ਤਨੁ ਧਨੁ ਸੰਪੈ ਸੁਖ ਦੀਓ ਅਰੁ ਜਿਹ ਨੀਕੇ ਧਾਮ ॥
He has given you your body, wealth, property, peace and beautiful mansions.
ਜਿਸ (ਪਰਮਾਤਮਾ) ਨੇ ਸਰੀਰ ਦਿੱਤਾ, ਧਨ ਦਿੱਤਾ, ਜਾਇਦਾਦ ਦਿੱਤੀ, ਸੁਖ ਦਿੱਤੇ ਅਤੇ ਸੋਹਣੇ ਘਰ ਦਿੱਤੇ, ਸੰਪੈ = ਧਨ। ਅਰੁ = ਅਤੇ। ਜਿਹ = ਜਿਸ ਨੇ। ਨੀਕੇ = ਚੰਗੇ, ਸੋਹਣੇ। ਧਾਮ = ਘਰ।
ਕਹੁ ਨਾਨਕ ਸੁਨੁ ਰੇ ਮਨਾ ਸਿਮਰਤ ਕਾਹਿ ਨ ਰਾਮੁ ॥੮॥
Says Nanak, listen, mind: why don't you remember the Lord in meditation? ||8||
ਨਾਨਕ ਆਖਦਾ ਹੈ- ਹੇ ਮਨ! ਸੁਣ, ਉਸ ਪਰਮਾਤਮਾ ਦਾ ਤੂੰ ਸਿਮਰਨ ਕਿਉਂ ਨਹੀਂ ਕਰਦਾ? ॥੮॥ ਕਾਹਿ ਨ = ਕਿਉਂ ਨਹੀਂ ॥੮॥