ਸਲੋਕ ਮਃ ੫ ॥
Salok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
ਸੋਇ ਸੁਣੰਦੜੀ ਮੇਰਾ ਤਨੁ ਮਨੁ ਮਉਲਾ ਨਾਮੁ ਜਪੰਦੜੀ ਲਾਲੀ ॥
Hearing of You, my body and mind have blossomed forth; chanting the Naam, the Name of the Lord, I am flushed with life.
(ਹੇ ਪ੍ਰਭੂ!) ਤੇਰੀਆਂ ਸੋਆਂ ਸੁਣ ਕੇ ਮੇਰਾ ਤਨ ਮਨ ਹਰਿਆ ਹੋ ਆਉਂਦਾ ਹੈ, ਤੇਰਾ ਨਾਮ ਜਪਦਿਆਂ ਮੈਨੂੰ ਖ਼ੁਸ਼ੀ ਦੀ ਲਾਲੀ ਚੜ੍ਹ ਜਾਂਦੀ ਹੈ। ਸੋਇ = ਖ਼ਬਰ, ਸੋਭਾ। ਮਉਲਾ = ਹਰਿਆ ਹੋ ਜਾਂਦਾ ਹੈ।
ਪੰਧਿ ਜੁਲੰਦੜੀ ਮੇਰਾ ਅੰਦਰੁ ਠੰਢਾ ਗੁਰ ਦਰਸਨੁ ਦੇਖਿ ਨਿਹਾਲੀ ॥੧॥
Walking on the Path, I have found cool tranquility deep within; gazing upon the Blessed Vision of the Guru's Darshan, I am enraptured. ||1||
ਤੇਰੇ ਰਾਹ ਉਤੇ ਤੁਰਦਿਆਂ ਮੇਰਾ ਹਿਰਦਾ ਠਰ ਜਾਂਦਾ ਹੈ ਤੇ ਸਤਿਗੁਰੂ ਦਾ ਦੀਦਾਰ ਕਰ ਕੇ ਮੇਰਾ ਮਨ ਖਿੜ ਪੈਂਦਾ ਹੈ ॥੧॥ ਪੰਧਿ = (ਤੇਰੇ) ਰਾਹ ਤੇ। ਜੁਲੰਦੜੀ = ਤੁਰਦਿਆਂ। ਅੰਦਰੁ = ਹਿਰਦਾ। ਦੇਖਿ = ਦੇਖ ਕੇ। ਨਿਹਾਲੀ = ਖਿੜੀ ਹੋਈ ॥੧॥