ਚੌਪਈ

Chaupaee

ਚੌਪਈ:

ਤਹ ਇਕ ਔਰ ਮੁਲਾਨੋ ਆਯੋ

ਤਦ ਉਥੇ ਇਕ ਹੋਰ ਮੁਲਾਣਾ ਆਇਆ।

ਸੋਊ ਪਕਰਿ ਟਾਗ ਪਟਕਾਯੋ

Then came another Maulana. Holding him through his legs he struck him down.

ਉਸ ਨੂੰ ਵੀ ਲੱਤਾਂ ਤੋਂ ਪਕੜਵਾ ਕੇ ਪਕਟਵਾ ਦਿੱਤਾ।

ਤੀਜੌ ਔਰ ਆਇ ਤਹ ਗਯੋ

(ਫਿਰ) ਇਕ ਹੋਰ ਤੀਜਾ ਮੁਲਾਣਾ ਆ ਗਿਆ।

ਸੋਊ ਡਾਰਿ ਨਦੀ ਮੈ ਦਯੋ ॥੬॥

The third one came too, which he threw in the river.(6)

ਉਸ ਨੂੰ ਨਦੀ ਵਿਚ ਸੁਟ ਦਿੱਤਾ ॥੬॥

ਤਬਿ ਇਕ ਤ੍ਰਿਯਾ ਤਹਾ ਚਲਿ ਆਈ

ਤਦ ਇਕ ਇਸਤਰੀ ਉਥੇ ਚਲ ਕੇ ਆਈ।

ਭਾਤਿ ਭਾਤਿ ਤਿਹ ਕਰੀ ਬਡਾਈ

A woman came there and repeatedly praised him.

ਉਸ ਨੇ (ਉਸ ਦੀ) ਭਾਂਤ ਭਾਂਤ ਦੀ ਵਡਿਆਈ ਕੀਤੀ।

ਲੇਹਜ ਪੇਹਜ ਬਹੁ ਤਾਹਿ ਖਵਾਯੋ

ਉਸ (ਦੈਂਤ) ਨੂੰ ਤਰ੍ਹਾਂ ਤਰ੍ਹਾਂ ਦੇ ਭੋਜਨ ਕਰਵਾਏ

ਮਦਰੋ ਪ੍ਰਯਾਇ ਤਾਹਿ ਰਿਝਵਾਯੋ ॥੭॥

With dainty food and wine she appeased the Devil.(7)

ਅਤੇ ਸ਼ਰਾਬ ਪਿਆ ਕੇ ਉਸ ਨੂੰ ਪ੍ਰਸੰਨ ਕੀਤਾ ॥੭॥

ਤਾ ਕੇ ਨਿਤਿ ਬੁਹਾਰੀ ਦੇਵੈ

ਉਸ ਦੇ (ਘਰ) ਉਹ ਰੋਜ਼ ਬੁਹਾਰੀ ਦਿੰਦੀ ਸੀ

ਤਾ ਕੋ ਚਿਤ ਚੁਰਾਇ ਕੈ ਲੇਵੈ

She would come there for sweeping every day and comfort him.

ਅਤੇ ਉਸ ਦਾ ਮਨ ਚੁਰਾ ਲੈਂਦੀ ਸੀ (ਅਰਥਾਤ ਪ੍ਰਸੰਨ ਕਰ ਲੈਂਦੀ ਸੀ)।

ਇਕ ਦਿਨ ਹੋਇ ਬਿਮਨ ਸੀ ਰਹੀ

ਇਕ ਦਿਨ ਬੇਮਨੀ ਹੋ ਕੇ ਬੈਠ ਗਈ।

ਤਬ ਐਸੇ ਦਾਨੋ ਤਿਹ ਕਹੀ ॥੮॥

One day when she was sitting depressed, the devil inquired.(8)

ਤਦ ਦੈਂਤ ਨੇ ਉਸ ਨੂੰ ਇਸ ਤਰ੍ਹਾਂ ਕਿਹਾ ॥੮॥

ਖਾਤ ਪੀਤ ਹਮਰੋ ਤੂੰ ਨਾਹੀ

ਤੂੰ ਸਾਡਾ ਕੁਝ ਖਾਂਦੀ ਪੀਂਦੀ ਨਹੀਂ

ਸੇਵਾ ਕਰਤ ਰਹਤ ਗ੍ਰਿਹ ਮਾਹੀ

‘In our house, you do not eat or drink and just keep on serving us.

