ਫਰੀਦਾ ਜਾ ਲਬੁ ਤਾ ਨੇਹੁ ਕਿਆ ਲਬੁ ਤ ਕੂੜਾ ਨੇਹੁ ॥
Fareed, when there is greed, what love can there be? When there is greed, love is false.
ਹੇ ਫਰੀਦ! ਜੇ (ਰੱਬ ਦੀ ਬੰਦਗੀ ਕਰਦਿਆਂ ਇਵਜ਼ਾਨੇ ਵਜੋਂ ਕੋਈ ਦੁਨੀਆ ਦਾ) ਲਾਲਚ ਹੈ, ਤਾਂ (ਰੱਬ ਨਾਲ) ਅਸਲ ਪਿਆਰ ਨਹੀਂ ਹੈ। (ਜਦ ਤਕ) ਲਾਲਚ ਹੈ, ਤਦ ਤਕ ਪਿਆਰ ਝੂਠਾ ਹੈ। ਨੇਹੁ ਕਿਆ = ਕਾਹਦਾ ਪਿਆਰ? (ਭਾਵ, ਅਸਲ ਪਿਆਰ ਨਹੀਂ)। ਕੂੜਾ = ਝੂਠਾ।
ਕਿਚਰੁ ਝਤਿ ਲਘਾਈਐ ਛਪਰਿ ਤੁਟੈ ਮੇਹੁ ॥੧੮॥
How long can one remain in a thatched hut which leaks when it rains? ||18||
ਟੁੱਟੇ ਹੋਏ ਛੱਪਰ ਉਤੇ ਮੀਂਹ ਪੈਂਦਿਆਂ ਕਦ ਤਾਂਈ ਸਮਾ ਨਿਕਲ ਸਕੇਗਾ? (ਭਾਵ, ਜਦੋਂ ਦੁਨੀਆ ਵਾਲੀ ਗ਼ਰਜ਼ ਪੂਰੀ ਨਾ ਹੋਈ, ਪਿਆਰ ਟੁੱਟ ਜਾਏਗਾ) ॥੧੮॥ ਕਿਚਰੁ = ਕਿਤਨਾ ਚਿਰ? ਝਤਿ = ਸਮਾ। ਛਪਰਿ = ਛੱਪਰ ਉਤੇ। ਛਪਰਿ ਤੂਟੇ = ਟੁੱਟੇ ਹੋਏ ਛੱਪਰ ਉਤੇ। ਮੇਹੁ = ਮੀਂਹ ॥੧੮॥