ਰਾਮਕਲੀ ਮਹਲਾ

Raamkalee, Fifth Mehl:

ਰਾਮਕਲੀ ਪੰਜਵੀਂ ਪਾਤਿਸ਼ਾਹੀ।

ਕਰਿ ਸੰਜੋਗੁ ਬਨਾਈ ਕਾਛਿ

Joining the elements together, the robe of the body is fashioned.

(ਜਿਵੇਂ ਕੋਈ ਦਰਜ਼ੀ ਕੱਪੜਾ ਮਾਪ ਕਤਰ ਕੇ ਮਨੁੱਖ ਦੇ ਸਰੀਰ ਵਾਸਤੇ ਕਮੀਜ਼ ਆਦਿਕ ਬਣਾਂਦਾ ਹੈ, ਤਿਵੇਂ ਪਰਮਾਤਮਾ ਨੇ ਜਿੰਦ ਤੇ ਸਰੀਰ ਦੇ) ਮਿਲਾਪ (ਦਾ ਅਵਸਰ) ਬਣਾ ਕੇ (ਜਿੰਦ ਵਾਸਤੇ ਇਹ ਸਰੀਰ-ਚੋਲੀ) ਕੱਛ ਕੇ ਬਣਾ ਦਿੱਤੀ। ਕਰਿ = ਕਰ ਕੇ, ਬਣਾ ਕੇ। ਸੰਜੋਗੁ = ਮਿਲਾਪ, (ਜਿੰਦ ਤੇ ਸਰੀਰ ਦੇ) ਮਿਲਾਪ (ਦਾ ਸਮਾ)। ਕਾਛਿ = ਕੱਛ ਕੇ, ਮਾਪ ਕੇ (ਜਿਵੇਂ ਕੋਈ ਦਰਜ਼ੀ ਕੱਪੜਾ ਮਾਪ ਕਤਰ ਕੇ ਕਮੀਜ਼ ਆਦਿ ਬਣਾਂਦਾ ਹੈ)।

ਤਿਸੁ ਸੰਗਿ ਰਹਿਓ ਇਆਨਾ ਰਾਚਿ

The ignorant fool is engrossed in it.

ਉਸ (ਸਰੀਰ-ਚੋਲੀ) ਨਾਲ ਬੇ-ਸਮਝ ਜੀਵ ਪਰਚਿਆ ਰਹਿੰਦਾ ਹੈ। ਸੰਗਿ = ਨਾਲ। ਇਆਨਾ = ਬੇ-ਸਮਝ ਜੀਵ। ਰਾਚਿ ਰਹਿਓ = ਪਰਚਿਆ ਰਹਿੰਦਾ ਹੈ।

ਪ੍ਰਤਿਪਾਰੈ ਨਿਤ ਸਾਰਿ ਸਮਾਰੈ

He cherishes it, and constantly takes care of it.

ਸਦਾ ਇਸ ਸਰੀਰ ਨੂੰ ਪਾਲਦਾ ਪੋਸਦਾ ਰਹਿੰਦਾ ਹੈ, ਤੇ ਸਦਾ ਇਸ ਦੀ ਸਾਂਭ-ਸੰਭਾਲ ਕਰਦਾ ਰਹਿੰਦਾ ਹੈ। ਪ੍ਰਤਿਪਾਰੈ = ਪਾਲਦਾ ਹੈ। ਸਾਰਿ = ਸਾਰ ਲੈ ਕੇ। ਸਮਾਰੈ = ਸੰਭਾਲ ਕਰਦਾ ਹੈ।

ਅੰਤ ਕੀ ਬਾਰ ਊਠਿ ਸਿਧਾਰੈ ॥੧॥

But at the very last moment, he must arise and depart. ||1||

ਅੰਤ ਦੇ ਵੇਲੇ ਜੀਵ (ਇਸ ਨੂੰ ਛੱਡ ਕੇ) ਉੱਠ ਤੁਰਦਾ ਹੈ ॥੧॥ ਊਠਿ = ਉੱਠ ਕੇ ॥੧॥

ਨਾਮ ਬਿਨਾ ਸਭੁ ਝੂਠੁ ਪਰਾਨੀ

Without the Naam, the Name of the Lord, everything is false, O mortal.

