ਸਤਿਗੁਰ ਪ੍ਰਸਾਦਿ

One Universal Creator God. By The Grace Of The True Guru:

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਰਾਗੁ ਗਉੜੀ ਵਾਰ ਕਬੀਰ ਜੀਉ ਕੇ

Raag Gauree, The Seven Days Of The Week Of Kabeer Jee:

ਰਾਗ ਗਉੜੀ ਵਿੱਚ ਭਗਤ ਕਬੀਰ ਜੀ ਦੀ ਬਾਣੀ 'ਵਾਰ'। ਵਾਰ = ਦਿਨ,

ਬਾਰ ਬਾਰ ਹਰਿ ਕੇ ਗੁਨ ਗਾਵਉ

Sing the Glorious Praises of the Lord each and every day.

ਮੈਂ ਹਰ ਵੇਲੇ ਪਰਮਾਤਮਾ ਦੇ ਗੁਣ ਗਾਉਂਦਾ ਹਾਂ (ਭਾਵ, ਪ੍ਰਭੂ ਦੀ ਸਿਫ਼ਤਿ-ਸਾਲਾਹ ਪ੍ਰਭੂ ਨੂੰ ਮਿਲਣ ਦਾ ਸਹੀ ਤਰੀਕਾ ਹੈ) ਬਾਰ ਬਾਰ, ਮੁੜ ਮੁੜ, ਸਦਾ, ਹਰ ਵੇਲੇ। ਗਾਵਉ = ਗਾਵਉਂ, ਮੈਂ ਗਾਉਂਦਾ ਹਾਂ।

ਗੁਰ ਗਮਿ ਭੇਦੁ ਸੁ ਹਰਿ ਕਾ ਪਾਵਉ ॥੧॥ ਰਹਾਉ

Meeting with the Guru, you shall come to know the mystery of the Lord. ||1||Pause||

ਗੁਰੂ ਦੇ ਚਰਨਾਂ ਵਿਚ ਅੱਪੜ ਕੇ ਮੈਂ ਇਹ ਭੇਤ ਲੱਭ ਲਿਆ ਹੈ ਜਿਸ ਨਾਲ ਪਰਮਾਤਮਾ ਨੂੰ ਮਿਲ ਸਕੀਦਾ ਹੈ ॥੧॥ ਰਹਾਉ ॥ ਗਮਿ = ਗਮ ਕੇ, ਜਾ ਕੇ, ਅੱਪੜ ਕੇ। ਗੁਰ ਗਮਿ = ਗੁਰੂ ਪਾਸ ਜਾ ਕੇ, ਗੁਰੂ ਦੇ ਚਰਨਾਂ ਵਿਚ ਅੱਪੜ ਕੇ। ਹਰਿ ਕਾ ਭੇਦੁ = ਪਰਮਾਤਮਾ ਦਾ ਭੇਤ, ਪਰਮਾਤਮਾ ਨੂੰ ਮਿਲਣ ਦਾ ਭੇਤ, ਉਹ ਡੂੰਘਾ ਰਾਜ਼ ਜਿਸ ਨਾਲ ਪਰਮਾਤਮਾ ਮਿਲ ਸਕਦਾ ਹੈ। ਪਾਵਉ = ਪਾਵਉਂ, ਮੈਂ ਲੱਭ ਰਿਹਾ ਹਾਂ, ਮੈਂ ਲੱਭ ਲਿਆ ਹੈ। ਸੁ = ਉਹ। ਸੁ ਭੇਦੁ = ਉਹ ਭੇਤ ॥॥੧॥ਰਹਾਉ॥

ਆਦਿਤ ਕਰੈ ਭਗਤਿ ਆਰੰਭ

On Sunday, begin the devotional worship of the Lord,

('ਬਾਰ ਬਾਰ ਹਰਿ ਕੇ ਗੁਨ' ਗਾ ਕੇ, ਜੋ ਮਨੁੱਖ) ਪਰਮਾਤਮਾ ਦੀ ਭਗਤੀ ਸ਼ੁਰੂ ਕਰਦਾ ਹੈ, ਆਦਿਤ = {Skt. आदित्य, ਆਦਿਤ੍ਯ} ਸੂਰਜ। ਆਦਿਤ = ਆਇਤ, ਐਤ। ਆਦਿਤ ਵਾਰ = ਐਤਵਾਰ। {ਨੋਟ: ਇਹ ਦਿਨ ਸੂਰਜ ਦੇ ਨਾਮ ਨਾਲ ਸੰਬੰਧਤ ਹੈ, ਇਹ ਦਿਨ ਸੂਰਜ ਦਾ ਮਿਥਿਆ ਗਿਆ ਹੈ}।

ਕਾਇਆ ਮੰਦਰ ਮਨਸਾ ਥੰਭ

and restrain the desires within the temple of the body.

ਇਹ ਭਗਤੀ ਉਸ ਦੇ ਸਰੀਰ-ਘਰ ਨੂੰ ਥੰਮ੍ਹੀ ਦਾ ਕੰਮ ਦੇਂਦੀ ਹੈ, ਕਾਇਆ = ਸਰੀਰ। ਮੰਦਰ = ਘਰ। ਮਨਸਾ = ਫੁਰਨੇ। ਥੰਭ = ਥੰਮ੍ਹੀ, ਸਹਾਰਾ।

ਅਹਿਨਿਸਿ ਅਖੰਡ ਸੁਰਹੀ ਜਾਇ

When your attention is focused day and night upon that imperishable place,

ਉਸ ਦੇ ਮਨ ਦੇ ਫੁਰਨਿਆਂ ਨੂੰ ਸਹਾਰਾ ਦੇਂਦੀ ਹੈ (ਭਾਵ, ਉਸ ਦੇ ਗਿਆਨ-ਇੰਦ੍ਰੇ ਅਤੇ ਮਨ ਦੇ ਫੁਰਨੇ ਭਟਕਣੋਂ ਹਟ ਜਾਂਦੇ ਹਨ)। ਭਗਤੀ ਨਾਲ ਸੁਗੰਧਤ ਹੋਈ ਉਸ ਦੀ ਸੁਰਤ ਦਿਨ ਰਾਤ ਲਗਾਤਾਰ (ਪ੍ਰਭੂ-ਚਰਨਾਂ ਵਿਚ) ਜੁੜੀ ਰਹਿੰਦੀ ਹੈ। ਅਹਿ = ਦਿਨ। ਨਿਸਿ = ਰਾਤ। ਅਖੰਡ = ਅਟੁੱਟ, ਲਗਾਤਾਰ। ਸੁਰਹੀ = ਸੁਰਭੀ, ਸੁਗੰਧੀ, ਭਗਤੀ ਨਾਲ ਸੁਗੰਧਤ ਹੋਈ ਸੁਰਤ। ਜਾਇ = ਤੁਰੀ ਜਾਂਦੀ ਹੈ, ਜਾਰੀ ਰਹਿੰਦੀ ਹੈ।

ਤਉ ਅਨਹਦ ਬੇਣੁ ਸਹਜ ਮਹਿ ਬਾਇ ॥੧॥

then the celestial flutes play the unstruck melody in tranquil peace and poise. ||1||

ਤਦੋਂ ਅਡੋਲਤਾ ਵਿਚ ਟਿਕਣ ਕਰਕੇ ਮਨ ਦੇ ਅੰਦਰ (ਮਾਨੋ) ਇੱਕ-ਰਸ ਬੰਸਰੀ ਵੱਜਦੀ ਹੈ ॥੧॥ ਤਉ = ਤਦੋਂ। ਅਨਹਦ = ਇਕ-ਰਸ। ਬੇਣੁ = ਬੀਣਾ, ਬੰਸਰੀ। ਸਹਜ ਮਹਿ = ਸਹਿਜ ਅਵਸਥਾ ਵਿਚ, ਮਨ ਦੀ ਅਡੋਲ ਹਾਲਤ ਵਿਚ। ਬਾਇ = ਵੱਜਦੀ ਹੈ ॥੧॥

ਸੋਮਵਾਰਿ ਸਸਿ ਅੰਮ੍ਰਿਤੁ ਝਰੈ

On Monday, the Ambrosial Nectar trickles down from the moon.

