ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ

Your wealth, spouse, and all the possessions which you claim as your own

(ਹੇ ਭਾਈ!) ਧਨ, ਇਸਤ੍ਰੀ, ਸਾਰੀ ਜਾਇਦਾਦ-(ਇਸ ਨੂੰ) ਆਪਣੀ ਕਰ ਕੇ ਨਾਹ ਮੰਨ। ਦਾਰਾ = ਇਸਤ੍ਰੀ। ਸੰਪਤਿ ਸਗਲ = ਸਾਰੀ ਸੰਪੱਤੀ, ਸਾਰੀ ਜਾਇਦਾਦ। ਜਿਨਿ ਮਾਨਿ = ਮਤਾਂ ਸਮਝ, ਨਾਹ ਮੰਨ। ਅਪੁਨੀ ਕਰਿ = ਆਪਣੀ ਜਾਣ ਕੇ।

ਇਨ ਮੈ ਕਛੁ ਸੰਗੀ ਨਹੀ ਨਾਨਕ ਸਾਚੀ ਜਾਨਿ ॥੫॥

- none of these shall go along with you in the end. O Nanak, know this as true. ||5||

ਹੇ ਨਾਨਕ! ਇਹ ਗੱਲ ਸੱਚੀ ਸਮਝ ਕਿ ਇਹਨਾਂ ਸਾਰਿਆਂ ਵਿਚੋਂ ਕੋਈ ਇੱਕ ਭੀ ਤੇਰਾ ਸਾਥੀ ਨਹੀਂ ਬਣ ਸਕਦਾ ॥੫॥ ਇਨ ਮਹਿ = ਇਹਨਾਂ ਸਾਰਿਆਂ ਵਿਚੋਂ। ਸੰਗੀ = ਸਾਥੀ। ਸਾਚੀ ਜਾਨਿ = (ਇਹ ਗੱਲ) ਪੱਕੀ ਜਾਣ ਲੈ ॥੫॥