ਅੜਿਲ ॥

ਅੜਿਲ:

ਜਿਤ ਲਾਗੇ ਏ ਨੈਨ ਸੁ ਤਿਤਹੀ ਕੇ ਭਏ ॥

ਇਹ ਨੈਣ ਜਿਥੇ ਲਗ ਗਏ, (ਫਿਰ) ਉਥੋਂ ਦੇ ਹੋ ਕੇ ਰਹਿ ਗਏ।

ਕਰਿ ਹਾਰੀ ਹੌ ਜਤਨ ਨ ਭੂਲਿ ਇਤੈ ਅਏ ॥

ਮੈਂ ਬਹੁਤ ਯਤਨ ਕਰ ਥਕੀ ਹਾਂ, (ਇਹ) ਭੁਲ ਕੇ ਵੀ ਇਧਰ ਨਹੀਂ ਆਏ।

ਛੁਟੀ ਬਾਤ ਮੁਰਿ ਕਰ ਤੇ ਕਹੋ ਹੌ ਕ︀ਯਾ ਕਰੌ ॥

ਮੇਰੇ ਹੱਥੋਂ ਗੱਲ ਨਿਕਲ ਗਈ ਹੈ (ਭਾਵ ਮੇਰੇ ਵਸ ਹੁਣ ਕੁਝ ਨਹੀਂ ਰਿਹਾ) ਦਸੋ, ਮੈਂ ਕੀ ਕਰਾਂ?

ਹੋ ਮਦਨ ਤਾਪ ਤਨ ਤਈ ਸਦਾ ਜਿਯ ਮੈ ਜਰੌ ॥੫੪॥

ਕਾਮ ਨਾਲ ਤਪੀ ਹੋਈ (ਮੈਂ) ਸਦਾ ਹਿਰਦੇ ਵਿਚ ਸੜ ਰਹੀ ਹਾਂ ॥੫੪॥