('ਬਾਰ ਬਾਰ ਹਰਿ ਕੇ ਗੁਨ' ਗਾਵਣ ਨਾਲ ਮਨੁੱਖ ਦੇ ਮਨ ਵਿਚ) ਸ਼ਾਂਤੀ ਠੰਢ ਦਾ ਅੰਮ੍ਰਿਤ ਵਰ੍ਹਦਾ ਹੈ, ਸੋਮ = ਚੰਦ੍ਰਮਾ। ਸੋਮਵਾਰ = ਚੰਦ ਨਾਲ ਸੰਬੰਧ ਰੱਖਣ ਵਾਲਾ ਦਿਨ। ਸੋਮਵਾਰਿ = ਸੋਮ ਦੇ ਦਿਹਾੜੇ। ਸਸਿ = ਚੰਦ, ਚੰਦ ਦੀ ਠੰਢ। ਸਸਿ ਅੰਮ੍ਰਿਤੁ = ਸ਼ਾਂਤੀ ਦਾ ਅੰਮ੍ਰਿਤ। ਝਰੈ = ਵਰ੍ਹਦਾ ਹੈ।

ਚਾਖਤ ਬੇਗਿ ਸਗਲ ਬਿਖ ਹਰੈ

Tasting it, all poisons are removed in an instant.

(ਇਹ ਅੰਮ੍ਰਿਤ) ਚੱਖਣ ਨਾਲ ਮਨ ਤੁਰਤ ਸਾਰੇ ਵਿਕਾਰ ਦੂਰ ਕਰ ਦੇਂਦਾ ਹੈ, ਚਾਖਤ = ਚੱਖਦਿਆਂ। ਬੇਗਿ = ਤੁਰਤ, ਛੇਤੀ। ਸਗਲ = ਸਾਰੇ। ਬਿਖੁ = ਜ਼ਹਿਰ, ਵਿਕਾਰ। ਹਰੈ = ਦੂਰ ਕਰ ਦੇਂਦਾ ਹੈ।

ਬਾਣੀ ਰੋਕਿਆ ਰਹੈ ਦੁਆਰ

Restrained by Gurbani, the mind remains indoors;

ਸਤਿਗੁਰੂ ਦੀ ਬਾਣੀ ਦੀ ਬਰਕਤ ਨਾਲ (ਮਨੁੱਖ ਦਾ ਵਿਕਾਰਾਂ ਵਲੋਂ) ਰੋਕਿਆ ਹੋਇਆ ਮਨ ਪ੍ਰਭੂ ਦੇ ਦਰ ਤੇ ਟਿਕਿਆ ਰਹਿੰਦਾ ਹੈ ਰਹੈ ਦੁਆਰਿ = ਪ੍ਰਭੂ ਦੇ ਦਰ ਤੇ ਟਿਕਿਆ ਰਹਿੰਦਾ ਹੈ।

ਤਉ ਮਨੁ ਮਤਵਾਰੋ ਪੀਵਨਹਾਰ ॥੨॥

drinking in this Nectar, it is intoxicated. ||2||

ਅਤੇ ਮਸਤ ਹੋਇਆ ਮਨ ਉਸ ਅੰਮ੍ਰਿਤ ਨੂੰ ਪੀਂਦਾ ਰਹਿੰਦਾ ਹੈ ॥੨॥ ਮਤਵਾਰੋ = ਮਤਵਾਲਾ, ਮਸਤ ॥੨॥

ਮੰਗਲਵਾਰੇ ਲੇ ਮਾਹੀਤਿ

On Tuesday, understand reality;

('ਬਾਰ ਬਾਰ ਹਰਿ ਕੇ ਗੁਨ' ਗਾ ਕੇ) ਮਨੁੱਖ ਆਪਣੇ ਮਨ ਦੇ ਦੁਆਲੇ ਸਿਫ਼ਤਿ-ਸਾਲਾਹ ਦਾ, ਮਾਨੋ, ਕਿਲ੍ਹਾ ਬਣਾ ਲੈਂਦਾ ਹੈ, ਮੰਗਲ = {मंगल The planet Mars} ਮੰਗਲ ਤਾਰਾ। ਮੰਗਲਵਾਰ = ਮੰਗਲ ਤਾਰੇ ਨਾਲ ਸੰਬੰਧ ਰੱਖਣ ਵਾਲਾ ਦਿਨ। ਲੇ = ਲੈਂਦਾ ਹੈ। ਮਾਹੀਤਿ = ਮੁਹੀਤ, ਘੇਰਾ, ਕਿਲ੍ਹਾ।

ਪੰਚ ਚੋਰ ਕੀ ਜਾਣੈ ਰੀਤਿ

you must know the way the five thieves work.

