ਗਉੜੀ ਮਹਲਾ

Gauree, Fifth Mehl:

ਗਊੜੀ ਪਾਤਸ਼ਾਹੀ ਪੰਜਵੀ।

ਜੋ ਇਸੁ ਮਾਰੇ ਸੋਈ ਸੂਰਾ

One who kills this is a spiritual hero.

(ਹੇ ਭਾਈ!) ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਹੀ (ਵਿਕਾਰਾਂ ਦੇ ਟਾਕਰੇ ਤੇ) ਬਲੀ ਸੂਰਮਾ ਹੈ, ਸੂਰਾ = ਸੂਰਮਾ, ਬਲੀ।

ਜੋ ਇਸੁ ਮਾਰੇ ਸੋਈ ਪੂਰਾ

One who kills this is perfect.

ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਹੀ ਸਾਰੇ ਗੁਣਾਂ ਦਾ ਮਾਲਕ ਹੈ। ਪੂਰਾ = ਸਾਰੇ ਗੁਣਾਂ ਦਾ ਮਾਲਕ।

ਜੋ ਇਸੁ ਮਾਰੇ ਤਿਸਹਿ ਵਡਿਆਈ

One who kills this obtains glorious greatness.

ਜੇਹੜਾ ਮਨੁੱਖ ਇਸ ਦੁਬਿਧਾ ਨੂੰ ਮਾਰ ਲੈਂਦਾ ਹੈ, ਉਸ ਨੂੰ (ਹਰ ਥਾਂ) ਆਦਰ ਮਿਲਦਾ ਹੈ, ਤਿਸਹਿ = ਉਸੇ ਨੂੰ।

ਜੋ ਇਸੁ ਮਾਰੇ ਤਿਸ ਕਾ ਦੁਖੁ ਜਾਈ ॥੧॥

One who kills this is freed of suffering. ||1||

ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਸ ਮਨੁੱਖ ਦਾ (ਹਰੇਕ ਕਿਸਮ ਦਾ) ਦੁੱਖ ਦੂਰ ਹੋ ਜਾਂਦਾ ਹੈ ॥੧॥ ਜਾਈ = ਦੂਰ ਹੁੰਦਾ ਹੈ ॥੧॥

ਐਸਾ ਕੋਇ ਜਿ ਦੁਬਿਧਾ ਮਾਰਿ ਗਵਾਵੈ

How rare is such a person, who kills and casts off duality.

(ਹੇ ਭਾਈ! ਜਗਤ ਵਿਚ) ਅਜੇਹਾ ਕੋਈ ਵਿਰਲਾ ਮਨੁੱਖ ਹੈ, ਜੇਹੜਾ ਆਪਣੇ ਅੰਦਰੋਂ ਮੇਰ-ਤੇਰ ਨੂੰ ਮਾਰ ਮੁਕਾਂਦਾ ਹੈ। ਕੋਇ = ਕੋਈ ਵਿਰਲਾ। ਦੁਬਿਧਾ = ਮੇਰ-ਤੇਰ। ਮਾਰਿ = ਮਾਰ ਕੇ।

ਇਸਹਿ ਮਾਰਿ ਰਾਜ ਜੋਗੁ ਕਮਾਵੈ ॥੧॥ ਰਹਾਉ

Killing it, he attains Raja Yoga, the Yoga of meditation and success. ||1||Pause||

ਜੇਹੜਾ ਇਸ ਮੇਰ-ਤੇਰ ਨੂੰ ਮਾਰ ਲੈਂਦਾ ਹੈ, ਉਹ ਗ੍ਰਿਹਸਤ ਵਿਚ ਰਹਿੰਦਾ ਹੋਇਆ ਹੀ ਪਰਮਾਤਮਾ ਨਾਲ ਜੋੜ ਪੈਦਾ ਕਰਨ ਦਾ ਅੱਭਿਆਸੀ ਹੈ ॥੧॥ ਰਹਾਉ ॥ ਰਾਜ ਜੋਗੁ = ਰਾਜ ਕਮਾਂਦਿਆਂ ਪ੍ਰਭੂ ਨਾਲ ਮਿਲਾਪ, ਗ੍ਰਿਹਸਤ ਵਿਚ ਰਹਿੰਦਿਆਂ ਪ੍ਰਭੂ ਨਾਲ ਮੇਲ। ਇਸਹਿ = ਇਸ (ਦੁਬਿਧਾ) ਨੂੰ ॥੧॥ ਰਹਾਉ ॥

ਜੋ ਇਸੁ ਮਾਰੇ ਤਿਸ ਕਉ ਭਉ ਨਾਹਿ

One who kills this has no fear.

