ਮਃ ੩ ॥
Third Mehl:
ਤੀਜੀ ਪਾਤਿਸ਼ਾਹੀ।
ਫਰੀਦਾ ਕਾਲੀ ਧਉਲੀ ਸਾਹਿਬੁ ਸਦਾ ਹੈ ਜੇ ਕੋ ਚਿਤਿ ਕਰੇ ॥
Fareed, whether one's hair is black or grey, our Lord and Master is always here if one remembers Him.
ਹੇ ਫਰੀਦ! ਜੇ ਕੋਈ ਬੰਦਾ ਬੰਦਗੀ ਕਰੇ, ਤਾਂ ਜੁਆਨੀ ਵਿਚ ਭੀ ਤੇ ਬੁਢੇਪੇ ਵਿਚ ਭੀ ਮਾਲਿਕ (ਮਿਲ ਸਕਦਾ) ਹੈ। ਚਿਤਿ = ਚਿੱਤ ਵਿਚ। ਚਿਤਿ ਕਰੇ = ਚਿੱਤ ਵਿਚ ਟਿਕਾਏ, ਬੰਦਗੀ ਕਰੇ।
ਆਪਣਾ ਲਾਇਆ ਪਿਰਮੁ ਨ ਲਗਈ ਜੇ ਲੋਚੈ ਸਭੁ ਕੋਇ ॥
This loving devotion to the Lord does not come by one's own efforts, even though all may long for it.
ਪਰ ਬੇਸ਼ਕ ਕੋਈ ਤਾਂਘ ਕਰ ਕੇ ਵੇਖ ਲਏ, 'ਇਹ ਪਿਆਰ' ਆਪਣਾ ਲਾਇਆ ਨਹੀਂ ਲੱਗ ਸਕਦਾ। ਪਿਰਮੁ = ਪਿਆਰ। ਸਭ ਕੋਇ = ਹਰੇਕ ਜੀਵ।
ਏਹੁ ਪਿਰਮੁ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ ॥੧੩॥
This cup of loving devotion belongs to our Lord and Master; He gives it to whomever He likes. ||13||
ਇਹ ਪਿਆਰ-ਰੂਪ ਪਿਆਲਾ ਤਾਂ ਮਾਲਿਕ ਦਾ (ਆਪਣਾ) ਹੈ, ਜਿਸ ਨੂੰ ਉਸ ਦੀ ਮਰਜ਼ੀ ਹੁੰਦੀ ਹੈ ਦੇਂਦਾ ਹੈ ॥੧੩॥ ਜੈ = ਜਿਸ ਨੂੰ। ਤੈ = ਤਿਸ ਨੂੰ ॥੧੩॥