ਫਰੀਦਾ ਕੂਕੇਦਿਆ ਚਾਂਗੇਦਿਆ ਮਤੀ ਦੇਦਿਆ ਨਿਤ ॥
Fareed, they shouted and yelled, and constantly gave good advice.
ਹੇ ਫਰੀਦ! (ਭਾਵੇਂ ਕਿਤਨਾ ਹੀ) ਪੁਕਾਰ ਪੁਕਾਰ ਕੇ ਆਖੀਏ (ਕਿਤਨਾ ਹੀ) ਨਿੱਤ ਮੱਤਾਂ ਦੇਈਏ; ਸੈਤਾਨਿ = ਸ਼ੈਤਾਨ ਨੇ (ਭਾਵ, ਮਨ ਨੇ) (ਫਰੀਦ ਜੀ ਇਸਲਾਮੀ ਖ਼ਿਆਲ ਅਨੁਸਾਰ ਸ਼ੈਤਾਨ ਨੂੰ ਬਦੀ ਦਾ ਪਰੇਰਕ ਕਹਿ ਰਹੇ ਹਨ)। ਕੂਕੇਦਿਆ ਚਾਂਗੇਦਿਆ = ਮੁੜ ਮੁੜ ਪੁਕਾਰ ਪੁਕਾਰ ਕੇ ਸਮਝਾਣ ਤੇ ਭੀ।
ਜੋ ਸੈਤਾਨਿ ਵੰਞਾਇਆ ਸੇ ਕਿਤ ਫੇਰਹਿ ਚਿਤ ॥੧੫॥
But those whom the devil has spoiled - how can they turn their consciousness towards God? ||15||
ਪਰ, ਜਿਨ੍ਹਾਂ ਬੰਦਿਆਂ ਨੂੰ (ਮਨ-) ਸ਼ੈਤਾਨ ਨੇ ਵਿਗਾੜਿਆ ਹੋਇਆ ਹੈ, ਉਹ ਕਿਵੇਂ ('ਦੁਨੀ' ਵਲੋਂ) ਚਿੱਤ ਫੇਰ ਸਕਦੇ ਹਨ? ॥੧੫॥ ਸੇ = ਉਹ ਬੰਦੇ। ਵੰਞਾਇਆ = ਵਿਗਾੜਿਆ ਹੈ ॥੧੫॥