ਗਉੜੀ ਮਹਲਾ

Gauree, Fifth Mehl:

ਗਉੜੀ ਪਾਤਸ਼ਾਹੀ ਪੰਜਵੀਂ।

ਪ੍ਰਥਮੇ ਗਰਭ ਵਾਸ ਤੇ ਟਰਿਆ

First, they come forth from the womb.

(ਹੇ ਭਾਈ!) ਜੀਵ ਪਹਿਲਾਂ ਮਾਂ ਦੇ ਪੇਟ ਵਿਚ ਵੱਸਣ ਤੋਂ ਖ਼ਲਾਸੀ ਹਾਸਲ ਕਰਦਾ ਹੈ, ਪ੍ਰਥਮੇ = ਪਹਿਲਾਂ। ਗਰਭ ਵਾਸ ਤੇ = ਮਾਂ ਦੇ ਪੇਟ ਵਿਚ ਵੱਸਣ ਤੋਂ। ਟਰਿਆ = ਟਲਿਆ, ਖ਼ਲਾਸੀ ਹਾਸਲ ਕਰਦਾ ਹੈ।

ਪੁਤ੍ਰ ਕਲਤ੍ਰ ਕੁਟੰਬ ਸੰਗਿ ਜੁਰਿਆ

They become attached to their children, spouses and families.

(ਜਗਤ ਵਿਚ ਜਨਮ ਲੈ ਕੇ ਫਿਰ ਸਹਜੇ ਸਹਜੇ ਜਵਾਨੀ ਤੇ ਪਹੁੰਚ ਕੇ) ਪੁੱਤ੍ਰ ਇਸਤ੍ਰੀ ਆਦਿਕ ਪਰਵਾਰ ਦੇ ਮੋਹ ਵਿਚ ਫਸਿਆ ਰਹਿੰਦਾ ਹੈ, ਕਲਤ੍ਰ = ਇਸਤ੍ਰੀ। ਜੁਰਿਆ = ਜੁੜਿਆ ਰਹਿੰਦਾ ਹੈ, ਮੋਹ ਵਿਚ ਫਸਿਆ ਰਹਿੰਦਾ ਹੈ।

ਭੋਜਨੁ ਅਨਿਕ ਪ੍ਰਕਾਰ ਬਹੁ ਕਪਰੇ

The foods of various sorts and appearances,

ਕਈ ਕਿਸਮ ਦਾ ਖਾਣਾ ਖਾਂਦਾ ਹੈ, ਕਈ ਕਿਸਮਾਂ ਦੇ ਕੱਪੜੇ ਪਹਿਨਦਾ ਹੈ (ਸਾਰੀ ਉਮਰ ਇਹਨਾਂ ਰੰਗਾਂ ਵਿਚ ਹੀ ਮਸਤ ਰਹਿ ਕੇ ਕੁਰਾਹੇ ਪਿਆ ਰਹਿੰਦਾ ਹੈ, ਕਪਰੇ = ਕੱਪੜੇ।

ਸਰਪਰ ਗਵਨੁ ਕਰਹਿਗੇ ਬਪੁਰੇ ॥੧॥

will surely pass away, O wretched mortal! ||1||

ਪਰ ਅਜੇਹੇ ਬੰਦੇ ਭੀ) ਜ਼ਰੂਰ ਯਤੀਮਾਂ ਵਾਂਗ ਹੀ (ਜਗਤ ਤੋਂ) ਕੂਚ ਕਰ ਜਾਣਗੇ ॥੧॥ ਸਰਪਰ = ਜ਼ਰੂਰ। ਗਵਨੁ = ਚਲਾਣਾ। ਬਪੁਰੇ = ਵਿਚਾਰੇ, ਯਤੀਮਾਂ ਵਾਂਗ ॥੧॥

ਕਵਨੁ ਅਸਥਾਨੁ ਜੋ ਕਬਹੁ ਟਰੈ

What is that place which never perishes?

