ਸਭ ਸੁਖ ਦਾਤਾ ਰਾਮੁ ਹੈ ਦੂਸਰ ਨਾਹਿਨ ਕੋਇ ॥
The Lord is the Giver of all peace and comfort. There is no other at all.
ਪਰਮਾਤਮਾ (ਹੀ) ਸਾਰੇ ਸੁਖ ਦੇਣ ਵਾਲਾ ਹੈ, (ਉਸ ਦੇ ਬਰਾਬਰ ਦਾ ਹੋਰ) ਕੋਈ ਦੂਜਾ ਨਹੀਂ ਹੈ। ਦਾਤਾ = ਦੇਣ ਵਾਲਾ। ਨਾਹਿਨ = ਨਹੀਂ।
ਕਹੁ ਨਾਨਕ ਸੁਨਿ ਰੇ ਮਨਾ ਤਿਹ ਸਿਮਰਤ ਗਤਿ ਹੋਇ ॥੯॥
Says Nanak, listen, mind: meditating in remembrance on Him, salvation is attained. ||9||
ਨਾਨਕ ਆਖਦਾ ਹੈ- ਹੇ ਮਨ! ਸੁਣ, ਉਸ (ਦਾ ਨਾਮ) ਸਿਮਰਦਿਆਂ ਉੱਚੀ ਆਤਮਕ ਅਵਸਥਾ (ਭੀ) ਪ੍ਰਾਪਤ ਹੋ ਜਾਂਦੀ ਹੈ ॥੯॥ ਤਿਹ = ਉਸ (ਰਾਮ) ਨੂੰ। ਸਿਮਰਤ = ਸਿਮਰਦਿਆਂ। ਉੱਚੀ ਆਤਮਕ ਅਵਸਥਾ ॥੯॥