ਬਿਰਧਿ ਭਇਓ ਸੂਝੈ ਨਹੀ ਕਾਲੁ ਪਹੂਚਿਓ ਆਨਿ ॥
You have become old, and you do not understand that death is overtaking you.
(ਵੇਖ, ਤੂੰ ਹੁਣ) ਬੁੱਢਾ ਹੋ ਗਿਆ ਹੈਂ (ਪਰ ਤੈਨੂੰ ਅਜੇ ਭੀ ਇਹ) ਸਮਝ ਨਹੀਂ ਆ ਰਹੀ ਕਿ ਮੌਤ (ਸਿਰ ਤੇ) ਆ ਪਹੁੰਚੀ ਹੈ। ਬਿਰਧਿ = ਬੁੱਢਾ। ਸੂਝੈ ਨਹੀ = ਸਮਝ ਨਹੀਂ ਪੈਂਦੀ। ਕਾਲੁ = ਮੌਤ। ਆਨਿ = ਆ ਕੇ।
ਕਹੁ ਨਾਨਕ ਨਰ ਬਾਵਰੇ ਕਿਉ ਨ ਭਜੈ ਭਗਵਾਨੁ ॥੪॥
Says Nanak, you are insane! Why do you not remember and meditate on God? ||4||
ਨਾਨਕ ਆਖਦਾ ਹੈ- ਹੇ ਝੱਲੇ ਮਨੁੱਖ! ਤੂੰ ਕਿਉਂ ਪਰਮਾਤਮਾ ਦਾ ਭਜਨ ਨਹੀਂ ਕਰਦਾ? ॥੪॥ ਨਰ ਬਾਵਰੇ = ਹੇ ਝੱਲੇ ਮਨੁੱਖ! ਨ ਭਜਹਿ = ਤੂੰ ਨਹੀਂ ਜਪਦਾ ॥੪॥