ਸਲੋਕ ਮਃ ੩ ॥
Salok, Third Mehl:
ਸਲੋਕ ਤੀਜੀ ਪਾਤਸ਼ਾਹੀ।
ਅਭਿਆਗਤ ਏਹਿ ਨ ਆਖੀਅਨਿ ਜਿਨ ਕੇ ਚਿਤ ਮਹਿ ਭਰਮੁ ॥
He is not called a renunciate, whose consciousness is filled with doubt.
ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਭਟਕਣਾ ਹੋਵੇ (ਭਾਵ, ਜੋ ਦਰ ਦਰ ਤੇ ਭਟਕ ਕੇ ਰੋਟੀਆਂ ਆਟਾ ਮੰਗਦੇ ਫਿਰਨ) ਉਹਨਾਂ ਨੂੰ 'ਅਭਿਆਗਤ' ਨਹੀਂ ਆਖੀਦਾ; ਅਭਿਆਗਤ = (ਸੰ: अभ्यागत a guest, a visitor, ਪ੍ਰਾਹੁਣਾ, ਪਰਦੇਸੀ) ਓਪਰਾ ਸੁਆਲੀ, ਫ਼ਕੀਰ, ਮੰਗਤਾ, ਲੋੜਵੰਦਾ ਪਰਦੇਸੀ। ਭਰਮੁ = ਭਟਕਣਾ। ਏਹਿ = ਇਹੋ ਜਿਹੇ ਮਨੁੱਖ। ਆਖੀਅਨਿ = ਆਖੇ ਜਾਂਦੇ ਹਨ (ਵੇਖੋ 'ਗੁਰਬਾਣੀ ਵਿਆਕਰਣ')।
ਤਿਸ ਦੈ ਦਿਤੈ ਨਾਨਕਾ ਤੇਹੋ ਜੇਹਾ ਧਰਮੁ ॥
Donations to him bring proportionate rewards.
ਹੇ ਨਾਨਕ! ਅਜੇਹੇ ਬੰਦੇ ਨੂੰ ਦੇਣ ਨਾਲ ਪੁੰਨ ਭੀ ਇਹੋ ਜਿਹਾ ਹੀ ਹੁੰਦਾ ਹੈ (ਭਾਵ, ਕੋਈ ਪੁੰਨ-ਕਰਮ ਨਹੀਂ)। ਧਰਮੁ = ਪੁੰਨ।
ਅਭੈ ਨਿਰੰਜਨੁ ਪਰਮ ਪਦੁ ਤਾ ਕਾ ਭੂਖਾ ਹੋਇ ॥
He hungers for the supreme status of the Fearless, Immaculate Lord;
ਸਭ ਤੋਂ ਉੱਚਾ ਦਰਜਾ ਹੈ ਨਿਰਭਉ ਤੇ ਮਾਇਆ-ਰਹਿਤ ਪ੍ਰਭੂ ਨੂੰ ਮਿਲਣਾ। ਜੋ ਮਨੁੱਖ ਇਸ 'ਪਰਮ ਪਦ' ਦਾ ਅਭਿਲਾਖੀ ਹੈ, ਅਭੈ = ਭਉ ਤੋਂ ਰਹਿਤ। ਭੂਖਾ = ਲੋੜਵੰਦਾ।
ਤਿਸ ਕਾ ਭੋਜਨੁ ਨਾਨਕਾ ਵਿਰਲਾ ਪਾਏ ਕੋਇ ॥੧॥
O Nanak, how rare are those who offer him this food. ||1||
ਹੇ ਨਾਨਕ! ਉਸ ਦੀ ਲੋੜੀਂਦੀ ਖ਼ੁਰਾਕ ਕੋਈ ਵਿਰਲਾ ਬੰਦਾ ਦੇਂਦਾ ਹੈ ॥੧॥ ਪਾਏ = ਦੇਂਦਾ ਹੈ ॥੧॥