ਥਿਤੀੰ

T'hitee:

ਤਿੱਥ।

ਅੰਮਾਵਸ ਮਹਿ ਆਸ ਨਿਵਾਰਹੁ

On the day of the new moon, give up your hopes.

ਮੱਸਿਆ ਵਾਲੇ ਦਿਨ (ਵਰਤ-ਇਸ਼ਨਾਨ ਆਦਿਕ ਤੇ ਹੋਰ ਹੋਰ) ਆਸਾਂ ਦੂਰ ਕਰੋ, ਨਿਵਾਰਹੁ = ਦੂਰ ਕਰੋ। ਅੰਮਾਵਸ ਮਹਿ = ਮੱਸਿਆ ਵਾਲੇ ਦਿਨ।

ਅੰਤਰਜਾਮੀ ਰਾਮੁ ਸਮਾਰਹੁ

Remember the Lord, the Inner-knower, the Searcher of hearts.

ਘਰ ਘਟ ਦੀ ਜਾਣਨ ਵਾਲੇ ਸਰਬ-ਵਿਆਪਕ ਪਰਮਾਤਮਾ ਨੂੰ ਹਿਰਦੇ ਵਿਚ ਵਸਾਓ। ਸਮ੍ਹਾਰਹੁ = ਚੇਤੇ ਕਰੋ, ਸਿਮਰੋ।

ਜੀਵਤ ਪਾਵਹੁ ਮੋਖ ਦੁਆਰ

You shall attain the Gate of Liberation while yet alive.

(ਤੁਸੀ ਇਹਨਾਂ ਥਿੱਤਾਂ ਨਾਲ ਜੋੜੇ ਹੋਏ ਕਰਮ-ਧਰਮ ਕਰ ਕੇ ਮਰਨ ਪਿਛੋਂ ਕਿਸੇ ਮੁਕਤੀ ਦੀ ਆਸ ਰੱਖਦੇ ਹੋ, ਪਰ ਜੇ ਪਰਮਾਤਮਾ ਦਾ ਸਿਮਰਨ ਕਰੋਗੇ, ਤਾਂ) ਇਸੇ ਜਨਮ ਵਿਚ (ਵਿਕਾਰਾਂ ਦੁੱਖਾਂ ਅਤੇ ਭਰਮਾਂ-ਵਹਿਮਾਂ ਤੋਂ) ਖ਼ਲਾਸੀ ਹਾਸਲ ਕਰ ਲਵੋਗੇ। ਮੋਖ = ਮੁਕਤੀ, ਭਰਮਾਂ ਤੋਂ ਖ਼ਲਾਸੀ।

ਅਨਭਉ ਸਬਦੁ ਤਤੁ ਨਿਜੁ ਸਾਰ ॥੧॥

You shall come to know the Shabad, the Word of the Fearless Lord, and the essence of your own inner being. ||1||

(ਇਸ ਸਿਮਰਨ ਦੀ ਬਰਕਤ ਨਾਲ) ਤੁਹਾਡਾ ਨਿਰੋਲ ਆਪਣਾ ਸ੍ਰੇਸ਼ਟ ਅਸਲਾ ਮਘ ਪਏਗਾ, ਸਤਿਗੁਰੂ ਦਾ ਸ਼ਬਦ ਅਨੁਭਵੀ ਰੂਪ ਵਿਚ ਫੁਰੇਗਾ ॥੧॥ ਅਨਭਉ = {Skt. अनुभव = Direct perception or cognition, knowledge derived from personal observation} ਉਹ ਸੂਝ ਜੋ ਧਾਰਮਿਕ ਪੁਸਤਕਾਂ ਨੂੰ ਪੜ੍ਹਨ ਦੇ ਥਾਂ ਸਿੱਧਾ ਪ੍ਰਭੂ-ਚਰਨਾਂ ਵਿਚ ਜੁੜਿਆਂ ਹਾਸਲ ਹੁੰਦੀ ਹੈ। ਸਬਦੁ = ਸਤਿਗੁਰੂ ਦਾ ਸ਼ਬਦ। ਤਤੁ = ਅਸਲਾ। ਨਿਜੁ = ਨਿਰੋਲ ਆਪਣਾ। ਸਾਰੁ = ਸ੍ਰੇਸ਼ਟ। ਨਿਜੁ ਸਾਰੁ ਤਤੁ = ਨਿਰੋਲ ਆਪਣਾ ਸ੍ਰੇਸ਼ਟ ਅਸਲਾ ॥੧॥

ਚਰਨ ਕਮਲ ਗੋਬਿੰਦ ਰੰਗੁ ਲਾਗਾ

One who enshrines love for the Lotus Feet of the Lord of the Universe

ਜਿਸ ਮਨੁੱਖ ਦਾ ਪਿਆਰ ਗੋਬਿੰਦ ਦੇ ਸੁਹਣੇ ਚਰਨਾਂ ਨਾਲ ਬਣ ਜਾਂਦਾ ਹੈ, ਰੰਗੁ = ਪਿਆਰ।

ਸੰਤ ਪ੍ਰਸਾਦਿ ਭਏ ਮਨ ਨਿਰਮਲ ਹਰਿ ਕੀਰਤਨ ਮਹਿ ਅਨਦਿਨੁ ਜਾਗਾ ॥੧॥ ਰਹਾਉ

- by the Grace of the Saints, her mind becomes pure; night and day, she remains awake and aware, singing the Kirtan of the Lord's Praises. ||1||Pause||

ਗੁਰੂ ਦੀ ਕਿਰਪਾ ਨਾਲ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ। ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਜੁੜ ਕੇ ਉਹ ਮਨੁੱਖ ਵਿਕਾਰਾਂ ਵਲੋਂ ਹਰ ਵੇਲੇ ਸੁਚੇਤ ਰਹਿੰਦਾ ਹੈ ॥੧॥ ਰਹਾਉ ॥ ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਅਨਦਿਨੁ = ਹਰ ਰੋਜ਼, ਹਰ ਵੇਲੇ। ਜਾਗਾ = ਜਾਗਦਾ ਰਹਿੰਦਾ ਹੈ, ਵਿਕਾਰਾਂ ਵਲੋਂ ਸੁਚੇਤ ਰਹਿੰਦਾ ਹੈ ॥੧॥ ਰਹਾਉ ॥

ਪਰਿਵਾ ਪ੍ਰੀਤਮ ਕਰਹੁ ਬੀਚਾਰ

On the first day of the lunar cycle, contemplate the Beloved Lord.

(ਹੇ ਭਾਈ!) ਉਸ ਪ੍ਰੀਤਮ (ਦੇ ਗੁਣਾਂ) ਦਾ ਵਿਚਾਰ ਕਰੋ (ਉਸ ਪ੍ਰੀਤਮ ਦੀ ਸਿਫ਼ਤਿ-ਸਾਲਾਹ ਕਰੋ, ਪਰਿਵਾ = {Skt. पर्वन् = the day of the new moon} ਏਕਮ ਥਿੱਤ। ਅਘਟ = ਅ-ਘਟ, ਜੋ ਸਰੀਰ-ਰਹਿਤ ਹੈ, ਜੋ ਸਰੀਰਾਂ ਦੀ ਕੈਦ ਵਿਚ ਨਹੀਂ ਹੈ।

ਘਟ ਮਹਿ ਖੇਲੈ ਅਘਟ ਅਪਾਰ

He is playing within the heart; He has no body - He is Infinite.

