ਤਰਨਾਪੋ ਇਉ ਹੀ ਗਇਓ ਲੀਓ ਜਰਾ ਤਨੁ ਜੀਤਿ ॥
Your youth has passed away like this, and old age has overtaken your body.
(ਤੇਰੀ) ਜੁਆਨੀ ਬੇ-ਪਰਵਾਹੀ ਵਿਚ ਹੀ ਲੰਘ ਗਈ, (ਹੁਣ) ਬੁਢੇਪੇ ਨੇ ਤੇਰੇ ਸਰੀਰ ਨੂੰ ਜਿੱਤ ਲਿਆ ਹੈ। ਤਰਨਾਮੋ = ਜੁਆਨੀ (तरुण = ਜੁਆਨ)। ਇਉ ਹੀ = ਇਉਂ ਹੀ, ਬੇ-ਪਰਵਾਹੀ ਵਿਚ। ਜਰਾ = ਬੁਢੇਪਾ। ਜੀਤਿ ਲੀਓ = ਜਿੱਤ ਲਿਆ।
ਕਹੁ ਨਾਨਕ ਭਜੁ ਹਰਿ ਮਨਾ ਅਉਧ ਜਾਤੁ ਹੈ ਬੀਤਿ ॥੩॥
Says Nanak, meditate, vibrate upon the Lord; your life is fleeting away! ||3||
ਨਾਨਕ ਆਖਦਾ ਹੈ- ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ। ਉਮਰ ਲੰਘਦੀ ਜਾ ਰਹੀ ਹੈ ॥੩॥ ਅਉਧ = ਉਮਰ। ਜਾਤ ਹੈ ਬੀਤਿ = ਗੁਜ਼ਰਦੀ ਜਾ ਰਹੀ ਹੈ ॥੩॥