ਕਾਮਾਦਿਕ ਪੰਜ ਚੋਰਾਂ ਦਾ (ਹੱਲਾ ਕਰਨ ਦਾ) ਢੰਗ ਸਮਝ ਲੈਂਦਾ ਹੈ (ਇਸ ਤਰ੍ਹਾਂ ਉਹਨਾਂ ਦਾ ਵਾਰ ਹੋਣ ਨਹੀਂ ਦੇਂਦਾ)। ਜਾਣੈ = ਜਾਣ ਲੈਂਦਾ ਹੈ। ਰੀਤਿ = ਤਰੀਕਾ, ਢੰਗ।

ਘਰ ਛੋਡੇਂ ਬਾਹਰਿ ਜਿਨਿ ਜਾਇ

Those who leave their own home to go out wandering

(ਹੇ ਭਾਈ!) ਤੂੰ ਭੀ (ਐਸੇ) ਕਿਲ੍ਹੇ ਨੂੰ ਛੱਡ ਕੇ ਬਾਹਰ ਨਾਹ ਜਾਈਂ (ਭਾਵ, ਆਪਣੇ ਮਨ ਨੂੰ ਬਾਹਰ ਭਟਕਣ ਨ ਦੇਈਂ), ਜਿਨਿ ਛੋਡੇਂ = ਮਤਾਂ ਛੱਡੇਂ, ਨਾਹ ਛੱਡੀਂ। ਜਿਨਿ ਜਾਏ = ਮਤਾਂ ਜਾਏਂ, ਨਾਹ ਜਾਈਂ। ਘਰ = ਹਿਰਦਾ-ਘਰ ਜਿਸ ਦੇ ਦੁਆਲੇ ਕਿਲ੍ਹਾ ਬਣ ਚੁਕਾ ਹੈ।

ਨਾਤਰੁ ਖਰਾ ਰਿਸੈ ਹੈ ਰਾਇ ॥੩॥

shall feel the terrible wrath of the Lord, their King. ||3||

ਨਹੀਂ ਤਾਂ ਇਹ ਮਨ (ਵਿਕਾਰਾਂ ਵਿਚ ਪੈ ਕੇ) ਬੜਾ ਦੁਖੀ ਹੋਵੇਗਾ ॥੩॥ ਨਾਤਰੁ = ਨਹੀਂ ਤਾਂ, ਜੇ ਤੂੰ ਬਾਹਰ ਚਲਾ ਗਿਆ। ਰਿਸੈ ਹੈ = ਖਿੱਝ ਜਾਏਗਾ। ਰਿਸ = {Skt. रिष् to be injured, to meet with a misfortune} ਬਿਪਤਾ ਵਿਚ ਪੈ ਜਾਣਾ, ਦੁਖੀ ਹੋਣਾ। ਰਾਇ = ਰਾਜਾ, ਮਨ-ਰਾਜਾ ॥੩॥

ਬੁਧਵਾਰਿ ਬੁਧਿ ਕਰੈ ਪ੍ਰਗਾਸ

On Wednesday, one's understanding is enlightened.

('ਬਾਰ ਬਾਰ ਹਰਿ ਕੇ ਗੁਨ' ਗਾ ਕੇ, ਮਨੁੱਖ ਆਪਣੀ) ਸੂਝ ਵਿਚ ਪ੍ਰਭੂ ਦੇ ਨਾਮ ਦਾ ਚਾਨਣ ਪੈਦਾ ਕਰ ਲੈਂਦਾ ਹੈ, ਬੁਧਿ = ਅਕਲ। ਪ੍ਰਗਾਸੁ = ਚਾਨਣ।

ਹਿਰਦੈ ਕਮਲ ਮਹਿ ਹਰਿ ਕਾ ਬਾਸ

The Lord comes to dwell in the lotus of the heart.