ਅਤੇ ਘਰ ਵਿਚ ਸੇਵਾ ਕਰਦੀ ਰਹਿੰਦੀ ਹੈਂ।

ਅਧਿਕ ਰੀਝਿ ਨਿਸਚਰਹਿ ਉਚਾਰੋ

ਦੈਂਤ ਨੇ ਅਧਿਕ ਪ੍ਰਸੰਨ ਹੋ ਕੇ ਕਿਹਾ

ਦੇਉ ਵਹੈ ਜੋ ਹ੍ਰਿਦੈ ਬਿਚਾਰੋ ॥੯॥

‘Whatever you desire for and whatever you ask for, you will be granted.’(9)

ਕਿ ਤੂੰ ਜੋ ਮਨ ਵਿਚ ਸੋਚੇਂਗੀ, ਉਹੀ ਦਿਆਂਗਾ ॥੯॥

ਜਬ ਦੋ ਤੀਨਿ ਬਾਰ ਤਿਨ ਕਹਿਯੋ

ਜਦ ਉਸ ਨੇ ਦੋ ਤਿੰਨ ਵਾਰ ਕਿਹਾ

ਤਾ ਪੈ ਅਧਿਕ ਰੀਝਿ ਕੈ ਰਹਿਯੋ

When the devil asked a couple of times, then, with great efforts, she said,

ਅਤੇ ਉਸ ਉਤੇ ਬਹੁਤ ਰੀਝ ਗਿਆ।

ਕਹਿਯੋ ਅਸੁਰ ਲਾਗਯੋ ਇਕ ਤ੍ਰਿਯਾ ਕੋ

(ਤਾਂ ਇਸਤਰੀ ਨੇ) ਕਿਹਾ ਕਿ ਇਕ ਇਸਤਰੀ ਨੂੰ ਦੈਂਤ ਚੰਬੜਿਆ ਹੋਇਆ ਹੈ,

ਸਕੈ ਦੂਰਿ ਕਰ ਤੂ ਨਹਿ ਤਾ ਕੋ ॥੧੦॥

‘You cannot help me to get rid of my afflictions.’(10)

(ਪਰ) ਤੂੰ ਉਸ ਨੂੰ ਦੂਰ ਨਹੀਂ ਕਰ ਸਕਦਾ ॥੧੦॥

ਤਬ ਤਿਨ ਜੰਤ੍ਰ ਤੁਰਤੁ ਲਿਖਿ ਲੀਨੋ

ਤਦ ਉਸ ਨੇ ਇਕ ਜੰਤ੍ਰ ਲਿਖ ਲਿਆ

ਲੈ ਤਾ ਕੋ ਕਰ ਭੀਤਰ ਦੀਨੋ

The demons immediately wrote an incantation and gave that to her,

ਅਤੇ ਲਿਖ ਕੇ ਉਸ ਦੇ ਹੱਥ ਵਿਚ ਦੇ ਦਿੱਤਾ

ਜਾ ਕੋ ਤੂ ਇਕ ਬਾਰ ਦਿਖੈ ਹੈ

(ਅਤੇ ਕਿਹਾ) ਕਿ ਜਿਸ ਨੂੰ (ਤੂੰ ਇਹ ਜੰਤ੍ਰ) ਇਕ ਵਾਰ ਵਿਖਾਏਂਗੀ,

ਜਰਿ ਬਰਿ ਢੇਰ ਭਸਮਿ ਸੋ ਹ੍ਵੈ ਹੈ ॥੧੧॥

‘Once you show it to anyone, that person will be annihilated.’(11)

ਉਹ ਸੜ ਬਲ ਕੇ ਸੁਆਹ ਦਾ ਢੇਰ ਹੋ ਜਾਏਗਾ ॥੧੧॥

ਤਾ ਕੈ ਕਰ ਤੇ ਜੰਤ੍ਰ ਲਿਖਾਯੋ

ਉਸ ਨੇ ਉਸ ਦੇ ਹੱਥੋਂ ਇਕ ਜੰਤ੍ਰ ਲਿਖਵਾਇਆ

ਲੈ ਕਰ ਮੈ ਤਹਿ ਕੋ ਦਿਖਰਾਯੋ

She took the incantation and keeping it her hand showed it to him.

ਅਤੇ ਹੱਥ ਵਿਚ ਲੈ ਕੇ ਉਸ ਨੂੰ ਵਿਖਾ ਦਿੱਤਾ।

ਜਬ ਸੁ ਜੰਤ੍ਰ ਦਾਨੋ ਲਖਿ ਲਯੋ

ਜਦੋਂ ਉਹ ਜੰਤ੍ਰ ਦੈਂਤ ਨੇ ਵੇਖ ਲਿਆ

ਸੋ ਜਰਿ ਢੇਰ ਭਸਮ ਹ੍ਵੈ ਗਯੋ ॥੧੨॥

As soon as he saw the writing, he was exterminated.(12)

(ਤਦ) ਉਹ ਸੜ ਕੇ ਸੁਆਹ ਦਾ ਢੇਰ ਹੋ ਗਿਆ ॥੧੨॥