ਮਃ ੩ ॥
Third Mehl:
ਤੀਜੀ ਪਾਤਿਸ਼ਾਹੀ।
ਅਭਿਆਗਤ ਏਹਿ ਨ ਆਖੀਅਨਿ ਜਿ ਪਰ ਘਰਿ ਭੋਜਨੁ ਕਰੇਨਿ ॥
They are not called renunciates, who take food in the homes of others.
ਉਹਨਾਂ ਨੂੰ 'ਅਭਿਆਗਤ' (ਸਾਧੂ) ਨਹੀਂ ਆਖੀਦਾ ਜੋ ਮਨੁੱਖ ਪਰਾਏ ਘਰ ਵਿਚ ਰੋਟੀ ਖਾਂਦੇ ਹਨ, ਕਰੇਨਿ = ਕਰਦੇ ਹਨ (ਵੇਖੋ 'ਗੁਰਬਾਣੀ ਵਿਆਕਰਣ')।
ਉਦਰੈ ਕਾਰਣਿ ਆਪਣੇ ਬਹਲੇ ਭੇਖ ਕਰੇਨਿ ॥
For the sake of their bellies, they wear various religious robes.
ਤੇ ਆਪਣਾ ਪੇਟ ਭਰਨ ਦੀ ਖ਼ਾਤਰ ਕਈ ਭੇਖ ਕਰਦੇ ਹਨ। ਉਦਰ = ਪੇਟ। ਬਹਲੇ = ਕਈ।
ਅਭਿਆਗਤ ਸੇਈ ਨਾਨਕਾ ਜਿ ਆਤਮ ਗਉਣੁ ਕਰੇਨਿ ॥
They alone are renunciates, O Nanak, who enter into their own souls.
ਹੇ ਨਾਨਕ! 'ਅਭਿਆਗਤ' ਉਹੀ ਹਨ ਜੋ ਆਤਮਕ ਮੰਡਲ ਦੀ ਸੈਰ ਕਰਦੇ ਹਨ, ਗਉਣੁ = ਸੈਰ।
ਭਾਲਿ ਲਹਨਿ ਸਹੁ ਆਪਣਾ ਨਿਜ ਘਰਿ ਰਹਣੁ ਕਰੇਨਿ ॥੨॥
They seek and find their Husband Lord; they dwell within the home of their own inner self. ||2||
ਆਪਣੇ ਅਸਲ ਘਰ (ਪ੍ਰਭੂ) ਵਿਚ ਨਿਵਾਸ ਰੱਖਦੇ ਹਨ ਤੇ ਆਪਣੇ ਖਸਮ-ਪ੍ਰਭੂ ਨੂੰ ਲੱਭ ਲੈਂਦੇ ਹਨ ॥੨॥ ਲਹਨਿ = ਲੈਂਦੇ ਹਨ। ਰਹਣੁ = ਨਿਵਾਸ ॥੨॥