ਹਿਰਦੇ-ਕਮਲ ਵਿਚ ਪਰਮਾਤਮਾ ਦਾ ਨਿਵਾਸ ਬਣਾ ਲੈਂਦਾ ਹੈ; ਬਾਸੁ = ਨਿਵਾਸ।

ਗੁਰ ਮਿਲਿ ਦੋਊ ਏਕ ਸਮ ਧਰੈ

Meeting the Guru, one comes to look alike upon pleasure and pain,

ਸਤਿਗੁਰੂ ਨੂੰ ਮਿਲ ਕੇ ਆਤਮਾ ਤੇ ਪਰਮਾਤਮਾ ਦੀ ਸਾਂਝ ਬਣਾ ਦੇਂਦਾ ਹੈ, ਗੁਰ ਮਿਲਿ = ਗੁਰੂ ਨੂੰ ਮਿਲ ਕੇ। ਦੋਊ = ਦੋਵੇਂ, ਹਿਰਦਾ ਤੇ ਪਰਮਾਤਮਾ। ਏਕ ਸਮ = ਇਕੱਠੇ।

ਉਰਧ ਪੰਕ ਲੈ ਸੂਧਾ ਕਰੈ ॥੪॥

and the inverted lotus is turned upright. ||4||

(ਪਹਿਲਾਂ ਮਾਇਆ ਵਲ) ਪਰਤੇ ਮਨ ਨੂੰ ਵੱਸ ਵਿਚ ਕਰ ਕੇ ਪ੍ਰਭੂ ਦੇ ਸਨਮੁਖ ਕਰ ਦੇਂਦਾ ਹੈ ॥੪॥ ਉਰਧ = (ਮਾਇਆ ਵਲ) ਉਲਟਿਆ ਹੋਇਆ, ਪਰਤਿਆ ਹੋਇਆ। ਪੰਕ = ਪੰਕਜ, ਹਿਰਦਾ-ਕਮਲ। ਸੂਧਾ = ਸਿੱਧਾ, ਪਰਮਾਤਮਾ ਵਲ ਸਨਮੁਖ। ਲੈ = ਵੱਸ ਵਿਚ ਕਰ ਕੇ ॥੪॥

ਬ੍ਰਿਹਸਪਤਿ ਬਿਖਿਆ ਦੇਇ ਬਹਾਇ

On Thursday, wash off your corruption.

('ਬਾਰ ਬਾਰ ਹਰਿ ਕੇ ਗੁਨ' ਗਾ ਕੇ, ਮਨੁੱਖ) ਮਾਇਆ (ਦੇ ਪ੍ਰਭਾਵ) ਨੂੰ (ਸਿਫ਼ਤਿ-ਸਾਲਾਹ ਦੇ ਪ੍ਰਵਾਹ ਵਿਚ) ਰੋੜ੍ਹ ਦੇਂਦਾ ਹੈ, ਬ੍ਰਿਹਸਪਤਿ = {The planet jupiter} ਇਕ ਤਾਰੇ ਦਾ ਨਾਮ ਹੈ। ਬ੍ਰਿਹਸਪਤਿ ਵਾਰ = ਵੀਰਵਾਰ। ਬਿਖਿਆ = ਮਾਇਆ। ਦੇਇ ਬਹਾਇ = ਬਹਾਇ ਦੇਇ, ਰੋੜ੍ਹ ਦੇਂਦਾ ਹੈ।

ਤੀਨਿ ਦੇਵ ਏਕ ਸੰਗਿ ਲਾਇ

Forsake the trinity, and attach yourself to the One God.

ਮਾਇਆ ਦੇ ਤਿੰਨੇ ਹੀ (ਬਲੀ) ਗੁਣਾਂ ਨੂੰ ਇੱਕ ਪ੍ਰਭੂ (ਦੀ ਯਾਦ) ਵਿਚ ਲੀਨ ਕਰ ਦੇਂਦਾ ਹੈ। ਤੀਨਿ ਦੇਵ = ਬਿਖਿਆ ਦੇ ਤਿੰਨੇ ਦੇਵਤੇ, ਮਾਇਆ ਦੇ ਤਿੰਨ ਗੁਣ। ਏਕ ਸੰਗਿ = ਇੱਕ ਦੀ ਸੰਗਤ ਵਿਚ। ਲਾਇ = ਜੋੜ ਦੇਂਦਾ ਹੈ, ਲੀਨ ਕਰ ਦੇਂਦਾ ਹੈ।

ਤੀਨਿ ਨਦੀ ਤਹ ਤ੍ਰਿਕੁਟੀ ਮਾਹਿ

At the confluence of the three rivers of knowledge, right action and devotion, there,

