ਮਃ ੫ ॥
Fifth Mehl:
ਪੰਜਵੀਂ ਪਾਤਸ਼ਾਹੀ।
ਜੇ ਕਰੁ ਗਹਹਿ ