ਦੋਹਰਾ ॥

ਦੋਹਰਾ:

ਥਰਹਰਾਇ ਥਿਰ ਨ ਰਹਹਿ ਪਲਕ ਨਹੀ ਠਹਰਾਹਿ ॥

ਇਹ ਥਰਥਰਾ ਰਹੇ ਹਨ, ਸਥਿਰ ਨਹੀਂ ਹੁੰਦੇ, ਪਲ ਭਰ ਵੀ ਟਿਕ ਨਹੀਂ ਰਹੇ।

ਜਹ ਲਾਗੇ ਏ ਲੋਇਨਾ ਫਿਰਿ ਆਵਨ ਕੇ ਨਾਹਿ ॥੫੧॥

ਜਿਥੇ ਇਹ ਨੈਣ ਹੁਣ ਲਗ ਗਏ, ਫਿਰ (ਉਥੋਂ) ਪਰਤਣ ਵਾਲੇ ਨਹੀਂ ॥੫੧॥

ਨਿਰਖਿ ਨੈਨ ਮਹਬੂਬ ਕੇ ਨੈਨ ਗਡੇ ਤਿਨ ਮਾਹਿ ॥

ਪ੍ਰੇਮੀ ਦੇ ਨੈਣ ਵੇਖ (ਮੇਰੇ) ਨੈਣ ਉਨ੍ਹਾਂ ਵਿਚ ਗਡ ਗਏ ਹਨ।

ਉਡੈ ਅਘਾਨੇ ਬਾਜ ਜ︀ਯੋ ਫਿਰ ਆਵਨ ਕੇ ਨਾਹਿ ॥੫੨॥

ਰਜੇ ਹੋਏ ਬਾਜ ਵਾਂਗ ਉਡ ਗਏ ਹਨ, ਫਿਰ ਮੁੜਨ ਵਾਲੇ ਨਹੀਂ ਹਨ ॥੫੨॥

ਜਹਾ ਲਗੇ ਏ ਲੋਇਨਾ ਤਹ ਹੀ ਕੇ ਸੁ ਭਏ ॥

ਜਿਥੇ ਇਹ ਨੈਣ ਲਗ ਗਏ, (ਫਿਰ) ਉਥੋਂ ਦੇ ਹੀ ਹੋ ਗਏ।

ਬਹਰੀ ਜ︀ਯੋਂ ਕਹਰੀ ਦੋਊ ਗਏ ਸੁ ਗਏ ਗਏ ॥੫੩॥

ਬਹਿਰੀ (ਸ਼ਿਕਾਰੀ ਪੰਛੀ) ਵਾਂਗ ਇਹ ਦੋਵੇਂ ਕਹਿਰਵਾਨ ਹਨ, (ਇਕ ਵਾਰ) ਗਏ ਤਾਂ ਫਿਰ ਸਦਾ ਲਈ ਚਲੇ ਗਏ ॥੫੩॥