ਹੇ ਪ੍ਰਾਣੀ! ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਸਾਰਾ ਅਡੰਬਰ ਨਾਸਵੰਤ ਹੈ। ਸਭੁ = ਸਾਰਾ (ਅਡੰਬਰ)। ਝੂਠੁ = ਨਾਸਵੰਤ। ਪਰਾਨੀ = ਹੇ ਪ੍ਰਾਣੀ!

ਗੋਵਿਦ ਭਜਨ ਬਿਨੁ ਅਵਰ ਸੰਗਿ ਰਾਤੇ ਤੇ ਸਭਿ ਮਾਇਆ ਮੂਠੁ ਪਰਾਨੀ ॥੧॥ ਰਹਾਉ

Those who do not vibrate and meditate on the Lord of the Universe, but instead are imbued with other things, - all those mortals are plundered by Maya. ||1||Pause||

ਹੇ ਪ੍ਰਾਣੀ! ਜੇਹੜੇ ਬੰਦੇ ਪਰਮਾਤਮਾ ਦੇ ਭਜਨ ਤੋਂ ਬਿਨਾ ਹੋਰ ਪਦਾਰਥਾਂ ਨਾਲ ਮਸਤ ਰਹਿੰਦੇ ਹਨ, ਉਹ ਸਾਰੇ ਮਾਇਆ (ਦੇ ਮੋਹ) ਵਿਚ ਠੱਗੇ ਜਾਂਦੇ ਹਨ ॥੧॥ ਰਹਾਉ ॥ ਅਵਰ ਸੰਗਿ = ਹੋਰ ਹੋਰ ਨਾਲ। ਰਾਤੇ = ਮਸਤ। ਤੇ ਸਭਿ = ਉਹ ਸਾਰੇ ਜੀਵ। ਮੂਠੁ = ਠੱਗਿਆ ਹੋਇਆ। ਪਰਾਨੀ = ਹੇ ਪ੍ਰਾਣੀ! ॥੧॥ ਰਹਾਉ ॥

ਤੀਰਥ ਨਾਇ ਉਤਰਸਿ ਮੈਲੁ

Bathing at sacred shrines of pilgrimage, filth is not washed off.

(ਹੇ ਭਾਈ! ਮਾਇਆ ਦੇ ਮੋਹ ਦੀ ਇਹ) ਮੈਲ ਤੀਰਥਾਂ ਉਤੇ ਇਸ਼ਨਾਨ ਕਰ ਕੇ ਨਹੀਂ ਉਤਰੇਗੀ। ਤੀਰਥ ਨਾਇ = ਤੀਰਥਾਂ ਉਤੇ ਇਸ਼ਨਾਨ ਕਰ ਕੇ। ਨਾਇ = ਨ੍ਹਾਇ। ਉਤਰਸਿ = ਉਤਰੇਗੀ।

ਕਰਮ ਧਰਮ ਸਭਿ ਹਉਮੈ ਫੈਲੁ

Religious rituals are all just egotistical displays.

(ਤੀਰਥ-ਇਸ਼ਨਾਨ ਆਦਿਕ ਇਹ) ਸਾਰੇ (ਮਿਥੇ ਹੋਏ) ਧਾਰਮਿਕ ਕੰਮ ਹਉਮੈ ਦਾ ਖਿਲਾਰਾ ਹੀ ਹੈ। ਕਰਮ ਧਰਮ = ਮਿਥੇ ਹੋਏ ਧਾਰਮਿਕ ਕੰਮ। ਸਭਿ = ਸਾਰੇ। ਫੈਲੁ = ਪਸਾਰਾ, ਖਿਲਾਰਾ।

ਲੋਕ ਪਚਾਰੈ ਗਤਿ ਨਹੀ ਹੋਇ

By pleasing and appeasing people, no one is saved.