(ਹੇ ਭਾਈ!) ਉਹ ਕੇਹੜਾ ਥਾਂ ਹੈ ਜੇਹੜਾ ਸਦਾ ਅਟੱਲ ਰਹਿੰਦਾ ਹੈ? ਕਵਨੁ = ਕੇਹੜਾ? ਨ ਟਰੈ = ਨਾਸ ਨਹੀਂ ਹੁੰਦਾ।

ਕਵਨੁ ਸਬਦੁ ਜਿਤੁ ਦੁਰਮਤਿ ਹਰੈ ॥੧॥ ਰਹਾਉ

What is that Word by which the dirt of the mind is removed? ||1||Pause||

ਉਹ ਕੇਹੜਾ ਸ਼ਬਦ ਹੈ ਜਿਸ ਦੀ ਬਰਕਤਿ ਨਾਲ (ਮਨੁੱਖ ਦੀ) ਖੋਟੀ ਮਤਿ ਦੂਰ ਹੋ ਜਾਂਦੀ ਹੈ? ॥੧॥ ਰਹਾਉ ॥ ਜਿਤੁ = ਜਿਸ ਦੀ ਰਾਹੀਂ। ਦੁਰਮਤਿ = ਖੋਟੀ ਬੁਧਿ। ਹਰੈ = ਦੂਰ ਹੁੰਦੀ ਹੈ ॥੧॥ ਰਹਾਉ ॥

ਇੰਦ੍ਰ ਪੁਰੀ ਮਹਿ ਸਰਪਰ ਮਰਣਾ

In the Realm of Indra, death is sure and certain.

(ਹੇ ਭਾਈ! ਹੋਰਨਾਂ ਦੀ ਤਾਂ ਗੱਲ ਹੀ ਕੀਹ ਹੈ?) ਇੰਦ੍ਰ-ਪੁਰੀ ਵਿਚ ਭੀ ਮੌਤ ਜ਼ਰੂਰ ਆ ਜਾਂਦੀ ਹੈ। ਇੰਦ੍ਰ ਪੁਰੀ = ਉਹ ਪੁਰੀ ਜਿਥੇ ਇੰਦ੍ਰ ਦੇਵਤੇ ਦਾ ਰਾਜ ਮੰਨਿਆ ਜਾਂਦਾ ਹੈ।

ਬ੍ਰਹਮ ਪੁਰੀ ਨਿਹਚਲੁ ਨਹੀ ਰਹਣਾ

The Realm of Brahma shall not remain permanent.

ਬ੍ਰਹਮਾ ਦੀ ਪੁਰੀ ਭੀ ਸਦਾ ਅਟੱਲ ਨਹੀਂ ਰਹਿ ਸਕਦੀ। ਬ੍ਰਹਮਪੁਰੀ = ਬ੍ਰਹਮਾ ਦੀ ਪੁਰੀ। ਮਰਣਾ = ਮੌਤ।

ਸਿਵ ਪੁਰੀ ਕਾ ਹੋਇਗਾ ਕਾਲਾ

The Realm of Shiva shall also perish.

ਸ਼ਿਵ ਦੀ ਪੁਰੀ ਦਾ ਭੀ ਨਾਸ ਹੋ ਜਾਇਗਾ। ਕਾਲਾ = ਨਾਸ।

ਤ੍ਰੈ ਗੁਣ ਮਾਇਆ ਬਿਨਸਿ ਬਿਤਾਲਾ ॥੨॥

The three dispositions, Maya and the demons shall vanish. ||2||

(ਪਰ ਜਗਤ) ਤਿੰਨਾਂ ਗੁਣਾਂ ਵਾਲੀ ਮਾਇਆ ਦੇ ਅਸਰ ਹੇਠ ਜੀਵਨ ਦੇ ਸਹੀ ਰਾਹ ਤੋਂ ਖੁੰਝ ਕੇ ਆਤਮਕ ਮੌਤ ਸਹੇੜਦਾ ਰਹਿੰਦਾ ਹੈ ॥੨॥ ਬਿਨਸਿ = ਬਿਨਸੈ, ਨਾਸ ਹੁੰਦਾ ਹੈ। ਬਿਤਾਲਾ = ਤਾਲ ਤੋਂ ਖੁੰਝਿਆ ਹੋਇਆ, ਸਹੀ ਜੀਵਨ-ਚਾਲ ਤੋਂ ਖੁੰਝਿਆ ਹੋਇਆ ॥੨॥

