ਪਦਮਾਵਤੀ ਛੰਦ ॥
PADMAVATI STANZA
ਪਦਮਾਵਤੀ ਛੰਦ:
ਦੇਖੀਅਤ ਸਬ ਪਾਪੀ ਨਹ ਹਰਿ ਜਾਪੀ ਤਦਿਪ ਮਹਾ ਰਿਸ ਠਾਨੈ ॥
The sinners will be seen on all sides, there will be no meditation on the Lord
ਸਾਰੇ ਪਾਪੀ ਦਿਖਣਗੇ, (ਕੋਈ ਵੀ) ਹਰਿ ਦਾ ਜਪ ਕਰਨ ਵਾਲਾ ਨਹੀਂ ਹੋਵੇਗਾ; ਤਾਂ ਵੀ ਬਹੁਤ ਕ੍ਰੋਧ ਧਾਰਨ ਕੀਤਾ ਹੋਵੇਗਾ।
ਅਤਿ ਬਿਭਚਾਰੀ ਪਰਤ੍ਰਿਅ ਭਾਰੀ ਦੇਵ ਪਿਤ੍ਰ ਨਹੀ ਮਾਨੈ ॥
Even then there will be great jealousy with one another those who go to the wives of others and commit sinful acts will have no beliefs in gods and manes
(ਸਭ) ਅਤਿ ਵਿਭਚਾਰੀ ਹੋਣਗੇ, ਪਰ ਇਸਤਰੀਆਂ ਨੂੰ ਭੋਗਣ ਵਾਲੇ ਹੋਣਗੇ ਅਤੇ ਦੇਵਤੇ ਤੇ ਪਿਤਰਾਂ ਨੂੰ ਨਹੀਂ ਮੰਨਣਗੇ।
ਤਦਿਪ ਮਹਾ ਬਰ ਕਹਤੇ ਧਰਮ ਧਰ ਪਾਪ ਕਰਮ ਅਧਿਕਾਰੀ ॥
Even then the sinners will remain religious leader
ਤਦ ਵੀ (ਆਪਣੇ ਆਪ ਨੂੰ) ਸ੍ਰੇਸ਼ਠ ਧਰਮ-ਧਾਰੀ ਕਹਿਣਗੇ ਪਰ ਪਾਪ ਕਰਮ ਕਰਨ ਦੇ ਅਧਿਕਾਰੀ ਹੋਣਗੇ।
ਧ੍ਰਿਗ ਧ੍ਰਿਗ ਸਭ ਆਖੈ ਮੁਖ ਪਰ ਨਹੀ ਭਾਖੈ ਦੇਹਿ ਪ੍ਰਿਸਟ ਚੜਿ ਗਾਰੀ ॥੯੨॥
None will talk on the face, but slander others at the back.92.
ਸਭ ਨੂੰ ਧ੍ਰਿਗ ਧ੍ਰਿਗ ਕਹਿਣਗੇ, ਪਰ ਮੁਖ ਸਾਹਮਣੇ ਕੁਝ ਨਹੀਂ ਕਹਿਣਗੇ, ਪਰ ਪਿਠ ਪਿਛੇ ਗਾਲ੍ਹਾਂ ਦੇਣਗੇ ॥੯੨॥
ਦੇਖੀਅਤ ਬਿਨ ਕਰਮੰ ਤਜ ਕੁਲ ਧਰਮੰ ਤਦਿਪ ਕਹਾਤ ਸੁ ਮਾਨਸ ॥
Without doing good work and forsaking the traditional religion of the clan, the people even then will be called good persons
ਕਰਮਾਂ ਤੋਂ ਬਿਨਾ ਵੇਖੇ ਜਾਣਗੇ, ਕੁਲ ਧਰਮ ਨੂੰ ਛਡ ਦੇਣਗੇ, ਪਰ ਫਿਰ ਵੀ (ਆਪਣੇ ਆਪ ਨੂੰ) ਮਨੁੱਖ ਅਖਵਾਉਣਗੇ।
ਅਤਿ ਰਤਿ ਲੋਭੰ ਰਹਤ ਸਛੋਭੰ ਲੋਕ ਸਗਲ ਭਲੁ ਜਾਨਸ ॥
The people will consider those persons good, who will always remain anxious, coveting in their mind for the sexual enjoyment
ਲੋਭ ਵਿਚ ਬਹੁਤ ਲੀਨ ਹੋਣਗੇ, ਕ੍ਰੋਧ ਨਾਲ (ਭਰੇ) ਰਹਿਣਗੇ, ਪਰ ਸਾਰੇ ਲੋਕ (ਉਨ੍ਹਾਂ ਨੂੰ) ਭਲੇ ਪੁਰਸ਼ ਮੰਨਣਗੇ।
ਤਦਿਪ ਬਿਨਾ ਗਤਿ ਚਲਤ ਬੁਰੀ ਮਤਿ ਲੋਭ ਮੋਹ ਬਸਿ ਭਾਰੀ ॥
The people will follow the vicious doctrines under the impact of great greed and attachment
ਤਾਂ ਵੀ ਬਿਨਾ ਕਿਸੇ ਮਰਯਾਦਾ ਬੁਰੀ ਚਾਲ ਚਲਣਗੇ ਅਤੇ ਲੋਭ ਮੋਹ ਦੇ ਬਹੁਤ ਵਸ ਵਿਚ ਹੋਣਗੇ।
ਪਿਤ ਮਾਤ ਨ ਮਾਨੈ ਕਛੂ ਨ ਜਾਨੈ ਲੈਹ ਘਰਣ ਤੇ ਗਾਰੀ ॥੯੩॥
They will have no love for their parents and will be rebuked by their wives.93.
