ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ ॥
Your body is made up of the five elements; you are clever and wise - know this well.
ਹੇ ਚਤੁਰ ਮਨੁੱਖ! ਹੇ ਸਿਆਣੇ ਮਨੁੱਖ! ਤੂੰ ਜਾਣਦਾ ਹੈਂ ਕਿ (ਤੇਰਾ ਇਹ) ਸਰੀਰ (ਪਰਮਾਤਮਾ ਨੇ) ਪੰਜ ਤੱਤਾਂ ਤੋਂ ਬਣਾਇਆ ਹੈ। ਪਾਂਚ ਤਤ = ਮਿੱਟੀ, ਹਵਾ, ਪਾਣੀ, ਅੱਗ, ਆਕਾਸ਼। ਕੋ = ਦਾ। ਚਤੁਰ = ਹੇ ਚਤੁਰ ਮਨੁੱਖ! ਸੁਜਾਨ = ਹੇ ਸਿਆਣੇ ਮਨੁੱਖ!
ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ ॥੧੧॥
Believe it - you shall merge once again into the One, O Nanak, from whom you originated. ||11||
ਹੇ ਨਾਨਕ! (ਇਹ ਭੀ) ਯਕੀਨ ਜਾਣ ਕਿ ਜਿਨ੍ਹਾਂ ਤੱਤਾਂ ਤੋਂ (ਇਹ ਸਰੀਰ) ਬਣਿਆ ਹੈ (ਮੁੜ) ਉਹਨਾਂ ਵਿਚ ਹੀ ਲੀਨ ਹੋ ਜਾਇਗਾ (ਫਿਰ ਇਸ ਸਰੀਰ ਦੇ ਝੂਠੇ ਮੋਹ ਵਿਚ ਫਸ ਕੇ ਪਰਮਾਤਮਾ ਦਾ ਸਿਮਰਨ ਕਿਉਂ ਭੁਲਾ ਰਿਹਾ ਹੈਂ? ॥੧੧॥ ਜਿਹ ਤੇ = ਜਿਨ੍ਹਾਂ ਤੱਤਾਂ ਤੋਂ। ਤੇ = ਤੋਂ। ਤਾਹਿ ਮਾਹਿ = ਉਹਨਾਂ (ਹੀ ਤੱਤਾਂ) ਵਿਚ। ਮਾਨਿ = ਮੰਨ ਲੈ, ਯਕੀਨ ਜਾਣ ॥੧੧॥