(ਜੋ ਲੋਕ ਸਿਫ਼ਤਿ-ਸਾਲਾਹ ਛੱਡ ਕੇ ਮਾਇਆ ਦੀ) ਖਿੱਝ ਵਿਚ ਰਹਿੰਦੇ ਹਨ, ਉਹ ਮਾਇਆ ਦੀਆਂ ਤ੍ਰਿ-ਗੁਣੀ ਨਦੀਆਂ ਵਿਚ ਹੀ (ਗੋਤੇ ਖਾਂਦੇ) ਹਨ, ਤੀਨਿ ਨਦੀ = ਮਾਇਆ ਦੇ ਤਿੰਨ ਗੁਣਾਂ ਦੀਆਂ ਨਦੀਆਂ। ਤ੍ਰਿਕੁਟੀ = {ਤ੍ਰਿ-ਕੁਟੀ। ਤ੍ਰਿ = ਤਿੰਨ। ਕੁਟੀ = ਵਿੰਗੀ ਲਕੀਰ} ਤ੍ਰਿਊੜੀ, ਤਿੰਨ ਵਿੰਗੀਆਂ ਲਕੀਰਾਂ, ਮੱਥੇ ਦੀ ਤਿਊੜੀ ਜੋ ਹਿਰਦੇ ਵਿਚ ਖਿੱਝ ਪੈਦਾ ਹੋਇਆਂ ਮੱਥੇ ਉੱਤੇ ਪੈ ਜਾਂਦੀ ਹੈ, ਖਿੱਝ।

ਅਹਿਨਿਸਿ ਕਸਮਲ ਧੋਵਹਿ ਨਾਹਿ ॥੫॥

why not wash away your sinful mistakes? ||5||

ਦਿਨ ਰਾਤ ਮੰਦ-ਕਰਮ (ਕਰਦੇ ਹਨ, ਸਿਫ਼ਤਿ-ਸਾਲਾਹ ਤੋਂ ਵਾਂਜੇ ਰਹਿਣ ਕਰਕੇ ਉਹਨਾਂ ਨੂੰ) ਧੋਂਦੇ ਨਹੀਂ ਹਨ ॥੫॥ ਅਹਿਨਿਸਿ = ਦਿਨ ਰਾਤ। ਕਸਮਲ = ਪਾਪ। ਧੋਵਹਿ ਨਾਹਿ = ਨਹੀਂ ਪੈਂਦੇ।੫। ❀ ਨੋਟ: ਕਈ ਟੀਕਾਕਾਰ ਸੱਜਣ ਲਫ਼ਜ਼ 'ਨਾਹਿ' ਦਾ ਅਰਥ ਕਰਦੇ ਹਨ, 'ਨ੍ਹਾ ਕੇ, ਇਸ਼ਨਾਨ ਕਰ ਕੇ'। ਪਰ ਇਹ ਬਿਲਕੁਲ ਗ਼ਲਤ ਹੈ, ਲਫ਼ਜ਼ 'ਨਾਹਿ' ਦਾ ਅਰਥ ਸਦਾ 'ਨਹੀਂ' ਹੀ ਹੁੰਦਾ ਹੈ ॥੫॥

ਸੁਕ੍ਰਿਤੁ ਸਹਾਰੈ ਸੁ ਇਹ ਬ੍ਰਤਿ ਚੜੈ

On Friday, keep up and complete your fast;

('ਬਾਰ ਬਾਰ ਹਰਿ ਕੇ ਗੁਨ' ਗਾ ਕੇ, ਮਨੁੱਖ ਇਸ ਸਿਫ਼ਤਿ-ਸਾਲਾਹ ਦੀ) ਨੇਕ ਕਮਾਈ ਨੂੰ (ਆਪਣੇ ਜੀਵਨ ਦਾ) ਸਹਾਰਾ ਬਣਾ ਲੈਂਦਾ ਹੈ,

ਅਨਦਿਨ ਆਪਿ ਆਪ ਸਿਉ ਲੜੈ

day and night, you must fight against your own self.

