ਫਰੀਦਾ ਥੀਉ ਪਵਾਹੀ ਦਭੁ

Fareed, become the grass on the path,

ਹੇ ਫਰੀਦ! ਤੂੰ ਪਹੇ ਦੀ ਦੱਭ (ਵਰਗਾ) ਬਣ ਜਾ, ਥੀਉ = ਹੋ ਜਾ, ਬਣ ਜਾ। ਪਵਾਹੀ = ਪਹੇ ਦੀ, ਰਸਤੇ ਦੀ। ਦਭੁ = ਕੁਸ਼ਾ, ਘਾਹ।

ਜੇ ਸਾਂਈ ਲੋੜਹਿ ਸਭੁ

if you long for the Lord of all.

ਜੇ ਤੂੰ ਮਾਲਕ (-ਪ੍ਰਭੂ) ਨੂੰ ਹਰ ਥਾਂ ਭਾਲਦਾ ਹੈਂ (ਭਾਵ, ਵੇਖਣਾ ਚਾਹੁੰਦਾ ਹੈਂ)। ਜੇ ਲੋੜਹਿ = ਜੇ ਤੂੰ ਲੱਭਦਾ ਹੈਂ। ਸਭੁ = ਹਰ ਥਾਂ, ਸਭ ਵਿਚ।

ਇਕੁ ਛਿਜਹਿ ਬਿਆ ਲਤਾੜੀਅਹਿ

One will cut you down, and another will trample you underfoot;

(ਦੱਭ ਦੇ) ਇਕ ਬੂਟੇ ਨੂੰ (ਲੋਕ) ਤੋੜਦੇ ਹਨ, ਤੇ ਕਈ ਹੋਰ ਬੂਟੇ (ਉਨ੍ਹਾਂ ਦੇ ਪੈਰਾਂ ਹੇਠ) ਲਤਾੜੇ ਜਾਂਦੇ ਹਨ। ਇਕੁ = ਇੱਕ ਨੂੰ, ਕਿਸੇ ਦੱਭ ਦੇ ਬੂਟੇ ਨੂੰ। ਛਿਜਹਿ = (ਲੋਕ) ਤੋੜਦੇ ਹਨ। ਬਿਆ = ਕਈ ਹੋਰ (ਦੱਭ ਦੇ ਬੂਟੇ)। ਲਤਾੜੀਅਹਿ = ਲਤਾੜੇ ਜਾਂਦੇ ਹਨ।

ਤਾਂ ਸਾਈ ਦੈ ਦਰਿ ਵਾੜੀਅਹਿ ॥੧੬॥

then, you shall enter the Court of the Lord. ||16||

(ਜੇ ਤੂੰ ਇਹੋ ਜਿਹਾ ਸੁਭਾਉ ਬਣਾ ਲਏਂ) ਤਾਂ ਤੂੰ ਮਾਲਕ ਦੇ ਦਰ ਤੇ ਕਬੂਲ ਹੋਵੇਂਗਾ ॥੧੬॥ ਸਾਈ ਦੈ ਦਰਿ = ਮਾਲਕ ਦੇ ਦਰ ਤੇ। ਵਾੜੀਅਹਿ = ਤੂੰ ਵਾੜਿਆ ਜਾਏਂਗਾ, (ਭਾਵ,) ਕਬੂਲ ਹੋਵੇਂਗਾ ॥੧੬॥