ਜੋ ਸਰੀਰਾਂ ਦੀ ਕੈਦ ਵਿਚ ਨਹੀਂ ਆਉਂਦਾ, ਬੇਅੰਤ ਹੈ ਅਤੇ (ਫਿਰ ਭੀ) ਹਰੇਕ ਸਰੀਰ ਵਿਚ ਖੇਡ ਰਿਹਾ ਹੈ ਅਪਾਰ = ਅ-ਪਾਰ, ਬੇਅੰਤ।

ਕਾਲ ਕਲਪਨਾ ਕਦੇ ਖਾਇ

The pain of death never consumes that person

ਜੋ ਮਨੁੱਖ ਪ੍ਰੀਤਮ-ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ) ਉਸ ਨੂੰ ਕਦੇ ਮੌਤ ਦਾ ਡਰ ਨਹੀਂ ਪੁਂਹਦਾ, ਕਲਪਨਾ = ਚਿੰਤਾ = ਫਿਕਰ।

ਆਦਿ ਪੁਰਖ ਮਹਿ ਰਹੈ ਸਮਾਇ ॥੨॥

who remains absorbed in the Primal Lord God. ||2||

(ਕਿਉਂਕਿ) ਉਹ ਸਦਾ ਸਭ ਦੇ ਸਿਰਜਣ ਵਾਲੇ ਅਕਾਲ ਪੁਰਖ ਵਿਚ ਜੁੜਿਆ ਰਹਿੰਦਾ ਹੈ ॥੨॥ ਰਹੈ ਸਮਾਇ = ਲੀਨ ਰਹਿੰਦਾ ਹੈ।॥੨॥

ਦੁਤੀਆ ਦੁਹ ਕਰਿ ਜਾਨੈ ਅੰਗ

On the second day of the lunar cycle, know that there are two beings within the fiber of the body.

(ਉਹ ਮਨੁੱਖ ਇਹ ਸਮਝ ਲੈਂਦਾ ਹੈ ਕਿ ਜਗਤ ਨਿਰਾ ਪ੍ਰਕਿਤੀ ਨਹੀਂ ਹੈ, ਅੰਗ = ਹਿੱਸੇ। ਦੁਹ = ਦੋ।

ਮਾਇਆ ਬ੍ਰਹਮ ਰਮੈ ਸਭ ਸੰਗ

Maya and God are blended with everything.

ਉਹ ਇਸ ਸੰਸਾਰ ਦੇ) ਦੋ ਅੰਗ ਸਮਝਦਾ ਹੈ-ਮਾਇਆ ਅਤੇ ਬ੍ਰਹਮ। ਰਮੈ = ਮੌਜੂਦ ਹੈ, ਵਿਆਪਕ ਹੈ।

ਨਾ ਓਹੁ ਬਢੈ ਘਟਤਾ ਜਾਇ

God does not increase or decrease.

ਬ੍ਰਹਮ (ਇਸ ਮਾਇਆ ਦੇ ਵਿਚ) ਹਰੇਕ ਦੇ ਨਾਲ ਵੱਸ ਰਿਹਾ ਹੈ, ਉਹ ਕਦੇ ਵਧਦਾ ਘਟਦਾ ਨਹੀਂ ਹੈ, ਸਦਾ ਇਕੋ ਜਿਹਾ ਰਹਿੰਦਾ ਹੈ।

ਅਕੁਲ ਨਿਰੰਜਨ ਏਕੈ ਭਾਇ ॥੩॥

He is unknowable and immaculate; He does not change. ||3||

ਉਸ ਦੀ ਕੋਈ ਖ਼ਾਸ ਕੁਲ ਨਹੀਂ ਹੈ, ਉਹ ਨਿਰੰਜਨ ਹੈ (ਭਾਵ, ਇਹ ਮਾਇਆ ਉਸ ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ) ॥੩॥ ਏਕੈ ਭਾਇ = ਇਕ-ਸਾਰ, ਇਕ-ਸਮਾਨ, ਇਕੋ ਜਿਹਾ ॥੩॥

ਤ੍ਰਿਤੀਆ ਤੀਨੇ ਸਮ ਕਰਿ ਲਿਆਵੈ

On the third day of the lunar cycle, one who maintains his equilibrium amidst the three modes

(ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਾਲਾ ਮਨੁੱਖ) ਮਾਇਆ ਦੇ ਤਿੰਨਾਂ ਗੁਣਾਂ ਨੂੰ ਸਹਿਜ ਅਵਸਥਾ ਵਿਚ ਸਾਵੇਂ ਰੱਖਦਾ ਹੈ (ਭਾਵ, ਉਹ ਇਹਨਾਂ ਗੁਣਾਂ ਵਿਚ ਕਦੇ ਨਹੀਂ ਡੋਲਦਾ), ਸਮ ਕਰਿ = ਸਾਵੇਂ ਕਰ ਕੇ।

ਆਨਦ ਮੂਲ ਪਰਮ ਪਦੁ ਪਾਵੈ

finds the source of ecstasy and the highest status.

ਉਹ ਮਨੁੱਖ ਉਸ ਸਭ ਤੋਂ ਉੱਚੀ ਆਤਮਕ ਅਵਸਥਾ ਨੂੰ ਹਾਸਲ ਕਰ ਲੈਂਦਾ ਹੈ ਜੋ ਅਨੰਦ ਦਾ ਸੋਮਾ ਹੈ। ਪਦੁ = ਦਰਜਾ, ਅਵਸਥਾ। ਪਰਮ ਪਦੁ = ਸਭ ਤੋਂ ਉੱਚੀ ਆਤਮਕ ਅਵਸਥਾ। ਆਨਦ ਮੂਲ = ਆਨੰਦ ਦਾ ਸੋਮਾ।

ਸਾਧਸੰਗਤਿ ਉਪਜੈ ਬਿਸ੍ਵਾਸ

In the Saadh Sangat, the Company of the Holy, faith wells up.