ਅਤੇ ਇਸ ਔਖੀ ਘਾਟੀ ਉੱਤੇ ਚੜ੍ਹਦਾ ਹੈ ਕਿ ਹਰ ਵੇਲੇ ਆਪਣੇ ਆਪ ਨਾਲ ਲੜਾਈ ਕਰਦਾ ਹੈ (ਭਾਵ, ਆਪਣੇ ਮਨ ਨੂੰ ਮੁੜ ਮੁੜ ਵਿਕਾਰਾਂ ਵਲੋਂ ਰੋਕਦਾ ਹੈ), ਅਨਦਿਨੁ = ਹਰ ਰੋਜ਼, ਹਰ ਵੇਲੇ। ਸਿਉ = ਨਾਲ।

ਸੁਰਖੀ ਪਾਂਚਉ ਰਾਖੈ ਸਬੈ

If you restrain your five senses,

ਪੰਜਾਂ ਹੀ ਗਿਆਨ-ਇੰਦ੍ਰਿਆਂ ਨੂੰ ਵੱਸ ਵਿਚ ਰੱਖਦਾ ਹੈ, ਸੁਰਖੀ = {Skt. हृषीक} ਇੰਦ੍ਰੇ। ਰਾਖੈ = ਵੱਸ ਵਿਚ ਰੱਖਦਾ ਹੈ।

ਤਉ ਦੂਜੀ ਦ੍ਰਿਸਟਿ ਪੈਸੈ ਕਬੈ ॥੬॥

then you shall not cast your glance on another. ||6||

ਤਦੋਂ (ਕਿਸੇ ਉੱਤੇ ਭੀ) ਕਦੇ ਉਸ ਦੀ ਮੇਰ-ਤੇਰ ਦੀ ਨਿਗਾਹ ਨਹੀਂ ਪੈਂਦੀ ॥੬॥ ਦੂਜੀ ਦ੍ਰਿਸਟਿ = ਮੇਰ-ਤੇਰ ਵਾਲੀ ਨਿਗਾਹ, ਵਿਤਕਰੇ ਵਾਲੀ ਨਜ਼ਰ। ਕਬੈ = ਕਦੇ ਭੀ ॥੬॥

ਥਾਵਰ ਥਿਰੁ ਕਰਿ ਰਾਖੈ ਸੋਇ

On Saturday, keep the candle of God's Light

('ਬਾਰ ਬਾਰ ਹਰਿ ਕੇ ਗੁਨ' ਗਾ ਕੇ, ਮਨੁੱਖ) ਉਸ ਜੋਤ ਨੂੰ ਆਪਣੇ ਅੰਦਰ ਸਾਂਭ ਕੇ ਰੱਖਦਾ ਹੈ, ਥਾਵਰ-ਛਨਿਛਰ ਵਾਰ। ਥਿਰੁ-ਟਿਕਵਾਂ। ਸੋਇ-ਸੋ (ਜੋਤਿ ਦੀਵਟੀ),

ਜੋਤਿ ਦੀ ਵਟੀ ਘਟ ਮਹਿ ਜੋਇ

Steady within your heart;

ਰੱਬੀ ਨੂਰ ਦੀ ਜੋ ਸੁਹਣੀ ਜਿਹੀ ਨਿੱਕੀ ਜਿਹੀ ਜੋਤ ਹਰੇਕ ਹਿਰਦੇ ਵਿਚ ਹੁੰਦੀ ਹੈ ਉਸ 'ਜੋਤਿ ਦੀਵਟੀ' ਨੂੰ। ਜੋਤਿ ਦੀਵਟੀ ਜੋਇ-ਜੋ ਜੋਤਿ ਦੀਵਟੀ। ਦੀਵਟੀ-ਸੁਹਣਾ ਜਿਹਾ ਨਿੱਕਾ ਜਿਹਾ ਦੀਵਾ। ਜੋਤਿ-ਪਰਮਾਤਮਾ ਦਾ ਨੂਰ। ਘਟਿ ਮਹਿ-ਹਿਰਦੇ ਵਿਚ, ਸਰੀਰ ਵਿਚ।

ਬਾਹਰਿ ਭੀਤਰਿ ਭਇਆ ਪ੍ਰਗਾਸੁ

you will be enlightened, inwardly and outwardly.

