ਦੋਹਰਾ

Dohira

ਦੋਹਰਾ:

ਕਾਢਿ ਕ੍ਰਿਪਾਨ ਪਹੂੰਚਿਯੋ ਤਬੈ ਤੁਰਤ ਹੀ ਜਾਰ

He took out his sword and stepped forward.

(ਉਹ) ਉਸੇ ਵੇਲੇ ਕ੍ਰਿਪਾਨ ਕਢ ਕੇ ਪਹੁੰਚ ਗਿਆ,

ਭਰਿ ਮੂੰਠੀ ਕਰ ਰੇਤ ਕੀ ਗਯੋ ਆਖਿ ਮੈ ਡਾਰਿ ॥੭॥

Then he (the friend) pinched some sand and threw in his eyes.(7)

ਤਦ ਤੁਰਤ ਹੀ ਯਾਰ ਰੇਤ ਦੀ ਮੁਠ ਭਰ ਕੇ ਉਸ ਦੀ ਅੱਖ ਵਿਚ ਪਾ ਕੇ ਚਲਾ ਗਿਆ ॥੭॥

ਅੰਧ ਭਯੋ ਬੈਠੋ ਰਹਿਯੋ ਗਯੋ ਜਾਰ ਤਬ ਭਾਜ

He became blind and kept sitting and the lover ran away.

ਉਹ ਅੰਨਾ ਹੋ ਕੇ ਬੈਠ ਰਿਹਾ ਅਤੇ ਤਦ ਯਾਰ ਭਜ ਗਿਆ।

ਏਕ ਚਛੁ ਕੀ ਬਾਤ ਸੁਨਿ ਰੀਝਿ ਰਹੇ ਮਹਾਰਾਜ ॥੮॥

Thus listening to the tale of one-eyed man, the Raja was much please.(8)(1)

ਇਕ ਅੱਖ ਵਾਲੇ (ਕਾਣੇ) ਦੀ ਗੱਲ ਸੁਣ ਕੇ ਰਾਜਾ ਬਹੁਤ ਪ੍ਰਸੰਨ ਹੋਇਆ ॥੮॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚੌਪਨੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੫੪॥੧੦੧੨॥ਅਫਜੂੰ॥

Fifty-fourth Parable of Auspicious Chritars Conversation of the Raja and the Minister, Completed with Benediction. (54)(1012)

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ-ਭੂਪ ਸੰਵਾਦ ਦੇ ੫੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੫੪॥੧੦੧੨॥ ਚਲਦਾ॥