(ਤੀਰਥ-ਇਸ਼ਨਾਨ ਆਦਿਕ ਕਰਮਾਂ ਦੀ ਰਾਹੀਂ ਆਪਣੇ ਧਾਰਮਿਕ ਹੋਣ ਬਾਰੇ) ਲੋਕਾਂ ਦੀ ਤਸੱਲੀ ਕਰਾਇਆਂ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ। ਪਚਾਰੈ = ਪਰਚਾਵਾ ਕੀਤਿਆਂ। ਗਤਿ = ਉੱਚੀ ਆਤਮਕ ਅਵਸਥਾ।

ਨਾਮ ਬਿਹੂਣੇ ਚਲਸਹਿ ਰੋਇ ॥੨॥

Without the Naam, they shall depart weeping. ||2||

ਪਰਮਾਤਮਾ ਦੇ ਨਾਮ ਤੋਂ ਸੱਖਣੇ ਸਭ ਜੀਵ (ਇਥੋਂ) ਰੋ ਰੋ ਕੇ ਹੀ ਜਾਣਗੇ ॥੨॥ ਰੋਇ = ਰੋ ਕੇ, ਦੁੱਖੀ ਹੋ ਕੇ ॥੨॥

ਬਿਨੁ ਹਰਿ ਨਾਮ ਟੂਟਸਿ ਪਟਲ

Without the Lord's Name, the screen is not torn away.

(ਹੇ ਭਾਈ!) ਪਰਮਾਤਮਾ ਦੇ ਨਾਮ ਤੋਂ ਬਿਨਾ (ਮਾਇਆ ਦੇ ਮੋਹ ਦਾ) ਪੜਦਾ ਨਹੀਂ ਟੁੱਟੇਗਾ। ਪਟਲ = ਪੜਦਾ, ਮਾਇਆ ਦਾ ਪੜਦਾ।

ਸੋਧੇ ਸਾਸਤ੍ਰ ਸਿਮ੍ਰਿਤਿ ਸਗਲ

I have studied all the Shaastras and Simritees.

ਸਾਰੇ ਹੀ ਸ਼ਾਸਤ੍ਰ ਅਤੇ ਸਿਮ੍ਰਿਤੀਆਂ ਵਿਚਾਰਿਆਂ ਭੀ (ਇਹ ਪੜਦਾ ਦੂਰ ਨਹੀਂ ਹੋਵੇਗਾ)। ਸੋਧੇ = ਸੋਧਿਆਂ, ਵਿਚਾਰਿਆਂ। ਸਗਲ = ਸਾਰੇ।

ਸੋ ਨਾਮੁ ਜਪੈ ਜਿਸੁ ਆਪਿ ਜਪਾਏ

He alone chants the Naam, whom the Lord Himself inspires to chant.

ਪਰ ਉਹੀ ਬੰਦਾ ਨਾਮ ਜਪਦਾ ਹੈ ਜਿਸ ਨੂੰ ਪ੍ਰਭੂ ਆਪ ਨਾਮ ਜਪਣ ਲਈ ਪ੍ਰੇਰਦਾ ਹੈ। ਸੋ = ਉਹ ਬੰਦਾ। ਜਪਾਏ = ਜਪਣ ਦੀ ਪ੍ਰੇਰਨਾ ਕਰਦਾ ਹੈ।