(ਉਸ ਦੀ ਬਰਕਤ ਨਾਲ ਉਸ ਦੇ) ਅੰਦਰ-ਬਾਹਰ ਜੋਤ ਦਾ ਹੀ ਪ੍ਰਕਾਸ਼ ਹੋ ਜਾਂਦਾ ਹੈ (ਭਾਵ, ਉਸ ਨੂੰ ਆਪਣੇ ਅੰਦਰ ਤੇ ਸਾਰੀ ਸ੍ਰਿਸ਼ਟੀ ਵਿਚ ਭੀ ਇਕੋ ਪਰਮਾਤਮਾ ਦੀ ਹੀ ਜੋਤ ਦਿੱਸਦੀ ਹੈ)। ਭੀਤਰਿ-ਅੰਦਰ। ਪ੍ਰਗਾਸੁ-ਚਾਨਣ। ਕਰਮ-ਕੀਤੇ ਕੰਮਾਂ ਦੇ ਸੰਸਕਾਰ।

ਤਬ ਹੂਆ ਸਗਲ ਕਰਮ ਕਾ ਨਾਸੁ ॥੭॥

All your karma will be erased. ||7||

ਇਸ ਅਵਸਥਾ ਵਿਚ ਅੱਪੜ ਕੇ ਉਸ ਦੇ ਪਿਛਲੇ ਕੀਤੇ ਸਾਰੇ ਕਰਮਾਂ (ਦੇ ਸੰਸਕਾਰਾਂ) ਦਾ ਨਾਸ ਹੋ ਜਾਂਦਾ ਹੈ ॥੭॥ ਤਬ-ਤਦੋਂ, ਇਸ ਅਵਸਥਾ ਵਿਚ ਅੱਪੜ ਕੇ ॥੭॥

ਜਬ ਲਗੁ ਘਟ ਮਹਿ ਦੂਜੀ ਆਨ

Know that as long as you place your hopes in others,

(ਪਰ) ਜਦੋਂ ਤਕ ਮਨੁੱਖ ਦੇ ਮਨ ਵਿਚ ਦੁਨੀਆਵੀ ਇੱਜ਼ਤ ਆਦਿਕ ਦੀ ਵਾਸ਼ਨਾ ਹੈ, ਜਬ ਲਗੁ = ਜਦੋਂ ਤਕ। ਆਨ = ਆਣ, ਪਰਵਾਹ। ਦੂਜੀ ਆਨ = ਜਗਤ ਦੀ ਮੁਥਾਜੀ, ਲੋਕ-ਲਾਜ ਦਾ ਖ਼ਿਆਲ।

ਤਉ ਲਉ ਮਹਲਿ ਲਾਭੈ ਜਾਨ

you shall not find the Mansion of the Lord's Presence.

ਤਦ ਤਕ ਉਹ ਪ੍ਰਭੂ ਦੇ ਚਰਨਾਂ ਵਿਚ ਜੁੜ ਨਹੀਂ ਸਕਦਾ। ਮਹਲਿ = ਮਹਿਲ ਵਿਚ, ਪ੍ਰਭੂ-ਚਰਨਾਂ ਵਿਚ। ਜਾਨ ਨ ਲਾਭੈ = ਜਾਣਾ ਨਹੀਂ ਮਿਲਦਾ, ਜੁੜ ਨਹੀਂ ਸਕਦਾ, ਪਹੁੰਚ ਨਹੀਂ ਸਕਦਾ।

ਰਮਤ ਰਾਮ ਸਿਉ ਲਾਗੋ ਰੰਗੁ

When you embrace love for the Lord,

ਪਰਮਾਤਮਾ ਦਾ ਸਿਮਰਨ ਕਰਦਿਆਂ ਕਰਦਿਆਂ ਪਰਮਾਤਮਾ ਨਾਲ ਪਿਆਰ ਬਣ ਜਾਂਦਾ ਹੈ ਰਮਤ = ਸਿਮਰ ਸਿਮਰ ਕੇ। ਰਾਮ ਸਿਉ = ਪਰਮਾਤਮਾ ਨਾਲ। ਰੰਗੁ = ਪਿਆਰ।

ਕਹਿ ਕਬੀਰ ਤਬ ਨਿਰਮਲ ਅੰਗ ॥੮॥੧॥

says Kabeer, then, you shall become pure in your very fiber. ||8||1||

ਅਤੇ ਕਬੀਰ ਆਖਦਾ ਹੈ-ਤਦੋਂ ਸਰੀਰ ਪਵਿੱਤਰ ਹੋ ਜਾਂਦਾ ਹੈ ॥੮॥੧॥ ਕਹਿ = ਕਹੇ, ਆਖਦਾ ਹੈ। ਨਿਰਮਲ = ਪਵਿੱਤਰ। ਅੰਗ = ਸਰੀਰ, ਗਿਆਨ-ਇੰਦ੍ਰੇ ਆਦਿਕ ॥੮॥੧॥