ਸਤਸੰਗ ਵਿਚ ਰਹਿ ਕੇ ਉਸ ਮਨੁੱਖ ਦੇ ਅੰਦਰ ਇਹ ਯਕੀਨ ਪੈਦਾ ਹੋ ਜਾਂਦਾ ਹੈ, ਬਿਸ੍ਵਾਸ = ਯਕੀਨ, ਭਰੋਸਾ, ਸ਼ਰਧਾ।

ਬਾਹਰਿ ਭੀਤਰਿ ਸਦਾ ਪ੍ਰਗਾਸ ॥੪॥

Outwardly, and deep within, God's Light is always radiant. ||4||

ਕਿ ਅੰਦਰ ਬਾਹਰ ਹਰ ਥਾਂ ਸਦਾ ਪ੍ਰਭੂ ਦਾ ਹੀ ਪ੍ਰਕਾਸ਼ ਹੈ ॥੪॥ ਪ੍ਰਗਾਸ = ਚਾਨਣ, ਪ੍ਰਕਾਸ਼ ॥੪॥

ਚਉਥਹਿ ਚੰਚਲ ਮਨ ਕਉ ਗਹਹੁ

On the fourth day of the lunar cycle, restrain your fickle mind,

ਚੌਥੀ ਥਿੱਤ ਨੂੰ (ਕਿਸੇ ਕਰਮ-ਧਰਮ ਦੇ ਥਾਂ) ਇਸ ਚੰਚਲ ਮਨ ਨੂੰ ਪਕੜ ਕੇ ਰੱਖੋ, ਚਉਥਹਿ = ਚੌਥੀ ਥਿੱਤ ਨੂੰ। ਕਉ = ਨੂੰ। ਗਹਹੁ = ਪਕੜ ਰੱਖੋ, ਵੱਸ ਵਿਚ ਲਿਆਓ।

ਕਾਮ ਕ੍ਰੋਧ ਸੰਗਿ ਕਬਹੁ ਬਹਹੁ

and do not ever associate with sexual desire or anger.

ਕਦੇ ਕਾਮ ਕ੍ਰੋਧ ਦੀ ਸੰਗਤਿ ਵਿਚ ਨਾਹ ਬੈਠੋ। ਸੰਗਿ = ਨਾਲ। ਬਹਹੁ = ਬੈਠੋ।

ਜਲ ਥਲ ਮਾਹੇ ਆਪਹਿ ਆਪ

On land and sea, He Himself is in Himself.

ਜੋ ਪਰਮਾਤਮਾ ਜਲ ਵਿਚ, ਧਰਤੀ ਉੱਤੇ (ਹਰ ਥਾਂ) ਆਪ ਹੀ ਆਪ ਵਿਆਪਕ ਹੈ, ਮਾਹੇ = ਵਿਚ। ਆਪਹਿ ਆਪ = ਆਪ ਹੀ ਆਪ।

ਆਪੈ ਜਪਹੁ ਆਪਨਾ ਜਾਪ ॥੫॥

He Himself meditates and chants His Chant. ||5||

ਉਸ ਦੀ ਜੋਤ ਵਿਚ ਜੁੜ ਕੇ ਉਹ ਜਾਪ ਜਪੋ ਜੋ ਤੁਹਾਡੇ ਕੰਮ ਆਉਣ ਵਾਲਾ ਹੈ ॥੫॥ ਆਪੈ = ਉਸ 'ਆਪ' ਵਿਚ, ਉਸ ਦੀ ਜੋਤ ਵਿਚ। ਆਪਨਾ ਜਾਪੁ = ਉਹ ਜਾਪ ਜੋ ਤੁਹਾਡੇ ਕੰਮ ਆਵੇਗਾ ॥੫॥

ਪਾਂਚੈ ਪੰਚ ਤਤ ਬਿਸਥਾਰ

On the fifth day of the lunar cycle, the five elements expand outward.

ਇਹ ਜਗਤ ਪੰਜਾਂ ਤੱਤਾਂ ਤੋਂ (ਇਕ ਖੇਲ ਜਿਹਾ) ਬਣਿਆ ਹੈ, ਪਾਂਚੈ = ਪੰਜਵੀਂ ਥਿੱਤ ਨੂੰ, ਪੰਚਮੀ ਨੂੰ (ਇਹ ਚੇਤੇ ਰੱਖੋ)। ਬਿਸਥਾਰ = ਪਸਾਰਾ, ਖਿਲਾਰਾ।

ਕਨਿਕ ਕਾਮਿਨੀ ਜੁਗ ਬਿਉਹਾਰ

Men are occupied in the pursuit of gold and women.

(ਜੋ ਚਾਰ ਦਿਨ ਵਿਚ ਖ਼ਤਮ ਹੋ ਜਾਂਦਾ ਹੈ, ਪਰ ਇਹ ਗੱਲ ਵਿਸਾਰ ਕੇ ਇਹ ਜੀਵ) ਧਨ ਤੇ ਇਸਤ੍ਰੀ ਇਹਨਾਂ ਦੋਹਾਂ ਦੇ ਰੁਝੇਵੇਂ ਵਿਚ ਮਸਤ ਹੋ ਰਿਹਾ ਹੈ। ਕਨਿਕ = ਸੋਨਾ, ਧਨ। ਕਾਮਿਨੀ = ਇਸਤ੍ਰੀ। ਜੁਗ = ਦੋਹਾਂ ਵਿਚ। ਬਿਉਹਾਰ = ਵਿਹਾਰ, ਰੁਝੇਵਾਂ।

ਪ੍ਰੇਮ ਸੁਧਾ ਰਸੁ ਪੀਵੈ ਕੋਇ

How rare are those who drink in the pure essence of the Lord's Love.

ਇਥੇ ਕੋਈ ਵਿਰਲਾ ਮਨੁੱਖ ਹੈ ਜੋ ਪਰਮਾਤਮਾ ਦੇ ਪ੍ਰੇਮ-ਅੰਮ੍ਰਿਤ ਦਾ ਘੁਟ ਪੀਂਦਾ ਹੈ, ਸੁਧਾ = ਅੰਮ੍ਰਿਤ। ਕੋਇ = ਕੋਈ, ਵਿਰਲਾ।

ਜਰਾ ਮਰਣ ਦੁਖੁ ਫੇਰਿ ਹੋਇ ॥੬॥

They shall never again suffer the pains of old age and death. ||6||

(ਜੋ ਪੀਂਦਾ ਹੈ ਉਸ ਨੂੰ ਬੁਢੇਪੇ ਅਤੇ ਮੌਤ ਦਾ ਸਹਿਮ ਮੁੜ ਕਦੇ ਨਹੀਂ ਵਿਆਪਦਾ ॥੬॥ ਜਰਾ = ਬੁਢੇਪਾ ॥੬॥

ਛਠਿ ਖਟੁ ਚਕ੍ਰ ਛਹੂੰ ਦਿਸ ਧਾਇ

On the sixth day of the lunar cycle, the six chakras run in six directions.

ਮਨੁੱਖ ਦੇ ਪੰਜੇ ਗਿਆਨ-ਇੰਦਰੇ ਅਤੇ ਛੇਵਾਂ ਮਨ-ਇਹ ਸਾਰਾ ਸਾਥ ਸੰਸਾਰ (ਦੇ ਪਦਾਰਥਾਂ ਦੀ ਲਾਲਸਾ) ਵਿਚ ਭਟਕਦਾ ਫਿਰਦਾ ਹੈ। ਛਠਿ = ਛਟ, ਛੇਵੀਂ ਥਿੱਤ। ਖਟੁ ਚਕ੍ਰ = ਪੰਜ ਗਿਆਨ-ਇੰਦਰੇ ਅਤੇ ਛੇਵਾਂ ਮਨ, ਇਹਨਾਂ ਛਿਆਂ ਦਾ ਜੱਥਾ। ਛਹੂੰ ਦਿਸ = ਛੇ ਪਾਸੀਂ, ਚਾਰ-ਤਰਫ਼ਾਂ, ਤੇ ਹੇਠਾਂ ਉਤਾਂਹ; (ਭਾਵ) ਸਾਰੇ ਸੰਸਾਰ ਵਿਚ। ਧਾਇ = ਭਟਕਦਾ ਹੈ।

ਬਿਨੁ ਪਰਚੈ ਨਹੀ ਥਿਰਾ ਰਹਾਇ

Without enlightenment, the body does not remain steady.

