ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ

The Dear Lord abides in each and every heart; the Saints proclaim this as true.

ਸੰਤ ਜਨਾਂ ਨੇ ਉੱਚੀ ਕੂਕ ਕੇ ਦੱਸ ਦਿੱਤਾ ਹੈ ਕਿ ਪਰਮਾਤਮਾ ਹਰੇਕ ਸਰੀਰ ਵਿਚ ਵੱਸ ਰਿਹਾ ਹੈ। ਘਟ = ਸਰੀਰ। ਘਟ ਘਟ ਮੈ = ਹਰੇਕ ਸਰੀਰ ਵਿਚ। ਜੂ = ਜੀ। ਪੁਕਾਰਿ = ਪੁਕਾਰ ਕੇ, ਉੱਚੀ ਬੋਲ ਕੇ।

ਕਹੁ ਨਾਨਕ ਤਿਹ ਭਜੁ ਮਨਾ ਭਉ ਨਿਧਿ ਉਤਰਹਿ ਪਾਰਿ ॥੧੨॥

Says Nanak, meditate and vibrate upon Him, and you shall cross over the terrifying world-ocean. ||12||

ਨਾਨਕ ਆਖਦਾ ਹੈ- ਹੇ ਮਨ! ਤੂੰ ਉਸ (ਪਰਮਾਤਮਾ) ਦਾ ਭਜਨ ਕਰਿਆ ਕਰ, (ਭਜਨ ਦੀ ਬਰਕਤਿ ਨਾਲ) ਸੰਸਾਰ-ਸਮੁੰਦਰ ਤੋਂ ਤੂੰ ਪਾਰ ਲੰਘ ਜਾਹਿਂਗਾ ॥੧੨॥ ਭਉਨਿਧਿ = ਸੰਸਾਰ-ਸਮੁੰਦਰ। ਉਤਰਹਿ = ਉਤਰਹਿਂ, ਤੂੰ ਲੰਘ ਜਾਹਿਂਗਾ ॥੧੨॥