ਫਰੀਦਾ ਖਾਕੁ ਨ ਨਿੰਦੀਐ ਖਾਕੂ ਜੇਡੁ ਨ ਕੋਇ ॥
Fareed, do not slander the dust; noting is as great as dust.
ਹੇ ਫਰੀਦ! ਮਿੱਟੀ ਨੂੰ ਮਾੜਾ ਨਹੀਂ ਆਖਣਾ ਚਾਹੀਦਾ, ਮਿੱਟੀ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਖਾਕੁ = ਮਿੱਟੀ (ਇਸ ਲਫ਼ਜ਼ ਦੇ ਅਖ਼ੀਰ ਵਿਚ ਸਦਾ (ੁ) ਹੁੰਦਾ ਹੈ, ਇਸੇ ਤਰ੍ਹਾਂ ਦੇ ਹੋਰ ਲਫ਼ਜ਼ ਖੰਡੁ, ਵਿਸੁ, ਜਿੰਦ। ਜਦੋਂ ਇਹਨਾਂ (ੁ) ਅੰਤ ਵਿਚ ਲਫ਼ਜ਼ਾਂ ਨਾਲ ਕੋਈ 'ਸੰਬੰਧਕ' ਵਰਤੀਦਾ ਹੈ ਜਾਂ ਇਹਨਾਂ ਨੂੰ ਕਿਸੇ 'ਕਾਰਕ'-ਰੂਪ ਵਿਚ ਵਰਤੀਦਾ ਹੈ ਤਾਂ (ੁ) ਦੇ ਥਾਂ (ੂ) ਹੋ ਜਾਂਦਾ ਹੈ, ਜਿਵੇਂ 'ਖਾਕੁ' ਤੋਂ 'ਖਾਕੂ', 'ਜਿੰਦੁ' ਤੋਂ 'ਜਿੰਦੂ', 'ਵਿਸੁ' ਅਤੇ 'ਵਿਸੂ')। ਜੇਡੁ = ਜੇਡਾ, ਵਰਗਾ।
ਜੀਵਦਿਆ ਪੈਰਾ ਤਲੈ ਮੁਇਆ ਉਪਰਿ ਹੋਇ ॥੧੭॥
When we are alive, it is under our feet, and when we are dead, it is above us. ||17||
(ਮਨੁੱਖ ਦੇ) ਪੈਰਾਂ ਹੇਠ ਹੁੰਦੀ ਹੈ, (ਪਰ ਮਨੁੱਖ ਦੇ) ਮਰਿਆਂ ਉਸ ਦੇ ਉੱਤੇ ਹੋ ਜਾਂਦੀ ਹੈ, (ਇਸੇ ਤਰ੍ਹਾਂ 'ਗ਼ਰੀਬੀ-ਸੁਭਾਵ' ਦੀ ਰੀਸ ਨਹੀਂ ਹੋ ਸਕਦੀ, 'ਗ਼ਰੀਬੀ-ਸੁਭਾਵ' ਵਾਲਾ ਬੰਦਾ ਜ਼ਿੰਦਗੀ ਵਿਚ ਭਾਵੇਂ ਸਭ ਦੀ ਵਧੀਕੀ ਸਹਾਰਦਾ ਹੈ, ਪਰ ਮਨ ਨੂੰ ਮਾਰਨ ਕਰਕੇ ਆਤਮਕ ਅਵਸਥਾ ਵਿਚ ਉਹ ਸਭ ਤੋਂ ਉੱਚਾ ਹੁੰਦਾ ਹੈ) ॥੧੭॥