ਮਃ ੫ ॥
Fifth Mehl:
ਪੰਜਵੀਂ ਪਾਤਸ਼ਾਹੀ।
ਹਠ ਮੰਝਾਹੂ ਮੈ ਮਾਣਕੁ ਲਧਾ ॥
I have found the jewel within my heart.
ਮੈਂ ਆਪਣੇ ਹਿਰਦੇ ਵਿਚ ਇਕ ਲਾਲ ਲੱਭਾ ਹੈ, ਹਠ = ਹਿਰਦਾ। ਮੰਝਾਹੂ = ਵਿਚ। ਮਾਣਕੁ = ਲਾਲ।
ਮੁਲਿ ਨ ਘਿਧਾ ਮੈ ਕੂ ਸਤਿਗੁਰਿ ਦਿਤਾ ॥
I was not charged for it; the True Guru gave it to me.
(ਪਰ ਮੈਂ ਕਿਸੇ) ਮੁੱਲ ਤੋਂ ਨਹੀਂ ਲਿਆ, (ਇਹ ਲਾਲ) ਮੈਨੂੰ ਸਤਿਗੁਰੂ ਨੇ ਦਿੱਤਾ ਹੈ। ਘਿਧਾ = ਲਿਆ। ਮੈਕੂ = ਮੈਨੂੰ। ਸਤਿਗੁਰਿ = ਸਤਿਗੁਰੂ ਨੇ।
ਢੂੰਢ ਵਞਾਈ ਥੀਆ ਥਿਤਾ ॥
My search has ended, and I have become stable.
(ਇਸ ਦੀ ਬਰਕਤਿ ਨਾਲ) ਮੇਰੀ ਭਟਕਣਾ ਮੁੱਕ ਗਈ ਹੈ, ਮੈਂ ਟਿਕ ਗਿਆ ਹਾਂ। ਢੂੰਢ = ਭਾਲ, ਭਟਕਣਾ। ਵਞਾਈ = ਮੁਕਾ ਲਈ ਹੈ। ਥੀਆ ਥਿਤਾ = ਟਿਕ ਗਿਆ ਹਾਂ।
ਜਨਮੁ ਪਦਾਰਥੁ ਨਾਨਕ ਜਿਤਾ ॥੨॥
O Nanak, I have conquered this priceless human life. ||2||
ਹੇ ਨਾਨਕ! ਮੈਂ ਮਨੁੱਖਾ ਜੀਵਨ-ਰੂਪ ਕੀਮਤੀ ਚੀਜ਼ (ਦਾ ਲਾਭ) ਹਾਸਲ ਕਰ ਲਿਆ ਹੈ ॥੨॥ ਪਦਾਰਥੁ = ਕੀਮਤੀ ਚੀਜ਼ ॥੨॥