ਫਰੀਦਾ ਇਨੀ ਨਿਕੀ ਜੰਘੀਐ ਥਲ ਡੂੰਗਰ ਭਵਿਓਮੑਿ ॥
Fareed, with these small legs, I crossed deserts and mountains.
ਹੇ ਫਰੀਦ! ਇਹਨਾਂ ਨਿੱਕੀਆਂ ਨਿੱਕੀਆਂ ਲੱਤਾਂ ਨਾਲ (ਜਵਾਨੀ ਵੇਲੇ) ਮੈਂ ਥਲ ਤੇ ਪਹਾੜ ਗਾਹ ਆਉਂਦਾ ਰਿਹਾ, ਇਨੀ ਜੰਘੀਐ = ਇਹਨਾਂ ਲੱਤਾਂ ਨਾਲ। ਡੂਗਰ = ਡੁੱਗਰ, ਪਹਾੜ। ਭਵਿਓਮ੍ਹ੍ਹਿ = ਮੈਂ ਲਭਿਆ, ਮੈਂ ਭਉਂ ਆਇਆ (ਅੱਖਰ 'ਮ' ਦੇ ਹੇਠ ਅੱਧਾ 'ਹ' ਹੈ)।
ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮਿ ॥੨੦॥
But today, Fareed, my water jug seems hundreds of miles away. ||20||
ਪਰ ਅੱਜ (ਬੁਢੇਪੇ ਵਿਚ) ਮੈਨੂੰ ਫਰੀਦ ਨੂੰ (ਇਹ ਰਤਾ ਪਰੇ ਪਿਆ) ਲੋਟਾ ਸੈ ਕੋਹਾਂ ਤੇ ਹੋ ਗਿਆ ਹੈ (ਸੋ, ਬੰਦਗੀ ਦਾ ਵੇਲਾ ਭੀ ਜੁਆਨੀ ਹੀ ਹੈ ਜਦੋਂ ਸਰੀਰ ਕੰਮ ਦੇ ਸਕਦਾ ਹੈ) ॥੨੦॥ ਅਜੁ = (ਭਾਵ,) ਬੁਢੇਪੇ ਵਿਚ। ਫਰੀਦੈ ਥੀਓਮਿ = ਮੈਂ ਫਰੀਦ ਨੂੰ ਹੋ ਗਿਆ ਹੈ। ਕੂਜੜਾ = ਇਕ ਨਿੱਕਾ ਜਿਹਾ ਲੋਟਾ ॥੨੦॥