ਮਾਤਾ ਪਿਤਾ ਨੂੰ ਨਹੀਂ ਮੰਨਣਗੇ, (ਉਨ੍ਹਾਂ ਨੂੰ) ਕੁਝ ਵੀ ਨਹੀਂ ਸਮਝਣਗੇ ਅਤੇ ਘਰ ਵਾਲੀਆਂ ਤੋਂ ਗਾਲ੍ਹੀਆਂ ਲੈਣਗੇ ॥੯੩॥
ਦੇਖਅਤ ਜੇ ਧਰਮੀ ਤੇ ਭਏ ਅਕਰਮੀ ਤਦਿਪ ਕਹਾਤ ਮਹਾ ਮਤਿ ॥
The pious ones will be seen performing bad acts and even then they would like to be called good ones
ਜਿਹੜੇ ਧਰਮੀ ਦਿਸਦੇ ਹੋਣਗੇ, ਉਹ ਕਰਮ-ਹੀਨ ਹੋਣਗੇ, ਪਰ ਫਿਰ ਵੀ (ਆਪਣੇ ਆਪ ਨੂੰ) ਮਹਾਂ ਪੁਰਸ਼ ਅਖਵਾਉਣਗੇ।
ਅਤਿ ਬਸ ਨਾਰੀ ਅਬਗਤਿ ਭਾਰੀ ਜਾਨਤ ਸਕਲ ਬਿਨਾ ਜਤ ॥
All of them will be under the impact of their women and remaining without restraint, they will be in decadence
ਇਸਤਰੀਆਂ ਦੇ ਬਹੁਤ ਵਸ ਵਿਚ ਹੋਣਗੇ, ਬਹੁਤ ਖੁਆਰੀ ਹੋਵੇਗੀ ਅਤੇ ਸਾਰੇ ਬਿਨਾ ਜੱਤ (ਸੱਤ) ਦੇ ਹੋ ਜਾਣਗੇ।
ਤਦਿਪ ਨ ਮਾਨਤ ਕੁਮਤਿ ਪ੍ਰਠਾਨਤ ਮਤਿ ਅਰੁ ਗਤਿ ਕੇ ਕਾਚੇ ॥
Even then, the people without intellect, will not shirk from the performance of bad karmas
ਤਦ ਵੀ ਮੰਨਣਗੇ ਨਹੀਂ, ਖੋਟੀ ਮਤ ਦਾ ਪ੍ਰਚਾਰ ਕਰਨਗੇ ਅਤੇ ਬੁੱਧੀ ਤੇ ਮਰਯਾਦਾ ਦੇ ਕੱਚੇ ਹੋਣਗੇ।
ਜਿਹ ਤਿਹ ਘਰਿ ਡੋਲਤ ਭਲੇ ਨ ਬੋਲਤ ਲੋਗ ਲਾਜ ਤਜਿ ਨਾਚੇ ॥੯੪॥
They will roam here and there uttering uncivilized words and will also dance unashamedly.94.
ਜਿਥੇ ਕਿਥੇ ਘਰਾਂ ਵਿਚ ਡੋਲਣਗੇ, ਚੰਗਾ ਨਹੀਂ ਬੋਲਣਗੇ ਅਤੇ ਲੋਕ-ਲਾਜ ਨੂੰ ਛਡ ਕੇ ਨੱਚਣਗੇ ॥੯੪॥