ਜਿਹ ਸਿਮਰਤ ਗਤਿ ਪਾਈਐ ਤਿਹ ਭਜੁ ਰੇ ਤੈ ਮੀਤ ॥
Remembering Him in meditation, salvation is attained; vibrate and meditate on Him, O my friend.
ਹੇ ਮਿੱਤਰ! ਤੂੰ ਉਸ ਪਰਮਾਤਮਾ ਦਾ ਭਜਨ ਕਰਿਆ ਕਰ, ਜਿਸ ਦਾ ਨਾਮ ਸਿਮਰਦਿਆਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੁੰਦੀ ਹੈ। ਪਾਈਐ = ਪ੍ਰਾਪਤ ਕਰਦੀ ਹੈ। ਤੈ = ਤੂੰ। ਰੇ ਮੀਤ = ਹੇ ਮਿੱਤਰ!
ਕਹੁ ਨਾਨਕ ਸੁਨੁ ਰੇ ਮਨਾ ਅਉਧ ਘਟਤ ਹੈ ਨੀਤ ॥੧੦॥
Says Nanak, listen, mind: your life is passing away! ||10||
ਨਾਨਕ ਆਖਦਾ ਹੈ- ਹੇ ਮਨ! ਸੁਣ, ਉਮਰ ਸਦਾ ਘਟਦੀ ਜਾ ਰਹੀ ਹੈ (ਪਰਮਾਤਮਾ ਦਾ ਸਿਮਰਨ ਨਾਹ ਵਿਸਾਰ) ॥੧੦॥ ਅਉਧ = ਉਮਰ। ਨੀਤ = ਨਿੱਤ ॥੧੦॥