬੜੇ ਚਿਰਾਂ ਪਿੱਛੋਂ ਜੀਵ ਨੂੰ ਇਹ ਦੁਰਲੱਭ ਮਨੁੱਖਾ ਸਰੀਰ ਮਿਲਦਾ ਹੈ, ਚਿਰੰਕਾਲ = ਚਿਰਾਂ ਪਿੱਛੋਂ। ਦ੍ਰੁਲਭ = ਮੁਸ਼ਕਿਲ ਨਾਲ ਮਿਲਣ ਵਾਲੀ। ਦੇਹ = ਸਰੀਰ।
ਨਾਮ ਬਿਹੂਣੀ ਹੋਈ ਖੇਹ ॥
Without the Naam, the Name of the Lord, it is reduced to dust.
ਪਰ ਨਾਮ ਤੋਂ ਵਾਂਜੇ ਰਹਿ ਕੇ ਇਹ ਸਰੀਰ ਮਿੱਟੀ ਹੋ ਜਾਂਦਾ ਹੈ। ਬਿਹੂਣੀ = ਬਿਨਾ, ਖ਼ਾਲੀ, ਸੱਖਣੀ। ਖੇਹ = ਸੁਆਹ।
ਪਸੂ ਪਰੇਤ ਮੁਗਧ ਤੇ ਬੁਰੀ ॥
Worse than a beast, a demon or an idiot,
(ਨਾਮ ਤੋਂ ਬਿਨਾ, ਵਿਕਾਰਾਂ ਦੇ ਕਾਰਨ) ਮੂਰਖ ਜੀਵ ਦੀ ਇਹ ਦੇਹੀ ਪਸ਼ੂਆਂ ਤੇ ਪਰੇਤਾਂ ਨਾਲੋਂ ਭੀ ਭੈੜੀ (ਸਮਝੋ)। ਤੇ = ਤੋਂ। ਬੁਰੀ = ਭੈੜੀ। ਮੁਗਧ = {मुग्ध} ਮੂਰਖ।
ਤਿਸਹਿ ਨ ਬੂਝੈ ਜਿਨਿ ਏਹ ਸਿਰੀ ॥੩॥
is that one who does not understand who created him. ||3||
ਜਿਸ ਪਰਮਾਤਮਾ ਨੇ (ਇਸ ਦੀ) ਇਹ ਮਨੁੱਖਾ ਦੇਹੀ ਬਣਾਈ ਉਸ ਨੂੰ ਕਦੇ ਚੇਤੇ ਨਹੀਂ ਕਰਦਾ ॥੩॥ ਤਿਸਹਿ = ਉਸ (ਪ੍ਰਭੂ) ਨੂੰ। ਜਿਨਿ = ਜਿਸ ਪ੍ਰਭੂ ਨੇ। ਸਿਰੀ = ਪੈਦਾ ਕੀਤੀ ॥੩॥
ਸੁਣਿ ਕਰਤਾਰ ਗੋਵਿੰਦ ਗੋਪਾਲ ॥
Listen, O Creator Lord, Lord of the Universe, Lord of the World,
ਜੀਵ ਵਿਚਾਰੇ ਕੀਹ ਕਰਨ? ਹੇ ਕਰਤਾਰ! ਹੇ ਗੋਬਿੰਦ! ਹੋ ਗੋਪਾਲ! ਕਰਤਾਰ = ਹੇ ਕਰਤਾਰ!
ਦੀਨ ਦਇਆਲ ਸਦਾ ਕਿਰਪਾਲ ॥
Merciful to the meek, forever compassionate
ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਸਦਾ ਹੀ ਕਿਰਪਾ ਦੇ ਸੋਮੇ! ਦਇਆਲ = ਹੇ ਦਇਆ ਦੇ ਘਰ!
ਤੁਮਹਿ ਛਡਾਵਹੁ ਛੁਟਕਹਿ ਬੰਧ ॥
If You emancipate the human, then his bonds are broken.
ਤੂੰ ਆਪ ਹੀ ਜੀਵਾਂ ਦੇ ਮਾਇਆ ਦੇ ਬੰਧਨ ਤੋੜੇਂ ਤਾਂ ਹੀ ਟੁੱਟ ਸਕਦੇ ਹਨ। ਤੁਮਹਿ = ਤੂੰ (ਆਪ) ਹੀ। ਛੁਟਕਹਿ = ਛੁੱਟਦੇ ਹਨ, ਟੁੱਟਦੇ ਹਨ। ਬੰਧ = ਬੰਧਨ।
ਬਖਸਿ ਮਿਲਾਵਹੁ ਨਾਨਕ ਜਗ ਅੰਧ ॥੪॥੧੨॥੨੩॥
O Nanak, the people of world are blind; please, Lord, forgive them, and unite them with Yourself. ||4||12||23||
ਹੇ ਕਰਤਾਰ! (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਇਸ ਜਗਤ ਨੂੰ ਤੂੰ ਆਪ ਹੀ ਮਿਹਰ ਕਰ ਕੇ (ਆਪਣੇ ਚਰਨਾਂ ਵਿਚ) ਜੋੜੀ ਰੱਖ ॥੪॥੧੨॥੨੩॥ ਬਖਸਿ = ਮਿਹਰ ਕਰ ਕੇ ॥੪॥੧੨॥੨੩॥