ਚੌਪਈ ॥
Chaupaee
ਚੌਪਈ:
ਸੁਮਤਿ ਕੁਅਰਿ ਰਾਨੀ ਇਕ ਸੁਨੀ ॥
ਸੁਮਤਿ ਕੁਅਰਿ ਨਾਂ ਦੀ ਇਕ ਰਾਣੀ ਸੁਣੀਂਦੀ ਸੀ।
ਬੇਦ ਪੁਰਾਨ ਬਿਖੈ ਅਤਿ ਗੁਨੀ ॥
There had been a Rani called Sumat Kumari who was adept in Vedas and Puranas.
(ਉਹ) ਵੇਦਾਂ ਅਤੇ ਪੁਰਾਣਾਂ ਵਿਚ ਬਹੁਤ ਗੁੜ੍ਹੀ ਹੋਈ ਸੀ।
ਸਿਵ ਕੀ ਅਧਿਕ ਉਪਾਸਕ ਰਹੈ ॥
(ਉਹ) ਸ਼ਿਵ ਦੀ ਬਹੁਤ ਉਪਾਸ਼ਕ ਸੀ।
ਹਰ ਹਰ ਸਦਾ ਬਕਤ੍ਰ ਤੇ ਕਹੈ ॥੧॥
She worshipped god Shiva and all the time meditated on his name.(1)
ਮੂੰਹੋਂ ਸਦਾ 'ਹਰ-ਹਰ' ਕਹਿੰਦੀ ਰਹਿੰਦੀ ਸੀ ॥੧॥
ਬਿਸਨ ਸਿਖ︀ਯ ਰਾਜਾ ਜੂ ਰਹਈ ॥
ਰਾਜਾ ਵਿਸ਼ਣੂ ਦਾ ਉਪਾਸਕ ਸੀ।
ਹਰਿ ਹਰਿ ਸਦਾ ਬਕਤ੍ਰ ਤੇ ਕਹਈ ॥
Raja worshipped god Vishnu and always reflected on his appellation.
ਮੂੰਹ ਤੋਂ ਸਦਾ 'ਹਰਿ-ਹਰਿ' ਕਹਿੰਦਾ ਰਹਿੰਦਾ ਸੀ।
ਸਿਵ ਕੌ ਨੈਕ ਨ ਮਨ ਮੈ ਲ︀ਯਾਵੈ ॥
ਉਹ ਸ਼ਿਵ ਨੂੰ ਮਨ ਵਿਚ ਬਿਲਕੁਲ ਨਹੀਂ ਲਿਆਉਂਦਾ ਸੀ।
ਸਦਾ ਕ੍ਰਿਸਨ ਦੇ ਗੀਤਨ ਗਾਵੈ ॥੨॥
He would never recollect Shiva and continuously recounted the praises of Krishna.(2)
ਸਦਾ ਕ੍ਰਿਸ਼ਨ (ਵਿਸ਼ਣੂ) ਦੇ ਗੀਤ ਗਾਉਂਦਾ ਹੁੰਦਾ ਸੀ ॥੨॥
ਰਾਨੀ ਸੋ ਇਹ ਭਾਤਿ ਉਚਾਰੈ ॥
ਰਾਣੀ ਨੂੰ (ਉਹ) ਇਸ ਤਰ੍ਹਾਂ ਕਹਿੰਦਾ ਸੀ
ਤੈ ਸਿਵ ਸਿਵ ਕਾਹੇ ਕੌ ਬਿਚਾਰੈ ॥
He reprimanded Rani as well why did she think of Shiva so much.
ਕਿ ਤੂੰ 'ਸ਼ਿਵ ਸ਼ਿਵ' ਦਾ ਜਾਪ ਕਿਉਂ ਕਰਦੀ ਹੈਂ।
ਚਮਤਕਾਰ ਯਾ ਮੈ ਕਛੁ ਨਾਹੀ ॥
ਇਸ ਵਿਚ ਕੋਈ ਚਮਤਕਾਰ ਨਹੀਂ ਹੈ।
ਯੌ ਆਵਤ ਮੋਰੇ ਮਨ ਮਾਹੀ ॥੩॥
‘My mind is convinced that he has no celestial powers.’(3)
ਮੇਰੇ ਮਨ ਵਿਚ ਇਹ ਗੱਲ ਆਉਂਦੀ ਹੈ ॥੩॥
ਚਮਤਕਾਰ ਸਿਵ ਤੁਮੈ ਬਤਾਊਾਂ ॥
(ਇਕ ਵਾਰ ਰਾਣੀ ਨੇ ਕਿਹਾ) ਜੇ ਮੈਂ ਤੁਹਾਨੂੰ ਸ਼ਿਵ ਦਾ ਚਮਤਕਾਰ ਵਿਖਾਵਾਂ
ਤੋ ਤੁਮ ਕੋ ਇਹ ਮਾਰਗ ਲ︀ਯਾਊਂ ॥
(Her reply) ‘I will show you the miraculous power of Shiva and then you will be convinced.
ਤਾਂ ਤੁਹਾਨੂੰ ਇਸ ਧਰਮ ਮਾਰਗ ਉਤੇ ਲੈ ਆਵਾਂ।
ਤੈ ਸਿਵ ਕੋ ਕਛੁ ਚਰਿਤ ਨ ਜਾਨੋ ॥
ਤੁਸੀਂ ਸ਼ਿਵ ਦੇ ਚਰਿਤ੍ਰ ਨੂੰ ਕੁਝ ਨਹੀਂ ਜਾਣਦੇ।
ਧਨ ਪ੍ਰਸਾਦ ਤੇ ਭਯੋ ਦਿਵਾਨੋ ॥੪॥
‘You don’t realize the Chritars of Shiva, as you are just confined to your palaces and treasure.(4)
ਧਨ ਅਤੇ ਮਹੱਲ ('ਪ੍ਰਸਾਦ') ਕਰ ਕੇ ਦਿਵਾਨੇ ਹੋਏ ਰਹਿੰਦੇ ਹੋ ॥੪॥