(ਹੇ ਭਾਈ!) ਜੇਹੜਾ ਮਨੁੱਖ ਇਸ ਦੁਬਿਧਾ ਨੂੰ ਮਾਰ ਮੁਕਾਂਦਾ ਹੈ, ਉਸ ਨੂੰ (ਦੁਨੀਆ ਦਾ ਕੋਈ) ਡਰ ਪੋਹ ਨਹੀਂ ਸਕਦਾ।

ਜੋ ਇਸੁ ਮਾਰੇ ਸੁ ਨਾਮਿ ਸਮਾਹਿ

One who kills this is absorbed in the Naam.

ਜੇਹੜਾ ਜੇਹੜਾ ਮਨੁੱਖ ਇਸ ਨੂੰ ਮੁਕਾ ਲੈਂਦਾ ਹੈ, ਉਹ ਸਾਰੇ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦੇ ਹਨ। ਨਾਮਿ = ਨਾਮ ਵਿਚ। ਸਮਾਹਿ = ਲੀਨ ਰਹਿੰਦੇ ਹਨ {'ਸਮਾਹਿ' ਬਹੁ-ਵਚਨ ਹੈ}।

ਜੋ ਇਸੁ ਮਾਰੇ ਤਿਸ ਕੀ ਤ੍ਰਿਸਨਾ ਬੁਝੈ

One who kills this has his desires quenched.

ਜੇਹੜਾ ਮਨੁੱਖ ਇਸ ਮੇਰ-ਤੇਰ ਨੂੰ ਆਪਣੇ ਅੰਦਰੋਂ ਦੂਰ ਕਰ ਲੈਂਦਾ ਹੈ, ਉਸ ਦੀ ਮਾਇਆ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ,

ਜੋ ਇਸੁ ਮਾਰੇ ਸੁ ਦਰਗਹ ਸਿਝੈ ॥੨॥

One who kills this is approved in the Court of the Lord. ||2||

ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਹ ਪਰਮਾਤਮਾ ਦੀ ਦਰਗਾਹ ਵਿਚ ਕਾਮਯਾਬ ਹੋ ਜਾਂਦਾ ਹੈ ॥੨॥ ਸਿਝੈ = ਕਾਮਯਾਬ ਹੁੰਦਾ ਹੈ ॥੨॥

ਜੋ ਇਸੁ ਮਾਰੇ ਸੋ ਧਨਵੰਤਾ

One who kills this is wealthy and prosperous.

(ਹੇ ਭਾਈ!) ਜੇਹੜਾ ਮਨੁੱਖ ਦੁਬਿਧਾ ਨੂੰ ਮਿਟਾ ਲੈਂਦਾ ਹੈ, ਉਹ ਨਾਮ-ਧਨ ਦਾ ਮਾਲਕ ਬਣ ਜਾਂਦਾ ਹੈ,

ਜੋ ਇਸੁ ਮਾਰੇ ਸੋ ਪਤਿਵੰਤਾ

One who kills this is honorable.

ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਹ ਇੱਜ਼ਤ ਵਾਲਾ ਹੋ ਜਾਂਦਾ ਹੈ, ਪਤਿ = ਇੱਜ਼ਤ।

ਜੋ ਇਸੁ ਮਾਰੇ ਸੋਈ ਜਤੀ

One who kills this is truly a celibate.

ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਹੀ ਹੈ ਅਸਲ ਜਤੀ; ਜਤੀ = ਕਾਮਵਾਸਨਾ ਤੇ ਕਾਬੂ ਪਾ ਰੱਖਣ ਵਾਲਾ।

ਜੋ ਇਸੁ ਮਾਰੇ ਤਿਸੁ ਹੋਵੈ ਗਤੀ ॥੩॥

One who kills this attains salvation. ||3||

ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਸ ਨੂੰ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ ॥੩॥ ਗਤੀ = ਉੱਚੀ ਆਤਮਕ ਅਵਸਥਾ ॥੩॥

ਜੋ ਇਸੁ ਮਾਰੇ ਤਿਸ ਕਾ ਆਇਆ ਗਨੀ

One who kills this - his coming is auspicious.