ਜਦ ਤਕ ਮਨੁੱਖ ਪ੍ਰਭੂ ਦੀ ਯਾਦ ਵਿਚ ਨਹੀਂ ਜੁੜਦਾ, ਤਦ ਤਕ ਇਹ ਸਾਰਾ ਸਾਥ (ਇਸ ਭਟਕਣਾ ਵਿਚੋਂ ਹਟ ਕੇ) ਟਿਕਦਾ ਨਹੀਂ। ਬਿਨੁ ਪਰਚੈ = ਪ੍ਰਭੂ ਵਿਚ ਪਤੀਜਣ ਤੋਂ ਬਿਨਾ, ਪ੍ਰਭੂ ਵਿਚ ਜੁੜਨ ਤੋਂ ਬਿਨਾ।

ਦੁਬਿਧਾ ਮੇਟਿ ਖਿਮਾ ਗਹਿ ਰਹਹੁ

So erase your duality and hold tight to forgiveness,

ਹੇ ਭਾਈ! ਭਟਕਣਾ ਮਿਟਾ ਕੇ ਜਿਰਾਂਦ ਧਾਰਨ ਕਰੋ ਤੇ ਛੱਡੋ। ਦੁਬਿਧਾ = ਦੁਚਿੱਤਾ-ਪਨ, ਭਟਕਣਾ। ਖਿਮਾ = ਧੀਰਜ, ਜਿਰਾਂਦ। ਗਹਿ ਰਹਹੁ = ਧਾਰਨ ਕਰੋ।

ਕਰਮ ਧਰਮ ਕੀ ਸੂਲ ਸਹਹੁ ॥੭॥

and you will not have to endure the torture of karma or religious rituals. ||7||

ਇਹ ਕਰਮਾਂ ਧਰਮਾਂ ਦਾ ਲੰਮਾ ਟੰਟਾ (ਜਿਸ ਵਿਚੋਂ ਕੁਝ ਭੀ ਹੱਥ ਨਹੀਂ ਆਉਣਾ) ॥੭॥ ਸੂਲ = ਦੁੱਖ, ਕਜ਼ੀਆ ॥੭॥

ਸਾਤੈਂ ਸਤਿ ਕਰਿ ਬਾਚਾ ਜਾਣਿ

On the seventh day of the lunar cycle, know the Word as True,

ਹੇ ਭਾਈ! ਸਤਿਗੁਰੂ ਦੀ ਬਾਣੀ ਵਿਚ ਸ਼ਰਧਾ ਧਾਰੋ, ਬਾਚਾ = ਗੁਰੂ ਦੇ ਬਚਨ। ਸਤਿ ਕਰਿ ਜਾਣਿ = ਸੱਚੇ ਸਮਝ, ਪੂਰੀ ਸ਼ਰਧਾ ਧਾਰ।

ਆਤਮ ਰਾਮੁ ਲੇਹੁ ਪਰਵਾਣਿ

and you shall be accepted by the Lord, the Supreme Soul.

(ਇਸ ਬਾਣੀ ਦੀ ਰਾਹੀਂ) ਪਰਮਾਤਮਾ (ਦੇ ਨਾਮ) ਨੂੰ (ਆਪਣੇ ਹਿਰਦੇ ਵਿਚ) ਪ੍ਰੋ ਲਵੋ; ਆਤਮ ਰਾਮੁ = ਪਰਮਾਤਮਾ। ਲੇਹੁ ਪਰਵਾਣਿ = ਪ੍ਰੋ ਲਵੋ।

ਛੂਟੈ ਸੰਸਾ ਮਿਟਿ ਜਾਹਿ ਦੁਖ

Your doubts shall be eradicated, and your pains eliminated,

(ਇਸ ਤਰ੍ਹਾਂ) ਸਹਿਮ ਦੂਰ ਹੋ ਜਾਇਗਾ, ਦੁਖ-ਕਲੇਸ਼ ਮਿਟ ਜਾਣਗੇ, ਉਸ ਸਰੋਵਰ ਵਿਚ ਚੁੱਭੀ ਲਾ ਸਕੋਗੇ, ਛੂਟੈ = ਦੂਰ ਹੋ ਜਾਂਦਾ ਹੈ। ਸੰਸਾ = ਸਹਿਸਾ, ਸਹਿਮ।

ਸੁੰਨ ਸਰੋਵਰਿ ਪਾਵਹੁ ਸੁਖ ॥੮॥

and in the ocean of the celestial void, you shall find peace. ||8||

ਜਿਥੇ ਸਹਿਮ ਆਦਿਕ ਦੇ ਕੋਈ ਫੁਰਨੇ ਨਹੀਂ ਉਠਦੇ ਅਤੇ ਸੁਖ ਮਾਣੋ ॥੮॥ ਸੁੰਨ = ਸੁੰਞ, ਉਹ ਅਵਸਥਾ ਜਿਥੇ ਸਹਿਮ ਆਦਿਕ ਦੇ ਕੋਈ ਫੁਰਨੇ ਨਹੀਂ ਉਠਦੇ। ਸਰੋਵਰਿ = ਸਰੋਵਰ ਵਿਚ ॥੮॥

ਅਸਟਮੀ ਅਸਟ ਧਾਤੁ ਕੀ ਕਾਇਆ

On the eighth day of the lunar cycle, the body is made of the eight ingredients.

ਇਹ ਸਰੀਰ (ਲਹੂ ਆਦਿਕ) ਅੱਠ ਧਾਤਾਂ ਦਾ ਬਣਿਆ ਹੋਇਆ ਹੈ, ਅਸਟ = ਅੱਠ। ਅਸਟ ਧਾਤੁ = ਅੱਠ ਧਾਤਾਂ (ਰਸ, ਰੁਧਿਰ, ਮਾਸ, ਮੇਧਾ, ਅਸਥੀ, ਮਿੱਝ, ਵੀਰਜ, ਨਾੜੀ)।

ਤਾ ਮਹਿ ਅਕੁਲ ਮਹਾ ਨਿਧਿ ਰਾਇਆ

Within it is the Unknowable Lord, the King of the supreme treasure.

ਇਸ ਵਿਚ ਉਹ ਪਰਮਾਤਮਾ ਵੱਸ ਰਿਹਾ ਹੈ ਜਿਸ ਦੀ ਕੋਈ ਖ਼ਾਸ ਕੁਲ ਨਹੀਂ ਹੈ ਜੋ ਸਭ ਗੁਣਾਂ ਦਾ ਖ਼ਜ਼ਾਨਾ ਹੈ। ਅਕੁਲ = ਅਕੁਲ, ਜਿਸ ਦੀ ਕੋਈ ਖ਼ਾਸ ਕੁਲ ਨਹੀਂ। ਮਹਾ ਨਿਧਿ = ਵੱਡਾ ਖ਼ਜ਼ਾਨਾ, ਸਭ ਗੁਰੂ ਦਾ ਖ਼ਜ਼ਾਨਾ।

ਗੁਰ ਗਮ ਗਿਆਨ ਬਤਾਵੈ ਭੇਦ

The Guru, who knows this spiritual wisdom, reveals the secret of this mystery.

