ਫਰੀਦਾ ਅਖੀ ਦੇਖਿ ਪਤੀਣੀਆਂ ਸੁਣਿ ਸੁਣਿ ਰੀਣੇ ਕੰਨ ॥
Fareed, my eyes have become weak, and my ears have become hard of hearing.
ਹੇ ਫਰੀਦ! ('ਸੱਕਰ' ਦੇ 'ਵਿਸੁ' ਹੋ ਜਾਣ ਦਾ ਕਾਰਨ ਇਹ ਹੈ ਕਿ) ਅੱਖਾਂ (ਜਗਤ ਦੇ ਰੰਗ-ਤਮਾਸ਼ੇ) ਵੇਖ ਕੇ (ਹੁਣ) ਕਮਜ਼ੋਰ ਹੋ ਗਈਆਂ ਹਨ (ਜਗਤ ਦੇ ਰੰਗ-ਤਮਾਸ਼ੇ ਤਾਂ ਉਸੇ ਤਰ੍ਹਾਂ ਮੌਜੂਦ ਹਨ, ਪਰ ਅੱਖਾਂ ਵਿਚ ਹੁਣ ਵੇਖਣ ਦੀ ਸੱਤਿਆ ਨਹੀਂ ਰਹੀ), ਕੰਨ (ਦੁਨੀਆ ਦੇ ਰਾਗ-ਰੰਗ) ਸੁਣ ਸੁਣ ਕੇ (ਹੁਣ) ਬੋਲੇ ਹੋ ਗਏ ਹਨ। ਪਤੀਣੀਆਂ = ਪਤਲੀਆਂ ਪੈ ਗਈਆਂ ਹਨ, ਹੇਠਾਂ ਲਹਿ ਗਈਆਂ ਹਨ। ਰੀਣੇ = ਖ਼ਾਲੀ, ਬੋਲੇ।
ਸਾਖ ਪਕੰਦੀ ਆਈਆ ਹੋਰ ਕਰੇਂਦੀ ਵੰਨ ॥੧੧॥
The body's crop has become ripe and turned color. ||11||
(ਨਿਰਾ ਅੱਖਾਂ ਤੇ ਕੰਨ ਹੀ ਨਹੀਂ, ਸਾਰਾ) ਸਰੀਰ ਹੀ ਬਿਰਧ ਹੋ ਗਿਆ ਹੈ, ਇਸ ਨੇ ਹੋਰ ਹੀ ਰੰਗ ਵਟਾ ਲਿਆ ਹੈ (ਹੁਣ ਭੋਗ ਭੋਗਣ ਜੋਗਾ ਨਹੀਂ ਰਿਹਾ, ਤੇ ਇਸ ਹਹੁਕੇ ਦਾ ਕੋਈ ਇਲਾਜ ਨਹੀਂ ਹੈ) ॥੧੧॥ ਸਾਖ = ਟਹਿਣੀ, ਸਰੀਰ। ਪਕੰਦੀ ਆਈਆ = ਪੱਕ ਗਈ ਹੈ। ਵੰਨ = ਰੰਗ ॥੧੧॥