ਚੌਪਈ ॥
Chaupaee
ਚੌਪਈ:
ਉਤਰ ਦੇਸ ਰਾਵ ਇਕ ਭਾਰੋ ॥
ਉੱਤਰ ਦੇਸ ਵਿਚ ਇਕ ਵੱਡਾ ਰਾਜਾ ਰਹਿੰਦਾ ਸੀ
ਸੂਰਜ ਬੰਸ ਮਾਝ ਉਜਿਯਾਰੋ ॥
In a country in the North, there lived a Raja who belonged to Sun clan.
ਜੋ ਸੂਰਜ ਬੰਸ ਵਿਚ ਬਹੁਤ ਉਘੜਿਆ ਹੋਇਆ ਸੀ।
ਰੂਪ ਮਤੀ ਤਾ ਕੀ ਬਰ ਨਾਰੀ ॥
ਰੂਪ ਮਤੀ ਉਸ ਦੀ ਸੁੰਦਰ ਨਾਰੀ ਸੀ
ਜਨੁਕ ਚੀਰਿ ਚੰਦ੍ਰਮਾ ਨਿਕਾਰੀ ॥੧॥
Roop Mati was his wife; she was the embodiment of Moon.(1)
ਮਾਨੋ ਚੰਦ੍ਰਮਾ ਨੂੰ ਚੀਰ ਕੇ ਕਢੀ ਹੋਵੇ ॥੧॥
ਵਹ ਤ੍ਰਿਯ ਏਕ ਨੀਚ ਸੋ ਰਹੈ ॥
ਉਹ ਇਸਤਰੀ ਇਕ ਨੀਚ ਨਾਲ ਲਗੀ ਹੋਈ ਸੀ।
ਅਧਿਕ ਨਿੰਦ ਤਾ ਕੀ ਜਗ ਕਹੈ ॥
That woman was implicated with a low character and the whole world criticised her.
(ਇਸ ਕਰ ਕੇ) ਜਗਤ ਉਸ ਦੀ ਬਹੁਤ ਨਿੰਦਿਆ ਕਰਦਾ ਸੀ।
ਇਹ ਬਿਰਤਾਤ ਨ੍ਰਿਪਤਿ ਜਬ ਸੁਨ︀ਯੋ ॥
ਇਹ ਬ੍ਰਿਤਾਂਤ ਜਦੋਂ ਰਾਜੇ ਨੇ ਸੁਣਿਆ,
ਅਧਿਕ ਕੋਪ ਕਰਿ ਮਸਤਕ ਧੁਨ੍ਰਯੋ ॥੨॥
When Raja came to know of this, he shook his head (in dismay).(2)
(ਤਾਂ ਉਸ ਨੇ) ਬਹੁਤ ਕ੍ਰੋਧ ਕਰ ਕੇ ਸਿਰ ਹਿਲਾਇਆ ॥੨॥
ਤ੍ਰਿਯ ਕੀ ਲਾਗ ਨ੍ਰਿਪਤ ਹੂੰ ਕਰੀ ॥
ਰਾਜੇ ਨੇ ਇਸਤਰੀ ਦੀ ਟੋਹ ('ਲਾਗ') ਲਈ
ਬਾਤੈ ਕਰਤ ਦ੍ਰਿਸਟਿ ਮਹਿ ਪਰੀ ॥
When Raja investigated, he found her communicating with that man.
ਅਤੇ (ਉਹ) ਗੱਲਾਂ ਕਰਦੀ ਦਿਖਾਈ ਦਿੱਤੀ।
ਤਾ ਦਿਨ ਤੇ ਤਾ ਸੌ ਹਿਤ ਤ︀ਯਾਗਿਯੋ ॥
ਉਸ ਦਿਨ ਤੋਂ (ਰਾਜੇ ਨੇ) ਉਸ ਨਾਲ ਪ੍ਰੇਮ ਕਰਨਾ ਛਡ ਦਿੱਤਾ
ਅਵਰ ਤ੍ਰਿਯਨ ਕੇ ਰਸ ਅਨੁਰਾਗਿਯੋ ॥੩॥
He abandoned adoring her and became the lover of some other ladies.(3)
ਅਤੇ ਹੋਰਨਾਂ ਇਸਤਰੀਆਂ ਨਾਲ ਪ੍ਰੇਮ ਕਰਨ ਲਗ ਗਿਆ ॥੩॥
ਅਵਰ ਤ੍ਰਿਯਨ ਸੌ ਪ੍ਰੀਤਿ ਲਗਾਈ ॥
(ਉਸ ਰਾਜੇ ਨੇ) ਹੋਰਨਾਂ ਇਸਤਰੀਆਂ ਨਾਲ ਪ੍ਰੀਤ ਲਗਾ ਲਈ
ਤਾ ਤ੍ਰਿਯ ਸੌ ਦਿਯ ਨੇਹ ਭੁਲਾਈ ॥
While revelling’ with other women he totally disregarded her affections.
ਅਤੇ ਇਸ ਇਸਤਰੀ ਨਾਲ ਪ੍ਰੇਮ ਕਰਨਾ ਭੁਲਾ ਦਿੱਤਾ।
ਤਾ ਕੇ ਧਾਮ ਨਿਤ︀ਯ ਚਲਿ ਆਵੈ ॥
ਉਸ ਦੇ ਘਰ ਨਿੱਤ ਚਲ ਕੇ ਆਉਂਦਾ,
ਪ੍ਰੀਤਿ ਠਾਨਿ ਨਹਿ ਕੇਲ ਕਮਾਵੈ ॥੪॥
He would come to her house every day, would show fondness but would not revel in making love.(4)
ਪਰੰਤੂ ਉਸ ਨਾਲ ਪ੍ਰੇਮ ਪੂਰਵਕ ਰਤੀ-ਕ੍ਰੀੜਾ ਨਾ ਕਰਦਾ ॥੪॥