ਜਿਸ ਮਨੁੱਖ ਨੂੰ ਪਹੁੰਚ ਵਾਲੇ ਗੁਰੂ ਦਾ ਗਿਆਨ ਇਹ ਭੇਦ (ਕਿ ਸਰੀਰ ਦੇ ਵਿੱਚ ਹੀ ਹੈ ਪ੍ਰਭੂ) ਦੱਸਦਾ ਹੈ, ਗੁਰ ਗਮ ਗਿਆਨ = ਪਹੁੰਚ ਵਾਲੇ ਗੁਰੂ ਦਾ ਗਿਆਨ।

ਉਲਟਾ ਰਹੈ ਅਭੰਗ ਅਛੇਦ ॥੯॥

Turning away from the world, He abides in the Unbreakable and Impenetrable Lord. ||9||

ਉਹ ਸਰੀਰਕ ਮੋਹ ਵਲੋਂ ਪਰਤ ਕੇ ਅਬਿਨਾਸ਼ੀ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ ॥੯॥ ਉਲਟਾ = ਦੇਹ ਅੱਧਿਆਸ ਵਲੋਂ ਪਰਤ ਕੇ, ਸਰੀਰਕ ਮੋਹ ਛੱਡ ਕੇ। ਅਭੰਗ = ਅ-ਭੰਗ, ਅਬਿਨਾਸ਼ੀ। ਅਛੇਦ = ਅ-ਛੇਦ, ਜੋ ਵਿੰਨ੍ਹਿਆ ਨਾਹ ਜਾ ਸਕੇ ॥੯॥

ਨਉਮੀ ਨਵੈ ਦੁਆਰ ਕਉ ਸਾਧਿ

On the ninth day of the lunar cycle, discipline the nine gates of the body.

(ਹੇ ਭਾਈ!) ਸਾਰੇ ਸਰੀਰਕ ਇੰਦ੍ਰਿਆਂ ਨੂੰ ਕਾਬੂ ਵਿਚ ਰੱਖੋ, ਸਾਧਿ = (ਰਾਖਹੁ) ਸਾਧਿ, ਵੱਸ ਵਿਚ ਰੱਖੋ।

ਬਹਤੀ ਮਨਸਾ ਰਾਖਹੁ ਬਾਂਧਿ

Keep your pulsating desires restrained.

ਇਹਨਾਂ ਤੋਂ ਉੱਠਦੇ ਫੁਰਨਿਆਂ ਨੂੰ ਰੋਕੋ, ਬਹਤੀ ਮਨਸਾ = ਚੱਲਦੇ ਫੁਰਨੇ। ਬਾਂਧਿ = ਰੋਕ ਕੇ।

ਲੋਭ ਮੋਹ ਸਭ ਬੀਸਰਿ ਜਾਹੁ

Forget all your greed and emotional attachment;

ਲੋਭ ਮੋਹ ਆਦਿਕ ਸਾਰੇ ਵਿਕਾਰ ਭੁਲਾ ਦਿਉ।

ਜੁਗੁ ਜੁਗੁ ਜੀਵਹੁ ਅਮਰ ਫਲ ਖਾਹੁ ॥੧੦॥

you shall live throughout the ages, eating the fruit of immortality. ||10||

(ਇਸ ਮਿਹਨਤ ਦਾ) ਐਸਾ ਫਲ ਮਿਲੇਗਾ ਜੋ ਕਦੇ ਨਹੀਂ ਮੁੱਕੇਗਾ, ਐਸਾ ਸੁੰਦਰ ਜੀਵਨ ਜੀਵੋਗੇ ਜੋ ਸਦਾ ਕਾਇਮ ਰਹੇਗਾ ॥੧੦॥ ਜੁਗੁ ਜੁਗੁ = ਸਦਾ ਹੀ। ਅਮਰ = ਅ-ਮਰ, ਕਦੇ ਨਾਹ ਮੁੱਕਣ ਵਾਲਾ ॥੧੦॥

ਦਸਮੀ ਦਹ ਦਿਸ ਹੋਇ ਅਨੰਦ

On the tenth day of the lunar cycle, there is ecstasy in all directions.

(ਪਰਮਾਤਮਾ ਨਾਲ ਮੇਲ ਹੋਇਆਂ) ਸਾਰੇ ਸੰਸਾਰ ਵਿਚ ਹੀ ਮਨੁੱਖ ਵਾਸਤੇ ਅਨੰਦ ਹੀ ਅਨੰਦ ਹੁੰਦਾ ਹੈ। ਦਹ ਦਿਸਿ = ਦਸੀਂ ਪਾਸੀਂ, ਹਰ ਪਾਸੇ, ਸਾਰੇ ਸੰਸਾਰ ਵਿਚ।

ਛੂਟੈ ਭਰਮੁ ਮਿਲੈ ਗੋਬਿੰਦ

Doubt is dispelled, and the Lord of the Universe is met.

(ਇਸ ਉੱਦਮ ਨਾਲ) ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ; ਉਹ ਪਰਮਾਤਮਾ ਮਿਲ ਪੈਂਦਾ ਹੈ,

ਜੋਤਿ ਸਰੂਪੀ ਤਤ ਅਨੂਪ

He is the Embodiment of light, the incomparable essence.

ਜੋ ਨਿਰਾ ਨੂਰ ਹੀ ਨੂਰ ਹੈ, ਜੋ ਸਾਰੇ ਜਗਤ ਦਾ ਅਸਲਾ ਹੈ, ਜਿਸ ਵਰਗਾ ਹੋਰ ਕੋਈ ਨਹੀਂ ਹੈ, ਜੋਤਿ ਸਰੂਪੀ = ਉਹ ਪ੍ਰਭੂ ਜੋ ਨਿਰਾ ਨੂਰ ਹੀ ਨੂਰ ਹੈ। ਤਤ = ਅਸਲਾ, ਸਭ ਦਾ ਮੁੱਢ। ਅਨੂਪ = ਜਿਸ ਵਰਗਾ ਹੋਰ ਕੋਈ ਨਹੀਂ।