ਗਿਰਿ ਤਰ ਧਰਣਿ ਗਗਨ ਅਰੁ ਤਾਰੇ

The mountains, the trees, the earth, the sky and the stars;

(ਹੇ ਭਾਈ!) ਪਹਾੜ, ਰੁੱਖ, ਧਰਤੀ, ਆਕਾਸ਼ ਅਤੇ ਤਾਰੇ; ਗਿਰਿ = ਪਹਾੜ। ਤਰ = ਰੁੱਖ। ਧਰਣਿ = ਧਰਤੀ। ਗਗਨ = ਆਕਾਸ਼। ਅਰੁ = ਅਤੇ।

ਰਵਿ ਸਸਿ ਪਵਣੁ ਪਾਵਕੁ ਨੀਰਾਰੇ

the sun, the moon, the wind, water and fire;

ਸੂਰਜ, ਚੰਦ, ਹਵਾ, ਅੱਗ, ਪਾਣੀ, ਦਿਨ ਤੇ ਰਾਤ; ਰਵਿ = ਸੂਰਜ। ਸਸਿ = ਚੰਦ੍ਰਮਾ। ਪਾਵਕੁ = ਅੱਗ। ਨੀਰਾਰੇ = ਨੀਰ, ਪਾਣੀ।

ਦਿਨਸੁ ਰੈਣਿ ਬਰਤ ਅਰੁ ਭੇਦਾ

day and night, fasting days and their determination;

ਵਰਤ ਆਦਿਕ ਵਖ ਵਖ ਕਿਸਮ ਦੀਆਂ ਮਰਯਾਦਾ; ਰੈਣਿ = ਰਾਤ। ਭੇਦਾ = ਵਖ ਵਖ ਮਰਯਾਦਾ।

ਸਾਸਤ ਸਿੰਮ੍ਰਿਤਿ ਬਿਨਸਹਿਗੇ ਬੇਦਾ ॥੩॥

the Shaastras, the Simritees and the Vedas shall pass away. ||3||

ਵੇਦ, ਸਿਮ੍ਰਿਤੀਆਂ, ਸ਼ਾਸਤ੍ਰ-ਇਹ ਸਭ ਕੁਝ ਆਖ਼ਰ ਨਾਸ ਹੋ ਜਾਣਗੇ ॥੩॥

ਤੀਰਥ ਦੇਵ ਦੇਹੁਰਾ ਪੋਥੀ

The sacred shrines of pilgrimage, gods, temples and holy books;

(ਹੇ ਭਾਈ!) ਤੀਰਥ, ਦੇਵਤੇ, ਮੰਦਰ, (ਧਰਮ-) ਪੁਸਤਕਾਂ; ਦੇਵ = ਦੇਵਤੇ। ਦੇਹੁਰਾ = ਦੇਵਤੇ ਦਾ ਘਰ, ਮੰਦਰ। ਪੋਥੀ = ਪੁਸਤਕ।

ਮਾਲਾ ਤਿਲਕੁ ਸੋਚ ਪਾਕ ਹੋਤੀ

rosaries, ceremonial tilak marks on the forehead, meditative people, the pure, and the performers of burnt offerings;

