ਸਵੈਯਾ

Savaiyya

ਸਵੈਯਾ:

ਰਾਨੀ ਪਛਾਨੀ ਕਿ ਮੰਦਰ ਕੇ ਪਿਛਵਾਰੇ ਹੈ ਮੇਰੋ ਖਰੋ ਸੁਖਦਾਈ

Rani acknowledged that her benefactor was present at the back of the temple.

ਰਾਣੀ ਨੇ ਪਛਾਣਿਆ ਕਿ ਮੰਦਿਰ ਦੇ ਪਿਛਵਾੜੇ ਮੇਰਾ ਸੁਖਦਾਈ (ਮਿਤਰ) ਖੜੋਤਾ ਹੈ।

ਚਾਹਤ ਬਾਤ ਕਹਿਯੋ ਸਕੁਚੈ ਤਬ ਕੀਨੀ ਹੈ ਬੈਨਨਿ ਮੈ ਚਤੁਰਾਈ

He wanted to talk to her but he was hesitant.

(ਉਹ) ਗੱਲ ਕਰਨਾ ਚਾਹੁੰਦੀ ਹੈ, ਪਰ ਸੰਕੋਚ ਕਰਦੀ ਹੈ। ਤਦ (ਉਸ ਨੇ) ਬੋਲਾਂ ਰਾਹੀਂ ਚਾਲਾਕੀ ਕੀਤੀ।

ਪੂਛਿ ਸਖੀ ਅਪਨੀ ਮਿਸਹੀ ਉਤ ਪ︀ਯਾਰੇ ਕੋ ਐਸੀ ਸਹੇਟ ਬਤਾਈ

Through her maid she told him the place where she would be waiting

ਆਪਣੀ ਸਖੀ ਨੂੰ ਪੁਛ ਕੇ ਬਹਾਨੇ ਨਾਲ ਪ੍ਰੀਤਮ ਨੂੰ ਮਿਲਣ ਵਾਲੀ ਥਾਂ ਦਸ ਦਿੱਤੀ

ਸਾਥ ਚਲੌਗੀ ਹੌ ਕਾਲਿ ਚਲੌਗੀ ਮੈ ਦੇਬੀ ਕੌ ਦੇਹੁਰੋ ਪੂਜਨ ਮਾਈ ॥੧੩॥

(For him) next day after the prayer.(13)

ਕਿ ਮੈਂ ਕਲ ਦੇਵੀ ਦੇ ਦੇਹੁਰੇ ਤੇ ਮਾਤਾ ਦੀ ਪੂਜਾ ਕਰਨ ਲਈ ਨਾਲ ਜਾਵਾਂਗੀ ॥੧੩॥