ਅਮਲ ਮਲ ਛਾਹ ਨਹੀ ਧੂਪ ॥੧੧॥

He is stainless, without stain, beyond both sunshine and shade. ||11||

ਜਿਸ ਵਿਚ ਵਿਕਾਰਾਂ ਦੀ ਕੋਈ ਭੀ ਮੈਲ ਨਹੀਂ ਹੈ, ਨਾਹ ਉਸ ਵਿਚ ਅਗਿਆਨਤਾ ਦਾ ਹਨੇਰਾ ਹੈ ਅਤੇ ਨਾਹ ਹੀ ਤ੍ਰਿਸ਼ਨਾ ਆਦਿਕ ਵਿਕਾਰਾਂ ਦੀ ਅੱਗ ਹੈ ॥੧੧॥ ਅਮਲ = ਅ-ਮਲ, ਵਿਕਾਰ-ਰਹਿਤ। ਛਾਹ = ਹਨੇਰਾ, ਅਗਿਆਨਤਾ ਦਾ ਹਨੇਰਾ। ਧੂਪ = ਧੁੱਪ, ਵਿਕਾਰਾਂ ਦੀ ਅੱਗ ॥੧੧॥

ਏਕਾਦਸੀ ਏਕ ਦਿਸ ਧਾਵੈ

On the eleventh day of the lunar cycle, if you run in the direction of the One,

(ਜਦੋਂ ਮਨੁੱਖ ਦਾ ਮਨ ਵਿਕਾਰਾਂ ਵਲੋਂ ਹਟ ਕੇ) ਇੱਕ ਪਰਮਾਤਮਾ (ਦੀ ਯਾਦ) ਵਲ ਜਾਂਦਾ ਹੈ, ਏਕ ਦਿਸ = ਇੱਕ ਪਾਸੇ, ਇੱਕ ਪਰਮਾਤਮਾ ਵਲ। ਧਾਵੈ = ਦੌੜਦਾ ਹੈ, ਜਾਂਦਾ ਹੈ।

ਤਉ ਜੋਨੀ ਸੰਕਟ ਬਹੁਰਿ ਆਵੈ

you will not have to suffer the pains of reincarnation again.

ਤਦੋਂ ਉਹ ਮੁੜ ਜਨਮ-ਮਰਨ ਦੇ ਕਸ਼ਟਾਂ ਵਿਚ ਨਹੀਂ ਆਉਂਦਾ। ਤਉ = ਤਦੋਂ। ਸੰਕਟ = ਕਸ਼ਟ, ਦੁੱਖ-ਕਲੇਸ਼। ਬਹੁਰਿ = ਮੁੜ, ਫਿਰ।

ਸੀਤਲ ਨਿਰਮਲ ਭਇਆ ਸਰੀਰਾ

Your body will become cool, immaculate and pure.

ਉਸ ਦੇ ਅੰਦਰ ਠੰਢ ਪੈ ਜਾਂਦੀ ਹੈ ਅਤੇ ਉਸ ਦਾ ਆਪਾ ਪਵਿੱਤਰ ਹੋ ਜਾਂਦਾ ਹੈ। ਸੀਤਲ = ਠੰਢਾ। ਸਰੀਰਾ = (ਭਾਵ) ਗਿਆਨ-ਇੰਦ੍ਰੇ।

ਦੂਰਿ ਬਤਾਵਤ ਪਾਇਆ ਨੀਰਾ ॥੧੨॥

The Lord was said to be far away, but He is found near at hand. ||12||

ਜੋ ਪਰਮਾਤਮਾ ਕਿਤੇ ਦੂਰ ਦੱਸਿਆ ਜਾਂਦਾ ਸੀ ਉਹ ਉਸ ਨੂੰ ਨੇੜੇ (ਆਪਣੇ ਅੰਦਰ ਹੀ) ਲੱਭ ਪੈਂਦਾ ਹੈ ॥੧੨॥ ਨੀਰਾ = ਨੇੜੇ, ਆਪਣੇ ਅੰਦਰ ਹੀ ॥੧੨॥

ਬਾਰਸਿ ਬਾਰਹ ਉਗਵੈ ਸੂਰ

On the twelfth day of the lunar cycle, twelve suns rise.

(ਜਿਸ ਮਨੁੱਖ ਦਾ ਮਨ ਸਿਰਫ਼ "ਏਕ ਦਿਸ ਧਾਵੈ", ਜੋ ਮਨੁੱਖ ਸਿਰਫ਼ ਇੱਕ ਪ੍ਰਭੂ ਦੀ ਯਾਦ ਵਿਚ ਜੁੜਦਾ ਹੈ, ਉਸ ਦੇ ਅੰਦਰ, ਮਾਨੋ) ਬਾਰ੍ਹਾਂ ਸੂਰਜ ਚੜ੍ਹ ਪੈਂਦੇ ਹਨ (ਭਾਵ, ਉਸ ਦੇ ਅੰਦਰ ਪੂਰਨ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ।) ਬਾਰਸਿ = ਦੁਆਦਸੀ ਥਿੱਤ। ਬਾਰਹ ਸੂਰ = ਬਾਰ੍ਹਾਂ ਸੂਰਜ। ਉਗਵੈ = ਉਗਵੈਂ, ਚੜ੍ਹ ਪੈਂਦੇ ਹਨ।

ਅਹਿਨਿਸਿ ਬਾਜੇ ਅਨਹਦ ਤੂਰ

Day and night, the celestial bugles vibrate the unstruck melody.

ਉਸ ਦੇ ਅੰਦਰ (ਮਾਨੋ) ਦਿਨ ਰਾਤ ਇੱਕ-ਰਸ ਵਾਜੇ ਵੱਜਦੇ ਹਨ। ਅਹਿ = ਦਿਨ। ਨਿਸਿ = ਰਾਤ। ਬਾਜੇ = ਵੱਜਦੇ ਹਨ। ਅਨਹਦ = ਬਿਨਾ ਵਜਾਇਆਂ, ਇੱਕ-ਰਸ, ਸਦਾ। ਤੂਰ = ਵਾਜੇ।

ਦੇਖਿਆ ਤਿਹੂੰ ਲੋਕ ਕਾ ਪੀਉ

Then, one beholds the Father of the three worlds.

ਉਸ ਨੂੰ ਤਿੰਨਾਂ ਭਵਨਾਂ ਦੇ ਮਾਲਕ-ਪ੍ਰਭੂ ਦਾ ਦੀਦਾਰ ਹੋ ਜਾਂਦਾ ਹੈ; ਤਿਹੂੰ ਲੋਕ ਕਾ = ਤਿੰਨਾਂ ਹੀ ਭਵਨਾਂ ਦਾ। ਪੀਉ = ਮਾਲਕ।

ਅਚਰਜੁ ਭਇਆ ਜੀਵ ਤੇ ਸੀਉ ॥੧੩॥

This is wonderful! The human being has become God! ||13||

ਇਕ ਅਚਰਜ ਖੇਡ ਬਣ ਜਾਂਦੀ ਹੈ ਕਿ ਉਹ ਮਨੁੱਖ ਸਧਾਰਨ ਬੰਦੇ ਤੋਂ ਕਲਿਆਣ-ਸਰੂਪ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ॥੧੩॥ ਤੇ = ਤੋਂ। ਸੀਉ = ਸ਼ਿਵ, ਕਲਿਆਣ-ਸਰੂਪ ਪਰਮਾਤਮਾ ॥੧੩॥