ਮਾਲਾ, ਤਿਲਕ, ਸੁੱਚੀ ਰਸੋਈ, ਹਵਨ ਕਰਨ ਵਾਲੇ; ਸੋਚ ਪਾਕ = ਪਵਿਤ੍ਰ ਰਸੋਈ। ਪਾਕ = ਭੋਜਨ ਪਕਾਣਾ। ਹੋਤੀ = ਹੋਤ੍ਰੀ, ਹਵਨ ਕਰਨ ਵਾਲੇ।

ਧੋਤੀ ਡੰਡਉਤਿ ਪਰਸਾਦਨ ਭੋਗਾ

wearing loin cloths, bowing in reverence and the enjoyment of sacred foods

(ਨੇਤੀ-) ਧੋਤੀ ਤੇ ਡੰਡਉਤ-ਨਮਸਕਾਰਾਂ; ਧੋਤੀ = ਨੇਤੀ ਧੋਤੀ ਕਰਮ, ਕੱਪੜੇ ਦੀ ਲੀਰ ਨਾਲ ਮਿਹਦੇ ਨੂੰ ਸਾਫ਼ ਕਰਨ ਦਾ ਤਰੀਕਾ। ਪਰਸਾਦਨ ਭੋਗਾ = {प्रासाद = ਮਹਲ} ਮਹਲਾਂ ਦੇ ਭੋਗ।

ਗਵਨੁ ਕਰੈਗੋ ਸਗਲੋ ਲੋਗਾ ॥੪॥

- all these, and all people, shall pass away. ||4||

(ਦੂਜੇ ਪਾਸੇ) ਮਹਲਾਂ ਦੇ ਭੋਗ-ਬਿਲਾਸ-ਸਾਰਾ ਜਗਤ ਹੀ (ਆਖ਼ਰ) ਕੂਚ ਕਰ ਜਾਇਗਾ ॥੪॥

ਜਾਤਿ ਵਰਨ ਤੁਰਕ ਅਰੁ ਹਿੰਦੂ

Social classes, races, Muslims and Hindus;

(ਵਖ ਵਖ) ਜਾਤਾਂ, (ਬ੍ਰਾਹਮਣ, ਖੱਤ੍ਰੀ ਆਦਿਕ) ਵਰਨ, ਮੁਸਲਮਾਨ ਅਤੇ ਹਿੰਦੂ; ਵਰਨ = ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ।

ਪਸੁ ਪੰਖੀ ਅਨਿਕ ਜੋਨਿ ਜਿੰਦੂ

beasts, birds and the many varieties of beings and creatures;

ਪਸ਼ੂ, ਪੰਛੀ, ਅਨੇਕਾਂ ਜੂਨਾਂ ਦੇ ਜੀਵ; ਜਿੰਦੂ = ਜੀਵ।

ਸਗਲ ਪਾਸਾਰੁ ਦੀਸੈ ਪਾਸਾਰਾ

the entire world and the visible universe

ਇਹ ਸਾਰਾ ਜਗਤ-ਖਿਲਾਰਾ ਜੋ ਦਿੱਸ ਰਿਹਾ ਹੈ-

ਬਿਨਸਿ ਜਾਇਗੋ ਸਗਲ ਆਕਾਰਾ ॥੫॥

- all forms of existence shall pass away. ||5||

ਇਹ ਸਾਰਾ ਦ੍ਰਿਸ਼ਟ-ਮਾਨ ਸੰਸਾਰ (ਆਖ਼ਰ) ਨਾਸ ਹੋ ਜਾਇਗਾ ॥੫॥ ਆਕਾਰਾ = ਦਿੱਸਦਾ ਜਗਤ ॥੫॥

ਸਹਜ ਸਿਫਤਿ ਭਗਤਿ ਤਤੁ ਗਿਆਨਾ

Through the Praises of the Lord, devotional worship, spiritual wisdom and the essence of reality,

(ਪਰ, ਹੇ ਭਾਈ!) ਉਹ (ਉੱਚੀ ਆਤਮਕ ਅਵਸਥਾ-) ਥਾਂ ਸਦਾ ਕਾਇਮ ਰਹਿਣ ਵਾਲੀ ਹੈ ਅਟੱਲ ਹੈ, ਸਹਜ = ਆਤਮਕ ਅਡੋਲਤਾ। ਤਤੁ = ਜਗਤ ਦਾ ਮੂਲ-ਪ੍ਰਭੂ।

ਸਦਾ ਅਨੰਦੁ ਨਿਹਚਲੁ ਸਚੁ ਥਾਨਾ

eternal bliss and the imperishable true place are obtained.