ਸਗਲ ਫਲਾ ਸੇ ਸੂਖਿ ਸਮਾਏ ॥੩॥

He obtains all fruits and rewards, and merges in peace. ||3||

(ਜਿਹੜੇ ਬੰਦੇ ਨਾਮ ਜਪਦੇ ਹਨ) ਉਹਨਾਂ ਨੂੰ (ਮਨੁੱਖਾ ਜੀਵਨ ਦੇ) ਸਾਰੇ ਫਲ ਪ੍ਰਾਪਤ ਹੁੰਦੇ ਹਨ, ਉਹ ਬੰਦੇ (ਸਦਾ) ਆਨੰਦ ਵਿਚ ਟਿਕੇ ਰਹਿੰਦੇ ਹਨ ॥੩॥ ਸੇ = ਉਹ ਬੰਦੇ। ਸੂਖਿ = ਸੁਖ ਵਿਚ ॥੩॥

ਰਾਖਨਹਾਰੇ ਰਾਖਹੁ ਆਪਿ

O Savior Lord, please save me!

ਹੇ ਸਭ ਦੀ ਰੱਖਿਆ ਕਰਨ ਦੇ ਸਮਰੱਥ ਪ੍ਰਭੂ! ਤੂੰ ਆਪ ਹੀ (ਮਾਇਆ ਦੇ ਮੋਹ ਤੋਂ ਅਸਾਂ ਜੀਵਾਂ ਦੀ) ਰੱਖਿਆ ਕਰ ਸਕਦਾ ਹੈਂ। ਰਾਖਨਹਾਰੇ = ਹੇ ਰੱਖਿਆ ਕਰਨ ਦੇ ਸਮਰਥ ਪ੍ਰਭੂ!

ਸਗਲ ਸੁਖਾ ਪ੍ਰਭ ਤੁਮਰੈ ਹਾਥਿ

All peace and comforts are in Your Hand, God.

ਹੇ ਪ੍ਰਭੂ! ਸਾਰੇ ਸੁਖ ਤੇਰੇ ਆਪਣੇ ਹੱਥ ਵਿਚ ਹਨ। ਪ੍ਰਭ = ਹੇ ਪ੍ਰਭੂ! ਹਾਥਿ = ਹੱਥ ਵਿਚ।

ਜਿਤੁ ਲਾਵਹਿ ਤਿਤੁ ਲਾਗਹ ਸੁਆਮੀ

Whatever you attach me to, to that I am attached, O my Lord and Master.

ਹੇ ਮਾਲਕ-ਪ੍ਰਭੂ! ਤੂੰ ਜਿਸ ਕੰਮ ਵਿਚ (ਸਾਨੂੰ) ਲਾਂਦਾ ਹੈਂ, ਅਸੀਂ ਉਸੇ ਕੰਮ ਵਿਚ ਲੱਗ ਪੈਂਦੇ ਹਾਂ। ਜਿਤੁ = ਜਿਸ (ਕੰਮ) ਵਿਚ। ਲਾਵਹਿ = ਤੂੰ ਲਾਂਦਾ ਹੈਂ, ਤੂੰ ਜੋੜਦਾ ਹੈਂ। ਤਿਤੁ = ਉਸ (ਕੰਮ) ਵਿਚ। ਲਾਗਹ = ਅਸੀਂ ਜੀਵ ਲੱਗ ਪੈਂਦੇ ਹਾਂ। ਸੁਆਮੀ = ਹੇ ਮਾਲਕ!

ਨਾਨਕ ਸਾਹਿਬੁ ਅੰਤਰਜਾਮੀ ॥੪॥੧੩॥੨੪॥

O Nanak, the Lord is the Inner-knower, the Searcher of hearts. ||4||13||24||

ਹੇ ਨਾਨਕ! (ਆਖ-) ਮਾਲਕ-ਪ੍ਰਭੂ ਸਭ ਦੇ ਦਿਲਾਂ ਦੀ ਜਾਣਨ ਵਾਲਾ ਹੈ ॥੪॥੧੩॥੨੪॥ ਨਾਨਕ = ਹੇ ਨਾਨਕ! ਅੰਤਰਜਾਮੀ = ਦਿਲ ਦੀ ਜਾਣਨ ਵਾਲਾ ॥੪॥੧੩॥੨੪॥