ਰਾਮਕਲੀ ਮਹਲਾ

Raamkalee, Fifth Mehl:

ਰਾਮਕਲੀ ਪੰਜਵੀਂ ਪਾਤਿਸ਼ਾਹੀ।

ਜੋ ਕਿਛੁ ਕਰੈ ਸੋਈ ਸੁਖੁ ਜਾਨਾ

Whatever He does makes me happy.

(ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦਾ ਮਿਲਾਪ ਹੋ ਜਾਂਦਾ ਹੈ ਉਹ) ਜੋ ਕੁਝ ਪਰਮਾਤਮਾ ਕਰਦਾ ਹੈ ਉਸੇ ਨੂੰ ਉਹ ਸੁਖ ਸਮਝਦਾ ਹੈ। ਸੋਈ = ਉਸੇ ਨੂੰ ਹੀ। ਜਾਨਾ = ਜਾਣ ਲਿਆ ਹੈ।

ਮਨੁ ਅਸਮਝੁ ਸਾਧਸੰਗਿ ਪਤੀਆਨਾ

The ignorant mind is encouraged, in the Saadh Sangat, the Company of the Holy.

ਉਸ ਦਾ (ਪਹਿਲਾ) ਅੰਞਾਣ ਮਨ ਗੁਰੂ ਦੀ ਸੰਗਤਿ ਵਿਚ ਗਿੱਝ ਜਾਂਦਾ ਹੈ। ਅਸਮਝੁ ਮਨੁ = ਅੰਞਾਣ ਮਨ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਪਤੀਆਨਾ = ਪਤੀਜ ਜਾਂਦਾ ਹੈ, ਗਿੱਝ ਜਾਂਦਾ ਹੈ।

ਡੋਲਨ ਤੇ ਚੂਕਾ ਠਹਰਾਇਆ

Now, it does not waver at all; it has become stable and steady.

(ਗੁਰੂ ਦੀ ਕਿਰਪਾ ਨਾਲ ਪ੍ਰਭੂ-ਚਰਨਾਂ ਵਿਚ) ਟਿਕਾਇਆ ਹੋਇਆ ਉਸ ਦਾ ਮਨ ਡੋਲਣ ਤੋਂ ਹਟ ਜਾਂਦਾ ਹੈ, ਤੇ = ਤੋਂ। ਚੂਕਾ = ਹਟ ਗਿਆ। ਠਹਰਾਇਆ = ਟਿਕਾ ਲਿਆ।

ਸਤਿ ਮਾਹਿ ਲੇ ਸਤਿ ਸਮਾਇਆ ॥੧॥

Receiving Truth, it is merged in the True Lord. ||1||

ਅਤੇ ਸਦਾ-ਥਿਰ ਪ੍ਰਭੂ (ਦਾ ਨਾਮ) ਲੈ ਕੇ ਉਸ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੧॥ ਸਤਿ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਲੇ = ਲੈ ਕੇ। ਸਮਾਇਆ = ਲੀਨ ਹੋ ਗਿਆ ॥੧॥

ਦੂਖੁ ਗਇਆ ਸਭੁ ਰੋਗੁ ਗਇਆ

Pain is gone, and all illness is gone.

(ਹੇ ਭਾਈ!) ਉਸ ਮਨੁੱਖ ਦਾ ਸਾਰਾ ਦੁੱਖ ਸਾਰਾ ਰੋਗ ਦੂਰ ਹੋ ਜਾਂਦਾ ਹੈ, ਸਭੁ ਰੋਗੁ = ਸਾਰਾ ਰੋਗ।

ਪ੍ਰਭ ਕੀ ਆਗਿਆ ਮਨ ਮਹਿ ਮਾਨੀ ਮਹਾ ਪੁਰਖ ਕਾ ਸੰਗੁ ਭਇਆ ॥੧॥ ਰਹਾਉ

I have accepted the Will of God in my mind, associating with the Great Person, the Guru. ||1||Pause||

ਜਿਸ ਨੂੰ ਗੁਰੂ ਦਾ ਮਿਲਾਪ ਹੋ ਜਾਂਦਾ ਹੈ। ਪ੍ਰਭੂ ਦੀ ਰਜ਼ਾ ਉਸ ਨੂੰ ਮਨ ਵਿਚ ਮਿੱਠੀ ਲੱਗਣ ਲੱਗ ਪੈਂਦੀ ਹੈ ॥੧॥ ਰਹਾਉ ॥ ਆਗਿਆ = ਹੁਕਮ, ਰਜ਼ਾ। ਮਾਨੀ = ਮੰਨ ਲਈ। ਮਹਾ ਪੁਰਖ ਕਾ ਸੰਗੁ = ਗੁਰੂ ਦਾ ਮਿਲਾਪ ॥੧॥ ਰਹਾਉ ॥

ਸਗਲ ਪਵਿਤ੍ਰ ਸਰਬ ਨਿਰਮਲਾ

All is pure; all is immaculate.

(ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦਾ ਮਿਲਾਪ ਹੋ ਜਾਂਦਾ ਹੈ) ਉਸ ਮਨੁੱਖ ਦੇ ਸਾਰੇ ਉੱਦਮ ਪਵਿੱਤਰ ਹੁੰਦੇ ਹਨ ਉਸ ਦੇ ਸਾਰੇ ਕੰਮ ਨਿਰਮਲ ਹੁੰਦੇ ਹਨ।

ਜੋ ਵਰਤਾਏ ਸੋਈ ਭਲਾ

Whatever exists is good.

ਜੋ ਕੁਝ ਪਰਮਾਤਮਾ ਕਰਦਾ ਹੈ, ਉਸ ਮਨੁੱਖ ਨੂੰ ਉਹੀ ਉਹੀ ਕੰਮ ਭਲਾ ਜਾਪਦਾ ਹੈ। ਵਰਤਾਏ = ਵਰਤਾਂਦਾ ਹੈ, ਕਰਾਂਦਾ ਹੈ।

ਜਹ ਰਾਖੈ ਸੋਈ ਮੁਕਤਿ ਥਾਨੁ

Wherever He keeps me, that is the place of liberation for me.

(ਗੁਰੂ) ਜਿੱਥੇ ਉਸ ਨੂੰ ਰੱਖਦਾ ਹੈ ਉਹੀ ਉਸ ਦੇ ਵਾਸਤੇ ਵਿਕਾਰਾਂ ਤੋਂ ਖ਼ਲਾਸੀ ਦਾ ਥਾਂ ਹੁੰਦਾ ਹੈ; ਜਹ = ਜਿੱਥੇ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਮੁਕਤਿ ਥਾਨੁ = ਵਿਕਾਰਾਂ ਤੋਂ ਬਚਾਣ ਵਾਲਾ ਥਾਂ।

ਜੋ ਜਪਾਏ ਸੋਈ ਨਾਮੁ ॥੨॥

Whatever He makes me chant, is His Name. ||2||

ਉਸ ਤੋਂ ਪਰਮਾਤਮਾ ਦਾ ਨਾਮ ਹੀ ਸਦਾ ਜਪਾਂਦਾ ਹੈ ॥੨॥

ਅਠਸਠਿ ਤੀਰਥ ਜਹ ਸਾਧ ਪਗ ਧਰਹਿ

That is the sixty-eight sacred shrines of pilgrimage, where the Holy place their feet,

(ਹੇ ਭਾਈ!) ਜਿੱਥੇ ਗੁਰਮੁਖ ਮਨੁੱਖ (ਆਪਣੇ) ਪੈਰ ਧਰਦੇ ਹਨ ਉਹ ਥਾਂ ਅਠਾਹਠ ਤੀਰਥ ਸਮਝੋ, ਅਠਸਠਿ = {ਅੱਠ ਅਤੇ ਸੱਠ} ਅਠਾਹਠ। ਪਗ = ਚਰਨ, ਪੈਰ। ਧਰਹਿ = ਧਰਦੇ ਹਨ। ਸਾਧ = ਭਲੇ ਮਨੁੱਖ।

ਤਹ ਬੈਕੁੰਠੁ ਜਹ ਨਾਮੁ ਉਚਰਹਿ

and that is heaven, where the Naam is chanted.

(ਕਿਉਂਕਿ) ਜਿੱਥੇ ਸੰਤ ਜਨ ਪਰਮਾਤਮਾ ਦਾ ਨਾਮ ਉਚਾਰਦੇ ਹਨ ਉਹ ਥਾਂ ਸੱਚਖੰਡ ਬਣ ਜਾਂਦਾ ਹੈ। ਤਹ = ਉਥੇ। ਬੈਕੁੰਠੁ = ਸੱਚ ਖੰਡ। ਉਚਰਹਿ = ਉਚਾਰੇ ਹਨ।

ਸਰਬ ਅਨੰਦ ਜਬ ਦਰਸਨੁ ਪਾਈਐ

All bliss comes, when one obtains the Blessed Vision of the Lord's Darshan.