ਤੇ ਉਥੇ ਸਦਾ ਹੀ ਆਨੰਦ ਭੀ ਹੈ, ਜਿਥੇ ਆਤਮਕ ਅਡੋਲਤਾ ਦੇਣ ਵਾਲੀ ਸਿਫ਼ਤ-ਸਾਲਾਹ ਹੋ ਰਹੀ ਹੈ ਜਿਥੇ ਭਗਤੀ ਹੋ ਰਹੀ ਹੈ। ਨਿਹਚਲੁ = ਅਟੱਲ। ਸਚੁ = ਸਦਾ ਕਾਇਮ ਰਹਿਣ ਵਾਲਾ।

ਤਹਾ ਸੰਗਤਿ ਸਾਧ ਗੁਣ ਰਸੈ

There, in the Saadh Sangat, the Company of the Holy, the Lord's Glorious Praises are sung with love.

ਜਿਥੇ ਜਗਤ ਦੇ ਮੂਲ-ਪਰਮਾਤਮਾ ਨਾਲ ਡੂੰਘੀ ਸਾਂਝ ਪੈ ਰਹੀ ਹੈ, ਉਥੇ ਸਾਧ ਸੰਗਤਿ ਪਰਮਾਤਮਾ ਦੇ ਗੁਣਾਂ ਦਾ ਆਨੰਦ ਮਾਣਦੀ ਹੈ। ਤਹਾ = ਉਥੇ, ਉਸ ਅਵਸਥਾ ਵਿਚ। ਗੁਣ ਰਸੈ = ਗੁਣਾਂ ਦਾ ਆਨੰਦ ਮਾਣਦੀ ਹੈ।

ਅਨਭਉ ਨਗਰੁ ਤਹਾ ਸਦ ਵਸੈ ॥੬॥

There, in the city of fearlessness, He dwells forever. ||6||

ਉਥੇ ਸਦਾ ਇਕ ਐਸਾ ਨਗਰ ਵੱਸਿਆ ਰਹਿੰਦਾ ਹੈ ਜਿਥੇ ਕਿਸੇ ਕਿਸਮ ਦਾ ਕੋਈ ਡਰ ਪੋਹ ਨਹੀਂ ਸਕਦਾ ॥੬॥ ਅਨਭਉ ਨਗਰੁ = ਉਹ ਅਵਸਥਾ-ਰੂਪ ਨਗਰ ਜਿਥੇ ਕੋਈ ਡਰ ਪੋਹ ਨਹੀਂ ਸਕਦਾ ॥੬॥

ਤਹ ਭਉ ਭਰਮਾ ਸੋਗੁ ਚਿੰਤਾ

There is no fear, doubt, suffering or anxiety there;

(ਹੇ ਭਾਈ!) ਉਸ (ਉੱਚੀ ਆਤਮਕ ਅਵਸਥਾ-) ਥਾਂ ਵਿਚ ਕੋਈ ਡਰ, ਕੋਈ ਭਰਮ, ਕੋਈ ਗ਼ਮ, ਕੋਈ ਚਿੰਤਾ ਪੋਹ ਨਹੀਂ ਸਕਦੀ, ਤਹ = ਉਸ ਅਵਸਥਾ-ਨਗਰ ਵਿਚ।

ਆਵਣੁ ਜਾਵਣੁ ਮਿਰਤੁ ਹੋਤਾ

there is no coming or going, and no death there.

