ਫਰੀਦਾ ਰਾਤੀ ਵਡੀਆਂ ਧੁਖਿ ਧੁਖਿ ਉਠਨਿ ਪਾਸ

Fareed, the nights are long, and my sides are aching in pain.

ਹੇ ਫਰੀਦ! (ਸਿਆਲ ਦੀਆਂ) ਲੰਮੀਆਂ ਰਾਤਾਂ ਵਿਚ (ਸਉਂ ਸਉਂ ਕੇ) ਪਾਸੇ ਧੁਖ ਉੱਠਦੇ ਹਨ (ਇਸੇ ਤਰ੍ਹਾਂ ਪਰਾਈ ਆਸ ਤੱਕਦਿਆਂ ਸਮਾ ਮੁੱਕਦਾ ਨਹੀਂ, ਪਰਾਏ ਦਰ ਤੇ ਬੈਠਿਆਂ ਅੱਕ ਜਾਈਦਾ ਹੈ)। ਧੁਖਿ ਉਠਨਿ = ਧੁਖ ਉੱਠਦੇ ਹਨ, ਅੰਬ ਜਾਂਦੇ ਹਨ। ਪਾਸ = ਸਰੀਰ ਦੇ ਪਾਸੇ। (ਲਫ਼ਜ਼ 'ਪਾਸ' ਅਤੇ 'ਪਾਸਿ' ਵਿਚ ਫ਼ਰਕ ਵੇਖਣਾ ਜ਼ਰੂਰੀ ਹੈ। ਵੇਖੋ ਸ਼ਲੋਕ ਨੰ: ੪੫ 'ਪਾਸਿ ਦਮਾਮੇ'। ਵਿਆਕਰਣ ਅਨੁਸਾਰ ਲਫ਼ਜ਼ 'ਪਾਸ' 'ਨਾਂਵ' ਬਹੁ-ਵਚਨ ਹੈ, (Noun, plural) ਭਾਵ, ਜਿਸਮ ਦੇ ਪਾਸੇ, ਪਸਲੀਆਂ। 'ਪਾਸਿ' ਸੰਬੰਧਕ ਹੈ, ਭਾਵ, ਜਿਨ੍ਹਾਂ ਦੇ ਪਾਸ; ਜਿਨ੍ਹਾਂ ਦੇ ਕੋਲ)।

ਧਿਗੁ ਤਿਨੑਾ ਦਾ ਜੀਵਿਆ ਜਿਨਾ ਵਿਡਾਣੀ ਆਸ ॥੨੧॥

Cursed are the lives of those who place their hopes in others. ||21||

ਸੋ, ਜੋ ਲੋਕ ਦੂਜਿਆਂ ਦੀ ਆਸ ਤੱਕਦੇ ਹਨ ਉਹਨਾਂ ਦੇ ਜੀਉਣ ਨੂੰ ਫਿਟਕਾਰ ਹੈ, (ਆਸ ਇਕ ਰੱਬ ਦੀ ਰੱਖੋ) ॥੨੧॥ ਵਿਡਾਣੀ = ਬਿਗਾਨੀ। (ਲਫ਼ਜ਼ 'ਜਿਨ੍ਹਾਂ ਅਤੇ 'ਤਿਨ੍ਹਾਂ' ਦੇ ਅੱਖਰ 'ਨ' ਦੇ ਨਾਲ 'ਹ' ਹੈ)। ਵਡੀਆਂ = ਲੰਮੀਆਂ। ਧ੍ਰਿਗੁ = ਫਿਟਕਾਰ-ਯੋਗ ॥੨੧॥