ਤੇਰਸਿ ਤੇਰਹ ਅਗਮ ਬਖਾਣਿ

On the thirteenth day of the lunar cycle, the thirteen holy books proclaim

(ਜਿਸ ਮਨੁੱਖ ਦਾ ਮਨ ਕੇਵਲ "ਏਕ ਦਿਸ ਧਾਵੈ") ਉਹ ਅਗੰਮ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਤੇਰਸਿ = ਤ੍ਰਯੋਦਸ਼ੀ। ਤੇਰਹ = ਤ੍ਰਯੋਦਸ਼ੀ ਥਿੱਤ, ਮੱਸਿਆ ਤੋਂ ਅਗਾਂਹ ਤੇਰ੍ਹਵਾਂ ਦਿਨ। ਅਗਮ = ਅ-ਗਮ, ਜਿਸ ਪਰਮਾਤਮਾ ਤਕ ਪਹੁੰਚ ਨਹੀਂ, ਅਪਹੁੰਚ। ਬਖਾਣਿ = ਬਖਾਣੇ, ਬਖਾਣੈ, ਉਚਾਰਦਾ ਹੈ, ਗੁਣ ਗਾਉਂਦਾ ਹੈ, ਸਿਫ਼ਤਿ-ਸਾਲਾਹ ਕਰਦਾ ਹੈ।

ਅਰਧ ਉਰਧ ਬਿਚਿ ਸਮ ਪਹਿਚਾਣਿ

that you must recognize the Lord in the nether regions of the underworld as well as the heavens.

(ਇਸ ਸਿਫ਼ਤਿ-ਸਾਲਾਹ ਦੀ ਬਰਕਤ ਨਾਲ) ਉਹ ਸਾਰੇ ਸੰਸਾਰ ਵਿਚ ਉਸ ਪ੍ਰਭੂ ਨੂੰ ਇਕ-ਸਮਾਨ ਪਛਾਣਦਾ ਹੈ (ਵੇਖਦਾ ਹੈ)। ਅਰਧ = {ਅਧਹ} ਹੇਠਾਂ, ਪਤਾਲ। ਉਰਧ = ਉਤਾਂਹ, ਅਕਾਸ਼। ਅਰਧ ਉਰਧ ਬਿਚਿ = ਪਤਾਲ ਤੋਂ ਅਕਾਸ਼ ਤਕ, ਸਾਰੇ ਸੰਸਾਰ ਵਿਚ। ਸਮ = ਬਰਾਬਰ, ਇਕੋ ਜਿਹਾ।

ਨੀਚ ਊਚ ਨਹੀ ਮਾਨ ਅਮਾਨ

There is no high or low, no honor or dishonor.

ਨਾਹ ਉਸ ਨੂੰ ਕੋਈ ਨੀਵਾਂ ਦਿੱਸਦਾ ਹੈ, ਨਾਹ ਉੱਚਾ; ਕਿਸੇ ਵਲੋਂ ਆਦਰ ਹੋਵੇ ਜਾਂ ਨਿਰਾਦਰੀ, ਉਸ ਲਈ ਇੱਕੋ ਜਿਹੇ ਹਨ, ਮਾਨ = ਆਦਰ। ਅਮਾਨ = ਅ-ਮਾਨ, ਨਿਰਾਦਰੀ।

ਬਿਆਪਿਕ ਰਾਮ ਸਗਲ ਸਾਮਾਨ ॥੧੪॥

The Lord is pervading and permeating all. ||14||

ਕਿਉਂਕਿ ਉਸ ਨੂੰ ਸਾਰੇ ਜੀਵਾਂ ਵਿਚ ਪਰਮਾਤਮਾ ਹੀ ਵਿਆਪਕ ਦਿੱਸਦਾ ਹੈ ॥੧੪॥ ਸਗਲ = ਸਾਰਿਆਂ ਵਿਚ ॥੧੪॥

ਚਉਦਸਿ ਚਉਦਹ ਲੋਕ ਮਝਾਰਿ

On the fourteenth day of the lunar cycle, in the fourteen worlds

(ਹੇ ਭਾਈ!) ਪ੍ਰਭੂ ਜੀ ਸਾਰੀ ਸ੍ਰਿਸ਼ਟੀ ਵਿਚ ਸ੍ਰਿਸ਼ਟੀ ਦੇ- ਚਉਦਸਿ = ਚਉਦੇਂ ਦੀ ਥਿੱਤ, ਮੱਸਿਆ ਤੋਂ ਪਿਛੋਂ ਚੌਧਵੀਂ ਰਾਤ। ਚਉਦਹ ਲੋਕ = ਸੱਤ ਅਕਾਸ਼ ਅਤੇ ਸੱਤ ਪਤਾਲ; (ਭਾਵ) ਸਾਰੀ ਸ੍ਰਿਸ਼ਟੀ। ਮਝਾਰਿ = ਵਿਚ।

ਰੋਮ ਰੋਮ ਮਹਿ ਬਸਹਿ ਮੁਰਾਰਿ

and on each and every hair, the Lord abides.

ਜ਼ੱਰੇ ਜ਼ੱਰੇ ਵਿਚ ਵੱਸ ਰਹੇ ਹਨ। ਰੋਮ ਰੋਮ ਮਹਿ = ਚੌਦ੍ਹਾਂ ਲੋਕਾਂ ਦੇ ਰੋਮ ਰੋਮ ਵਿਚ, ਸਾਰੀ ਸ੍ਰਿਸ਼ਟੀ ਦੇ ਜ਼ੱਰੇ ਜ਼ੱਰੇ ਵਿਚ। ਬਸਹਿ = ਵੱਸਦੇ ਹਨ (ਪ੍ਰਭੂ ਜੀ)। ਮੁਰਾਰਿ = (ਮੁਰ-ਅਰਿ) ਮੁਰ ਦੈਂਤ ਦਾ ਵੈਰੀ, ਪ੍ਰਭੂ।

ਸਤ ਸੰਤੋਖ ਕਾ ਧਰਹੁ ਧਿਆਨ

Center yourself and meditate on truth and contentment.

(ਇਹ ਯਕੀਨ ਲਿਆ ਕੇ ਕਿ ਉਹ ਪ੍ਰਭੂ ਤੁਹਾਡੇ ਅੰਦਰ ਵੱਸ ਰਿਹਾ ਹੈ ਤੇ ਸਭ ਜੀਵਾਂ ਵਿਚ ਵੱਸ ਰਿਹਾ ਹੈ) ਦੂਜਿਆਂ ਦੀ ਸੇਵਾ ਦੀ ਅਤੇ ਜੋ ਕੁਝ ਪ੍ਰਭੂ ਨੇ ਤੁਹਾਨੂੰ ਦਿੱਤਾ ਹੈ, ਉਸ ਵਿਚ ਰਾਜ਼ੀ ਰਹਿਣ ਦੀ ਸੁਰਤ ਪਕਾਉ। ਸਤ = ਦਾਨ, ਦੂਜਿਆਂ ਦੀ ਸੇਵਾ। ਸੰਤੋਖ = ਸਬਰ, ਉਸ ਦੀ ਬਖ਼ਸ਼ੀ ਦਾਤ ਵਿਚ ਰਾਜ਼ੀ ਰਹਿਣਾ। ਸਤ...ਧਿਆਨ = ਸਤ ਅਤੇ ਸੰਤੋਖ ਨੂੰ ਆਪਣੇ ਅੰਦਰ ਟਿਕਾਉ; ਇਹ ਵੇਖ ਕੇ ਕਿ ਪਰਮਾਤਮਾ ਹਰੇਕ ਘਟ ਵਿਚ ਵੱਸਦਾ ਹੈ। ਜੋ ਬਖ਼ਸ਼ਸ਼ ਤੁਹਾਡੇ ਉੱਤੇ ਹੋਈ ਹੈ ਉਸ ਵਿਚ ਰਾਜ਼ੀ ਰਹੋ ਅਤੇ ਇਸ ਦਾਤ ਵਿਚੋਂ ਪ੍ਰਭੂ ਦੇ ਪੈਦਾ ਕੀਤੇ ਹੋਏ ਹੋਰ ਜੀਵਾਂ ਦੀ ਭੀ ਸੇਵਾ ਕਰੋ, ਕਿਉਂਕਿ ਸਭ ਵਿਚ ਉਹੀ ਵੱਸ ਰਿਹਾ ਹੈ, ਜੋ ਤੁਹਾਨੂੰ ਰੋਜ਼ੀ ਦੇ ਰਿਹਾ ਹੈ।