ਉਥੇ ਜਨਮ ਮਰਨ ਦਾ ਗੇੜ ਨਹੀਂ ਰਹਿੰਦਾ, ਉਥੇ ਆਤਮਕ ਮੌਤ ਨਹੀਂ ਹੁੰਦੀ। ਮਿਰਤੁ = ਮੌਤ, ਮੌਤ ਦਾ ਸਹਮ, ਆਤਮਕ ਮੌਤ।

ਤਹ ਸਦਾ ਅਨੰਦ ਅਨਹਤ ਆਖਾਰੇ

There is eternal bliss, and the unstruck celestial music there.

ਉਥੇ ਸਦਾ ਇਕ-ਰਸ ਆਤਮਕ ਆਨੰਦ ਦੇ (ਮਾਨੋ) ਅਖਾੜੇ ਲੱਗੇ ਰਹਿੰਦੇ ਹਨ, ਅਨਹਤ = ਇਕ-ਰਸ। ਅਨੰਦ ਆਖਾਰੇ = ਆਨੰਦ ਦੇ ਇਕੱਠ।

ਭਗਤ ਵਸਹਿ ਕੀਰਤਨ ਆਧਾਰੇ ॥੭॥

The devotees dwell there, with the Kirtan of the Lord's Praises as their support. ||7||

ਉਥੇ ਭਗਤ-ਜਨ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਆਸਰੇ ਵੱਸਦੇ ਹਨ ॥੭॥ ਆਧਾਰੇ = ਆਸਰੇ ॥੭॥

ਪਾਰਬ੍ਰਹਮ ਕਾ ਅੰਤੁ ਪਾਰੁ

There is no end or limitation to the Supreme Lord God.

(ਹੇ ਭਾਈ! ਜਿਸ ਪਰਮਾਤਮਾ ਦੀ ਇਹ ਰਚਨਾ ਰਚੀ ਹੋਈ ਹੈ) ਉਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਪਾਰਲਾ ਬੰਨਾ ਨਹੀਂ ਲੱਭ ਸਕਦਾ। ਤਾ ਕਾ = ਉਸ (ਪਾਰਬ੍ਰਹਮ) ਦਾ।

ਕਉਣੁ ਕਰੈ ਤਾ ਕਾ ਬੀਚਾਰੁ

Who can embrace His contemplation?

(ਜਗਤ ਵਿਚ) ਕੋਈ ਐਸਾ ਮਨੁੱਖ ਨਹੀਂ ਹੈ, ਜੋ ਉਸ ਦੇ ਗੁਣਾਂ ਦਾ ਅੰਤ ਪਾਣ ਦਾ ਵਿਚਾਰ ਕਰ ਸਕੇ।

ਕਹੁ ਨਾਨਕ ਜਿਸੁ ਕਿਰਪਾ ਕਰੈ

Says Nanak, when the Lord showers His Mercy,

ਨਾਨਕ ਆਖਦਾ ਹੈ- ਜਿਸ ਮਨੁੱਖ ਉਤੇ ਪਰਮਾਤਮਾ ਕਿਰਪਾ ਕਰਦਾ ਹੈ ਉਸ ਨੂੰ ਸਦਾ ਕਾਇਮ ਰਹਿਣ ਵਾਲੀ ਥਾਂ ਸਾਧ ਸੰਗਤਿ ਪ੍ਰਾਪਤ ਹੋ ਜਾਂਦੀ ਹੈ,

ਨਿਹਚਲ ਥਾਨੁ ਸਾਧਸੰਗਿ ਤਰੈ ॥੮॥੪॥

the imperishable home is obtained; in the Saadh Sangat, you shall be saved. ||8||4||

ਸਾਧ ਸੰਗਤਿ ਵਿਚ ਰਹਿ ਕੇ ਉਹ ਮਨੁੱਖ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ॥੮॥੪॥ ਸਾਧ ਸੰਗਿ = ਸਾਧ-ਸੰਗ ਵਿਚ ॥੮॥