(ਹੇ ਭਾਈ!) ਜੇਹੜਾ ਮਨੁੱਖ ਦੁਬਿਧਾ ਨੂੰ ਮਿਟਾ ਲੈਂਦਾ ਹੈ, ਉਸ ਦਾ ਜਗਤ ਵਿਚ ਆਉਣਾ ਸਫਲ ਸਮਝਿਆ ਜਾਂਦਾ ਹੈ, ਗਨੀ = ਗਿਣਿਆ ਜਾਂਦਾ ਹੈ।

ਜੋ ਇਸੁ ਮਾਰੇ ਸੁ ਨਿਹਚਲੁ ਧਨੀ

One who kills this is steady and wealthy.

ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਹ ਮਾਇਆ ਦੇ ਹੱਲਿਆਂ ਦੇ ਟਾਕਰੇ ਤੋਂ ਅਡੋਲ ਰਹਿੰਦਾ ਹੈ, ਉਹੀ ਅਸਲ ਧਨਾਢ ਹੈ। ਨਿਹਚਲੁ = ਵਿਕਾਰਾਂ ਦੇ ਟਾਕਰੇ ਤੇ ਅਡੋਲ। ਧਨੀ = ਮਾਲਕ।

ਜੋ ਇਸੁ ਮਾਰੇ ਸੋ ਵਡਭਾਗਾ

One who kills this is very fortunate.

ਜੇਹੜਾ ਮਨੁੱਖ ਆਪਣੇ ਅੰਦਰੋਂ ਮੇਰ-ਤੇਰ ਦੂਰ ਕਰ ਲੈਂਦਾ ਹੈ, ਉਹ ਵੱਡੇ ਭਾਗਾਂ ਵਾਲਾ ਹੈ,

ਜੋ ਇਸੁ ਮਾਰੇ ਸੁ ਅਨਦਿਨੁ ਜਾਗਾ ॥੪॥

One who kills this remains awake and aware, night and day. ||4||

ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਹ ਹਰ ਵੇਲੇ ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦਾ ਹੈ ॥੪॥ ਅਨਦਿਨੁ = ਹਰ ਰੋਜ਼, ਹਰ ਵੇਲੇ। ਜਾਗਾ = ਜਾਗਦਾ ਹੈ, ਮਾਇਆ ਦੇ ਹੱਲਿਆਂ ਵਲੋਂ ਸੁਚੇਤ ਰਹਿੰਦਾ ਹੈ ॥੪॥

ਜੋ ਇਸੁ ਮਾਰੇ ਸੁ ਜੀਵਨ ਮੁਕਤਾ

One who kills this is Jivan Mukta, liberated while yet alive.

ਜੇਹੜਾ ਮਨੁੱਖ ਇਸ ਦੁਬਿਧਾ ਨੂੰ ਮੁਕਾ ਲੈਂਦਾ ਹੈ, ਉਹ ਦੁਨੀਆ ਦੇ ਕਾਰ-ਵਿਹਾਰ ਕਰਦਾ ਹੀ ਵਿਕਾਰਾਂ ਤੋਂ ਆਜ਼ਾਦ ਰਹਿੰਦਾ ਹੈ, ਜੀਵਨ ਮੁਕਤਾ = ਜੀਊਂਦਾ ਹੀ ਵਿਕਾਰਾਂ ਤੋਂ ਬਚਿਆ ਹੋਇਆ, ਦੁਨੀਆ ਦਾ ਕਾਰ-ਵਿਹਾਰ ਕਰਦਾ ਹੋਇਆ ਹੀ ਵਿਕਾਰਾਂ ਤੋਂ ਆਜ਼ਾਦ।

ਜੋ ਇਸੁ ਮਾਰੇ ਤਿਸ ਕੀ ਨਿਰਮਲ ਜੁਗਤਾ

One who kills this lives a pure lifestyle.

ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਸ ਦੀ ਰਹਿਣੀ-ਬਹਿਣੀ ਸਦਾ ਪਵਿਤ੍ਰ ਹੁੰਦੀ ਹੈ। ਨਿਰਮਲ = ਪਵਿਤ੍ਰ। ਜੁਗਤਾ = ਜੀਵਨ-ਜੁਗਤਿ, ਰਹਿਣੀ-ਬਹਿਣੀ।

ਜੋ ਇਸੁ ਮਾਰੇ ਸੋਈ ਸੁਗਿਆਨੀ

One who kills this is spiritually wise.

ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਹੀ ਮਨੁੱਖ ਪਰਮਾਤਮਾ ਨਾਲ ਡੂੰਘੀ ਸਾਂਝ ਵਾਲਾ ਹੈ,

ਜੋ ਇਸੁ ਮਾਰੇ ਸੁ ਸਹਜ ਧਿਆਨੀ ॥੫॥

One who kills this meditates intuitively. ||5||

ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੫॥ ਸਹਜ = ਆਤਮਕ ਅਡੋਲਤਾ। ਸਹਜ ਧਿਆਨੀ = ਆਤਮਕ ਅਡੋਲਤਾ ਵਿਚ ਟਿਕੇ ਰਹਿਣ ਵਾਲਾ ॥੫॥

ਇਸੁ ਮਾਰੀ ਬਿਨੁ ਥਾਇ ਪਰੈ

Without killing this, one is not acceptable,

(ਹੇ ਭਾਈ!) ਇਸ ਮੇਰ-ਤੇਰ ਨੂੰ ਦੂਰ ਕਰਨ ਤੋਂ ਬਿਨਾ ਕੋਈ ਮਨੁੱਖ ਪਰਮਾਤਮਾ ਦੀਆਂ ਨਜ਼ਰਾਂ ਵਿਚ ਕਬੂਲ ਨਹੀਂ ਹੁੰਦਾ, ਥਾਇ ਨ ਪਰੈ = ਕਬੂਲ ਨਹੀਂ ਹੁੰਦਾ।

ਕੋਟਿ ਕਰਮ ਜਾਪ ਤਪ ਕਰੈ

Even though one may perform millions of rituals, chants and austerities.

ਭਾਵੇਂ ਉਹ ਕ੍ਰੋੜਾਂ ਜਪ ਤੇ ਕ੍ਰੋੜਾਂ ਤਪ ਆਦਿਕ ਕਰਮ ਕਰਦਾ ਰਹੇ। ਕੋਟਿ = ਕ੍ਰੋੜਾਂ। ਜਾਪ = ਦੇਵਤਿਆਂ ਨੂੰ ਵੱਸ ਕਰਨ ਵਾਲੇ ਮੰਤ੍ਰਾਂ ਦਾ ਅੱਭਿਆਸ। ਤਪ = ਧੂਣੀਆਂ ਆਦਿਕ ਸਰੀਰਕ ਕਸ਼ਟ।

ਇਸੁ ਮਾਰੀ ਬਿਨੁ ਜਨਮੁ ਮਿਟੈ

Without killing this, one does not escape the cycle of reincarnation.

ਦੁਬਿਧਾ ਨੂੰ ਮਿਟਾਣ ਤੋਂ ਬਿਨਾ ਮਨੁੱਖ ਦਾ ਜਨਮਾਂ ਦਾ ਗੇੜ ਮੁੱਕਦਾ ਨਹੀਂ,

ਇਸੁ ਮਾਰੀ ਬਿਨੁ ਜਮ ਤੇ ਨਹੀ ਛੁਟੈ ॥੬॥

Without killing this, one does not escape death. ||6||

ਮੇਰੇ ਤੇਰ ਨੂੰ ਮਿਟਾਣ ਤੋਂ ਬਿਨਾ ਜਮਾਂ ਤੋਂ ਖ਼ਲਾਸੀ ਨਹੀਂ ਹੁੰਦੀ ॥੬॥ ਜਮ ਤੇ = ਜਮ ਤੋਂ, ਮੌਤ ਦੇ ਡਰ ਤੋਂ, ਆਤਮਕ ਮੌਤ ਤੋਂ ॥੬॥

ਇਸੁ ਮਾਰੀ ਬਿਨੁ ਗਿਆਨੁ ਹੋਈ

Without killing this, one does not obtain spiritual wisdom.

(ਹੇ ਭਾਈ!) ਦੁਬਿਧਾ ਦੂਰ ਕਰਨ ਤੋਂ ਬਿਨਾ ਮਨੁੱਖ ਦੀ ਪਰਮਾਤਮਾ ਨਾਲ ਡੂੰਘੀ ਸਾਂਝ ਨਹੀਂ ਬਣ ਸਕਦੀ,

ਇਸੁ ਮਾਰੀ ਬਿਨੁ ਜੂਠਿ ਧੋਈ

Without killing this, one's impurity is not washed off.

