ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ ॥
Fareed, why do you wander from jungle to jungle, crashing through the thorny trees?
ਹੇ ਫਰੀਦ! ਹਰੇਕ ਜੰਗਲ ਨੂੰ ਗਾਹਣ ਦਾ ਕੀਹ ਲਾਭ ਹੈ? ਜੰਗਲ ਵਿਚ ਕੰਡੇ ਕਿਉਂ ਲਤਾੜਦਾ ਫਿਰਦਾ ਹੈਂ? ਜੰਗਲੁ ਜੰਗਲੁ = ਹਰੇਕ ਜੰਗਲ। ਕਿਆ ਭਵਹਿ = ਗਾਹਣ ਦਾ ਕੀਹ ਲਾਭ? ਵਣਿ = ਵਣ ਵਿਚ, ਜੰਗਲ ਵਿਚ। ਕਿਆ ਮੋੜੇਹਿ = ਕਿਉਂ ਲਤਾੜਦਾ ਹੈਂ?
ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ ॥੧੯॥
The Lord abides in the heart; why are you looking for Him in the jungle? ||19||
ਰੱਬ (ਤਾਂ ਤੇਰੇ) ਹਿਰਦੇ ਵਿਚ ਵੱਸਦਾ ਹੈ, ਜੰਗਲ ਨੂੰ ਭਾਲਣ ਦਾ ਕੀ ਫ਼ਾਇਦਾ? ॥੧੯॥ ਵਸੀ = ਵੱਸਦਾ ਹੈ। ਹਿਆਲੀਐ = ਹਿਰਦੇ ਵਿਚ। ਕਿਆ ਢੂਢੇਹਿ = ਭਾਲਣ ਦਾ ਕੀਹ ਲਾਭ? ॥੧੯॥