ਜਦੋਂ ਗੁਰਮੁਖਾਂ ਦਾ ਦਰਸ਼ਨ ਕਰੀਦਾ ਹੈ ਤਦੋਂ ਸਾਰੇ ਆਤਮਕ ਆਨੰਦ ਪ੍ਰਾਪਤ ਹੋ ਜਾਂਦੇ ਹਨ। ਸਰਬ = ਸਾਰੇ। ਪਾਈਐ = ਪਾਈਦਾ ਹੈ।

ਰਾਮ ਗੁਣਾ ਨਿਤ ਨਿਤ ਹਰਿ ਗਾਈਐ ॥੩॥

I sing continuously, continually, the Glorious Praises of the Lord. ||3||

(ਗੁਰਮੁਖਾਂ ਦੀ ਸੰਗਤਿ ਵਿਚ) ਸਦਾ ਪਰਮਾਤਮਾ ਦੇ ਗੁਣ ਗਾ ਸਕੀਦੇ ਹਨ, ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਗਾਈ ਜਾ ਸਕਦੀ ਹੈ ॥੩॥ ਗਾਈਐ = ਗਾਈਦਾ ਹੈ ॥੩॥

ਆਪੇ ਘਟਿ ਘਟਿ ਰਹਿਆ ਬਿਆਪਿ

The Lord Himself is pervading in each and every heart.

(ਹੇ ਭਾਈ!) (ਹੁਣ ਨਾਨਕ ਨੂੰ ਦਿੱਸ ਰਿਹਾ ਹੈ ਕਿ) ਪਰਮਾਤਮਾ ਆਪ ਹੀ ਹਰੇਕ ਸਰੀਰ ਵਿਚ ਮੌਜੂਦ ਹੈ, ਆਪੇ = ਆਪ ਹੀ। ਘਟਿ = ਹਿਰਦੇ ਵਿਚ। ਘਟਿ ਘਟਿ = ਹਰੇਕ ਘਟ ਵਿਚ। ਰਹਿਆ ਬਿਆਪਿ = ਵੱਸ ਰਿਹਾ ਹੈ, ਭਰਪੂਰ ਹੈ।

ਦਇਆਲ ਪੁਰਖ ਪਰਗਟ ਪਰਤਾਪ

The glory of the Merciful Lord is radiant and manifest.

ਦਇਆ ਦੇ ਸੋਮੇ ਅਕਾਲ ਪੁਰਖ ਦਾ ਤੇਜ-ਪਰਤਾਪ ਪ੍ਰਤੱਖ (ਹਰ ਥਾਂ ਦਿੱਸ ਰਿਹਾ ਹੈ)। ਪਰਤਾਪ = ਤੇਜ।

ਕਪਟ ਖੁਲਾਨੇ ਭ੍ਰਮ ਨਾਠੇ ਦੂਰੇ

The shutters are opened, and doubts have run away.

(ਗੁਰੂ ਦੀ ਕਿਰਪਾ ਨਾਲ ਮਨ ਦੇ) ਕਿਵਾੜ ਖੁਲ੍ਹ ਗਏ ਹਨ, ਤੇ, ਸਾਰੇ ਭਰਮ ਕਿਤੇ ਦੂਰ ਭੱਜ ਗਏ ਹਨ, ਕਪਟ = ਕਿਵਾੜ, ਦਰਵਾਜ਼ੇ। ਭ੍ਰਮ = ਭਟਕਣ। ਨਾਠੇ = ਨੱਸ ਗਏ।

ਨਾਨਕ ਕਉ ਗੁਰ ਭੇਟੇ ਪੂਰੇ ॥੪॥੧੪॥੨੫॥

Nanak has met with the Perfect Guru. ||4||14||25||

(ਕਿਉਂਕਿ) ਨਾਨਕ ਨੂੰ ਪੂਰੇ ਗੁਰੂ ਜੀ ਮਿਲ ਪਏ ਹਨ ॥੪॥੧੪॥੨੫॥ ਕਉ = ਨੂੰ। ਗੁਰ ਪੂਰੇ = ਪੂਰੇ ਗੁਰੂ ਜੀ। ਭੇਟੇ = ਮਿਲ ਪਏ ॥੪॥੧੪॥੨੫॥