ਛਪੈ ਛੰਦ ॥

Chhapai Chhand

ਛਪੈ ਛੰਦ:

ਪ੍ਰਥਮ ਤ੍ਰਿਪੁਰ ਕੌ ਘਾਇ ਰੁਦ੍ਰ ਤ੍ਰਿਪੁਰਾਰਿ ਕਹਾਯੋ ॥

‘Primarily Shiva killed the Devil Tripur and was honoured as Tripukiller.

ਪਹਿਲਾਂ ਤ੍ਰਿਪੁਰ (ਦੈਂਤ) ਨੂੰ ਮਾਰ ਕੇ ਰੁਦ੍ਰ 'ਤ੍ਰਿਪੁਰਾਰਿ' ਅਖਵਾਇਆ।

ਗੰਗ ਜਟਨ ਮੈ ਧਾਰਿ ਗੰਗਧਰ ਨਾਮ ਸੁਹਾਯੋ ॥

Then, with tresses imbued in colours, he earned the admirations as god Gandharabh.

ਗੰਗਾ ਨੂੰ ਜਟਾਵਾਂ ਵਿਚ ਧਾਰਨ ਕਰ ਕੇ 'ਗੰਗਧਰ' ਨਾਮ ਨਾਲ ਸੁਸ਼ੋਭਿਤ ਹੋਇਆ।

ਜਟਾ ਜੂਟ ਕੌ ਧਾਰਿ ਜਟੀ ਨਾਮਾ ਸਦ ਸੋਹੈ ॥

With the tresses as such he was worthy of being called god of Jatty.

ਜਟਾਵਾਂ ਦਾ ਜੂੜਾ ਧਾਰਨ ਕਰ ਕੇ ਸਦਾ 'ਜਟੀ' ਨਾਂ ਨਾਲ ਪ੍ਰਸਿੱਧ ਹੋਇਆ।

ਖਗ ਮ੍ਰਿਗ ਜਛ ਭੁਜੰਗ ਅਸੁਰ ਸੁਰ ਨਰ ਮੁਨਿ ਮੋਹੈ ॥

Animals, birds, Jachh, Bhujang, the gods, the evils, men, women and sages, all became fond of him.

ਪੰਛੀਆਂ, ਪਸ਼ੂਆਂ, ਯਕਸ਼ਾਂ, ਭੁਜੰਗਾਂ, ਦੈਂਤਾਂ, ਦੇਵਤਿਆਂ, ਮਨੁੱਖਾਂ ਅਤੇ ਮੁਨੀਆਂ (ਦੇ ਮਨ) ਨੂੰ ਮੋਹੰਦਾ ਹੈ।

ਕਰੀ ਪਾਰਬਤੀ ਨਾਰਿ ਪਾਰਬਤੀਸ੍ਵਰ ਸਭ ਜਾਨੈ ॥

Being married to Parbati he is addressed as Parbati-spouse as well.

ਪਾਰਬਤੀ ਨਾਲ ਵਿਆਹ ਕਰਨ ਕਰ ਕੇ ਸਾਰੇ ਪਾਰਬਤੀਸ੍ਵਰ ਵਜੋਂ ਜਾਣਦੇ ਹਨ।

ਕਹਾ ਮੂੜ ਤੈ ਰਾਵ ਭੇਦ ਤਾ ਕੌ ਪਹਿਚਾਨੇ ॥੫॥

But, you, Oh Foolish Raja, cannot comprehend such mysteries.(5)

ਹੇ ਮੂਰਖ ਰਾਜੇ! ਤੂੰ ਉਸ ਦਾ ਭੇਦ ਕਿਵੇਂ ਜਾਣ ਸਕਦਾ ਹੈਂ ॥੫॥