ਮੇਰੇ ਤੇਰ ਨੂੰ ਮਿਟਾਣ ਤੋਂ ਬਿਨਾ ਮਨ ਵਿਚੋਂ ਵਿਕਾਰਾਂ ਦੀ ਮੈਲ ਨਹੀਂ ਧੁਪਦੀ।

ਇਸੁ ਮਾਰੀ ਬਿਨੁ ਸਭੁ ਕਿਛੁ ਮੈਲਾ

Without killing this, everything is filthy.

ਜਦ ਤਕ ਮਨੁੱਖ ਦੁਬਿਧਾ ਨੂੰ ਨਹੀਂ ਮੁਕਾਂਦਾ, (ਉਹ) ਜੋ ਕੁਝ ਭੀ ਕਰਦਾ ਹੈ ਮਨ ਨੂੰ ਹੋਰ ਵਿਕਾਰੀ ਬਣਾਈ ਜਾਂਦਾ ਹੈ, ਸਭੁ ਕਿਛੁ = ਹਰੇਕ ਕੰਮ।

ਇਸੁ ਮਾਰੀ ਬਿਨੁ ਸਭੁ ਕਿਛੁ ਜਉਲਾ ॥੭॥

Without killing this, everything is a losing game. ||7||

ਤੇ ਮੇਰੇ ਤੇਰ ਨੂੰ ਮਿਟਾਣ ਤੋਂ ਬਿਨਾ ਪਰਮਾਤਮਾ ਨਾਲੋਂ ਵਿੱਥ ਬਣਾਈ ਰੱਖਦਾ ਹੈ ॥੭॥ ਜਉਲਾ = ਵੱਖਰਾ ॥੭॥

ਜਾ ਕਉ ਭਏ ਕ੍ਰਿਪਾਲ ਕ੍ਰਿਪਾ ਨਿਧਿ

When the Lord, the Treasure of Mercy, bestows His Mercy,

ਜਿਸ ਮਨੁੱਖ ਉਤੇ ਦਇਆ ਦਾ ਖ਼ਜ਼ਾਨਾ ਪਰਮਾਤਮਾ ਦਇਆਵਾਨ ਹੁੰਦਾ ਹੈ, ਕ੍ਰਿਪਾਨਿਧਿ = ਦਇਆ ਦਾ ਖ਼ਜ਼ਾਨਾ।

ਤਿਸੁ ਭਈ ਖਲਾਸੀ ਹੋਈ ਸਗਲ ਸਿਧਿ

one obtains release, and attains total perfection.

ਉਸ ਨੂੰ ਦੁਬਿਧਾ ਤੋਂ ਖ਼ਲਾਸੀ ਮਿਲ ਜਾਂਦੀ ਹੈ। ਉਸ ਨੂੰ ਜੀਵਨ ਵਿਚ ਪੂਰੀ ਸਫਲਤਾ ਪ੍ਰਾਪਤ ਹੋ ਜਾਂਦੀ ਹੈ। ਸਿਧਿ = ਸਿੱਧੀ, ਸਫਲਤਾ।

ਗੁਰਿ ਦੁਬਿਧਾ ਜਾ ਕੀ ਹੈ ਮਾਰੀ

One whose duality has been killed by the Guru,

ਗੁਰੂ ਨੇ ਜਿਸ ਮਨੁੱਖ ਦੇ ਅੰਦਰੋਂ ਮੇਰ-ਤੇਰ ਦੂਰ ਕਰ ਦਿੱਤੀ, ਗੁਰਿ = ਗੁਰੂ ਨੇ। ਜਾ ਕੀ = ਜਿਸ ਦੀ।

ਕਹੁ ਨਾਨਕ ਸੋ ਬ੍ਰਹਮ ਬੀਚਾਰੀ ॥੮॥੫॥

says Nanak, contemplates God. ||8||5||

ਨਾਨਕ ਆਖਦਾ ਹੈ- ਉਹ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨ-ਜੋਗਾ ਹੋ ਗਿਆ ॥੮॥੫॥ ਬ੍ਰਹਮ ਬੀਚਾਰੀ = ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨ ਵਾਲਾ ॥੮॥