ਪਉੜੀ

Pauree:

ਪਉੜੀ।

ਅੰਬਰੁ ਧਰਤਿ ਵਿਛੋੜਿਅਨੁ ਵਿਚਿ ਸਚਾ ਅਸਰਾਉ

They sky and the earth are separate, but the True Lord supports them from within.

(ਇਸ "ਵੇਕੀ ਸ੍ਰਿਸਟਿ" ਵਿਚ) ਆਕਾਸ਼ ਤੇ ਧਰਤੀ ਉਸ ਪ੍ਰਭੂ ਨੇ ਆਪ ਹੀ ਵੱਖ ਵੱਖ ਕੀਤੇ ਹਨ, ਤੇ ਇਹਨਾਂ ਦੇ ਅੰਦਰ ਉਹ ਸਦਾ-ਥਿਰ ਪ੍ਰਭੂ ਆਪਣਾ ਹੁਕਮ ਚਲਾ ਰਿਹਾ ਹੈ; ਅੰਬਰੁ = ਆਕਾਸ਼। ਵਿਛੋੜਿਅਨੁ = ਵਿਛੋੜੇ ਹਨ ਉਸ (ਪ੍ਰਭੂ) ਨੇ। ਸਚਾ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਅਸਰਾਉ = ਅਸਰਾਜੁ, ਸ੍ਵਰਾਜੁ, ਆਪਣਾ ਹੁਕਮ।

ਘਰੁ ਦਰੁ ਸਭੋ ਸਚੁ ਹੈ ਜਿਸੁ ਵਿਚਿ ਸਚਾ ਨਾਉ

True are all those homes and gates, within which the True Name is enshrined.

(ਇਸ ਸ੍ਰਿਸ਼ਟੀ ਵਿਚ) ਹਰੇਕ ਘਰ ਹਰੇਕ ਦਰ ਸਦਾ-ਥਿਰ ਪ੍ਰਭੂ (ਦਾ ਟਿਕਾਣਾ) ਹੈ ਕਿਉਂਕਿ ਇਸ ਵਿਚ (ਹਰ ਥਾਂ) ਸੱਚਾ 'ਨਾਮ' ਮੌਜੂਦ ਹੈ।

ਸਭੁ ਸਚਾ ਹੁਕਮੁ ਵਰਤਦਾ ਗੁਰਮੁਖਿ ਸਚਿ ਸਮਾਉ

The Hukam of the True Lord's Command is effective everywhere. The Gurmukh merges in the True Lord.

ਹਰ ਥਾਂ (ਪ੍ਰਭੂ ਦਾ) ਸਦਾ ਕਾਇਮ ਰਹਿਣ ਵਾਲਾ ਹੁਕਮ ਚੱਲ ਰਿਹਾ ਹੈ, ਗੁਰੂ ਦੇ ਹੁਕਮ ਵਿਚ ਤੁਰ ਕੇ ਉਸ ਸਦਾ-ਥਿਰ ਪ੍ਰਭੂ ਵਿਚ ਲੀਨਤਾ ਹੁੰਦੀ ਹੈ। ਸਚਿ = ਸੱਚੇ ਵਿਚ। ਸਭੁ = ਸਭ ਥਾਂ।

ਸਚਾ ਆਪਿ ਤਖਤੁ ਸਚਾ ਬਹਿ ਸਚਾ ਕਰੇ ਨਿਆਉ

He Himself is True, and True is His throne. Seated upon it, He administers true justice.

ਪ੍ਰਭੂ ਆਪ ਸਦਾ ਇਕ-ਰਸ ਰਹਿਣ ਵਾਲਾ ਹੈ, (ਜਗਤ-ਰੂਪ ਉਸ ਦਾ) ਤਖ਼ਤ (ਭੀ) (ਉਸੇ ਦਾ ਸਰੂਪ) ਸੱਚਾ ਹੈ, (ਇਸ ਤਖ਼ਤ ਉਤੇ) ਬੈਠ ਕੇ ਉਹ ਅਟੱਲ ਨਿਆਂ ਕਰ ਰਿਹਾ ਹੈ।

ਸਭੁ ਸਚੋ ਸਚੁ ਵਰਤਦਾ ਗੁਰਮੁਖਿ ਅਲਖੁ ਲਖਾਈ ॥੬॥

The Truest of the True is all-pervading everywhere; the Gurmukh sees the unseen. ||6||

ਹਰ ਥਾਂ ਨਿਰੋਲ ਉਹੀ ਸੱਚਾ ਪ੍ਰਭੂ ਮੌਜੂਦ ਹੈ, (ਪਰ) ਉਹ ਅਲੱਖ ਪ੍ਰਭੂ ਲਖਿਆ ਤਾਂ ਹੀ ਜਾ ਸਕਦਾ ਹੈ ਜੇ ਸਤਿਗੁਰੂ ਦੇ ਸਨਮੁਖ ਹੋਵੀਏ (ਘਰ ਘਾਟ ਨੂੰ ਤਿਆਗ ਕੇ ਨਹੀਂ) ॥੬॥ ਅਲਖੁ = ਜਿਸ ਦਾ ਕੋਈ ਖ਼ਾਸ ਚਿਹਨ ਲੱਛਣ ਨਹੀਂ ॥੬॥