ਫਰੀਦਾ ਕਾਲੀਂ︀ ਜਿਨੀ ਨ ਰਾਵਿਆ ਧਉਲੀ ਰਾਵੈ ਕੋਇ ॥
Fareed, those who did not enjoy their Spouse when their hair was black - hardly any of them enjoy Him when their hair turns grey.
ਹੇ ਫਰੀਦ! ਕਾਲੇ ਕੇਸਾਂ ਦੇ ਹੁੰਦਿਆਂ ਜਿਨ੍ਹਾਂ ਨੇ ਪਤੀ-ਪ੍ਰਭੂ ਨਾਲ ਪਿਆਰ ਨਹੀਂ ਕੀਤਾ, ਉਨ੍ਹਾਂ ਵਿਚੋਂ ਕੋਈ ਵਿਰਲਾ ਹੀ ਧਉਲੇ ਆਇਆਂ (ਭਾਵ, ਬਿਰਧ ਉਮਰੇ) ਰੱਬ ਨੂੰ ਯਾਦ ਕਰ ਸਕਦਾ ਹੈ। ਕਾਲੀ = ਜਦੋਂ ਕੇਸ ਕਾਲੇ ਸਨ, ਕਾਲੇ ਕੇਸਾਂ ਦੇ ਹੁੰਦਿਆਂ। ਰਾਵਿਆ = ਮਾਣਿਆ। ਧਉਲੀ = ਧਉਲੇ ਆਇਆਂ। ਕੋਇ = ਕੋਈ ਵਿਰਲਾ।
ਕਰਿ ਸਾਂਈ ਸਿਉ ਪਿਰਹੜੀ ਰੰਗੁ ਨਵੇਲਾ ਹੋਇ ॥੧੨॥
So be in love with the Lord, so that your color may ever be new. ||12||
(ਹੇ ਫਰੀਦ!) ਤੂੰ ਸਾਂਈਂ ਪ੍ਰਭੂ ਨਾਲ ਪਿਆਰ ਕਰ, (ਇਹ) ਪਿਆਰ (ਨਿੱਤ) ਨਵਾਂ ਰਹੇਗਾ (ਦੁਨੀਆ ਦੀ 'ਪੋਟਲੀ' ਵਾਲਾ ਪਿਆਰ ਤਾਂ ਸਰੀਰ-'ਸਾਖ' ਪੱਕਣ ਤੇ ਟੁੱਟ ਜਾਇਗਾ) ॥੧੨॥ ਪਿਰਹੜੀ = ਪਿਆਰ। ਨਵੇਲਾ = ਨਵਾਂ। ਰੰਗ = ਪਿਆਰ ॥੧੨॥