ਕਥਨੀ ਕਥੀਐ ਬ੍ਰਹਮ ਗਿਆਨ ॥੧੫॥

Speak the speech of God's spiritual wisdom. ||15||

ਉਸ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰੋ, ਤਾ ਕਿ ਉਸ ਦੇ ਇਸ ਸਹੀ ਸਰੂਪ ਦੀ ਸੂਝ ਬਣੀ ਰਹੇ ॥੧੫॥ ਕਥਨੀ ਕਥੀਐ = (ਉਹ) ਗੱਲਾਂ ਕਰੀਏ, (ਉਹ) ਬੋਲ ਬੋਲੀਏ। ਬ੍ਰਹਮ ਗਿਆਨ = (ਜਿਨ੍ਹਾਂ ਦੀ ਰਾਹੀਂ) ਪਰਮਾਤਮਾ ਨਾਲ ਜਾਣ-ਪਛਾਣ ਹੋ ਜਾਏ, ਪਰਮਾਤਮਾ ਦੀ (ਸਰਬ-ਵਿਆਪਕਤਾ ਦੀ) ਸੂਝ ਪੈਦਾ ਹੋਵੇ ॥੧੫॥

ਪੂਨਿਉ ਪੂਰਾ ਚੰਦ ਅਕਾਸ

On the day of the full moon, the full moon fills the heavens.

ਜਿਵੇਂ ਪੂਰਨਮਾਸ਼ੀ ਨੂੰ ਅਕਾਸ਼ ਵਿਚ ਪੂਰਾ ਚੰਦ ਚੜ੍ਹਦਾ ਹੈ ਤੇ ਚੰਦ ਦੀਆਂ ਸਾਰੀਆਂ ਹੀ ਕਲਾਂ ਪਰਗਟ ਹੁੰਦੀਆਂ ਹਨ, ਪੂਨਿਉ = ਪੁੰਨਿਆ, ਪੂਰਨਮਾਸ਼ੀ, ਉਹ ਥਿੱਤ ਜਦੋਂ ਚੰਦ ਮੁਕੰਮਲ ਹੁੰਦਾ ਹੈ। ਅਕਾਸ = ਗਗਨ, ਦਸਮ-ਦੁਆਰ, ਚਿਦਾਕਾਸ਼, ਚਿੱਤ-ਰੂਪ ਅਕਾਸ਼।

ਪਸਰਹਿ ਕਲਾ ਸਹਜ ਪਰਗਾਸ

Its power is diffused through its gentle light.

ਤਿਵੇਂ ਤੇਰੇ ਅੰਦਰ ਭੀ ਸਹਿਜ ਅਵਸਥਾ ਦਾ ਪਰਕਾਸ਼ ਹੋਵੇਗਾ, ਪਸਰਹਿ = ਖਿਲਰਦੀਆਂ ਹਨ। ਕਲਾ = ਚੰਦ ਦੀਆਂ ਸਾਰੀਆਂ ਕਲਾਂ {ਨੋਟ: ਮੱਸਿਆ ਤੋਂ ਪਿੱਛੋਂ ਚੰਦ ਜਦੋਂ ਪਹਿਲੀ ਵਾਰ ਆਕਾਸ਼ ਵਿਚ ਚੜ੍ਹਦਾ ਹੈ, ਤਾਂ ਇਹ ਚੰਦ ਦੀ ਇੱਕ ਕਲਾ ਕਹੀ ਜਾਂਦੀ ਹੈ। ਹਰੇਕ ਰਾਤ ਨੂੰ ਇਕ ਇਕ ਕਲਾ ਵਧਦੀ ਜਾਂਦੀ ਹੈ, ਤੇ ਪੂਰਨਮਾਸ਼ੀ ਨੂੰ ਚੰਦ ਦੀਆਂ ਕਲਾਂ ਦਾ ਪਰਕਾਸ਼ ਹੋ ਜਾਂਦਾ ਹੈ}।

ਆਦਿ ਅੰਤਿ ਮਧਿ ਹੋਇ ਰਹਿਆ ਥੀਰ

In the beginning, in the end, and in the middle, God remains firm and steady.

ਜੇ ਸ਼ੁਰੂ ਤੋਂ ਅਖ਼ੀਰ ਤਕ ਤੇ ਵਿਚਕਾਰਲੇ ਸਮੇ ਵਿਚ (ਭਾਵ, ਸਦਾ ਹੀ) ਮੌਜੂਦ ਰਹਿਣ ਵਾਲੇ ਪਰਮਾਤਮਾ- ਆਦਿ ਅੰਤਿ ਮਧਿ = ਸ਼ੁਰੂ ਤੋਂ, ਅਖ਼ੀਰ ਤਕ, ਵਿਚਾਰਕਲੇ ਸਮੇ ਵਿਚ ਭੀ (ਭਾਵ, ਸਦਾ ਹੀ)। ਥੀਰ = ਥਿਰ, ਕਾਇਮ।

ਸੁਖ ਸਾਗਰ ਮਹਿ ਰਮਹਿ ਕਬੀਰ ॥੧੬॥

Kabeer is immersed in the ocean of peace. ||16||

ਉਸ ਸੁਖਾਂ ਦੇ ਸਮੁੰਦਰ-ਪ੍ਰਭੂ ਵਿਚ, ਹੇ ਕਬੀਰ! ਜੇ ਤੂੰ ਚੁੱਭੀ ਲਾ ਕੇ ਉਸ ਦਾ ਸਿਮਰਨ ਕਰੇਂ ॥੧੬॥ ਸੁਖ ਸਾਗਰ = ਸੁੱਖਾਂ ਦਾ ਸਮੁੰਦਰ-ਪ੍ਰਭੂ। ਰਮਹਿ = (ਜੇ) ਤੂੰ ਸਿਮਰੇਂ। ਕਬੀਰ = ਹੇ ਕਬੀਰ! ॥੧੬॥