ਫਰੀਦਾ ਜਿਨੑ ਲੋਇਣ ਜਗੁ ਮੋਹਿਆ ਸੇ ਲੋਇਣ ਮੈ ਡਿਠੁ

Fareed, those eyes which have enticed the world - I have seen those eyes.

ਹੇ ਫਰੀਦ! (ਇਸ ਦਿੱਸਦੀ ਗੁਲਜ਼ਾਰ, ਪਰ ਅਸਲ ਵਿਚ, 'ਗੁਝੀ ਭਾਹਿ' ਵਿਚ ਮਸਤ ਜੀਵ ਨੂੰ ਕੁਝ ਸੁੱਝਦਾ-ਬੁੱਝਦਾ ਨਹੀਂ। ਪਿਆ ਮਾਣ ਕਰਦਾ ਹੈ। ਪਰ ਮਾਣ ਕਾਹਦਾ?) ਜਿਹੜੀਆਂ (ਸੋਹਣੀਆਂ) ਅੱਖਾਂ ਨੇ ਜਗਤ ਨੂੰ ਮੋਹ ਰੱਖਿਆ ਸੀ, ਉਹ ਅੱਖਾਂ ਮੈਂ ਭੀ ਵੇਖੀਆਂ, ਲੋਇਣ = ਅੱਖਾਂ।

ਕਜਲ ਰੇਖ ਸਹਦਿਆ ਸੇ ਪੰਖੀ ਸੂਇ ਬਹਿਠੁ ॥੧੪॥

Once, they could not endure even a bit of mascara; now, the birds hatch their young in them! ||14||

(ਪਹਿਲਾਂ ਤਾਂ ਇਤਨੀਆਂ ਨਾਜ਼ਕ ਸਨ ਕਿ) ਕੱਜਲ ਦੀ ਧਾਰ ਨਹੀਂ ਸਹਾਰ ਸਕਦੀਆਂ ਸਨ, ਫਿਰ ਉਹ ਪੰਛੀਆਂ ਦੇ ਬੱਚਿਆਂ ਦਾ ਆਹਲਣਾ ਬਣੀਆਂ (ਭਾਵ, ਅਸਾਡੇ ਸਾਹਮਣੇ ਸਰੀਰਕ ਸੁੰਦਰਤਾ ਆਖ਼ਰ ਨਿੱਤ ਨਾਸ ਹੋ ਜਾਂਦੀ ਹੈ, ਇਸ ਤੇ ਮਾਣ ਕੂੜਾ ਹੈ) ॥੧੪॥ ਸੂਇ = ਬੱਚੇ। ਬਹਿਠੁ = ਬੈਠਣ ਦੀ ਥਾਂ ॥੧੪॥