ਫਰੀਦਾ ਜੇ ਮੈ ਹੋਦਾ ਵਾਰਿਆ ਮਿਤਾ ਆਇੜਿਆਂ ॥
Fareed, if I had been there when my friend came, I would have made myself a sacrifice to him.
ਹੇ ਫਰੀਦ! ਜੇ ਮੈਂ ਆਏ ਸੱਜਣਾਂ ਤੋਂ ਕਦੇ ਕੁਝ ਲੁਕਾ ਰੱਖਾਂ, ਵਾਰਿਆ ਹੋਦਾ = ਲੁਕਾਇਆ ਹੁੰਦਾ। ਮਿਤਾ ਆਇੜਿਆਂ = ਆਏ ਮਿੱਤ੍ਰਾਂ ਤੋਂ।
ਹੇੜਾ ਜਲੈ ਮਜੀਠ ਜਿਉ ਉਪਰਿ ਅੰਗਾਰਾ ॥੨੨॥
Now my flesh is burning red on the hot coals. ||22||
ਤਾਂ ਮੇਰਾ ਸਰੀਰ (ਇਉਂ) ਸੜਦਾ ਹੈ ਜਿਵੇਂ ਬਲਦੇ ਕੋਲਿਆਂ ਉੱਤੇ ਮਜੀਠ (ਭਾਵ, ਘਰ-ਆਏ ਕਿਸੇ ਅੱਭਿਆਗਤ ਦੀ ਸੇਵਾ ਕਰਨ ਤੋਂ ਜੇ ਕਦੇ ਮਨ ਖਿਸਕੇ ਤਾਂ ਜਿੰਦ ਨੂੰ ਬੜਾ ਦੁੱਖ ਪ੍ਰਤੀਤ ਹੁੰਦਾ ਹੈ) ॥੨੨॥ ਹੇੜਾ = ਸਰੀਰ, ਮਾਸ। ਮਜੀਠ ਜਿਉ = ਮਜੀਠ ਵਾਂਗ। ਜਲੈ = ਸੜਦਾ ਹੈ ॥੨੨॥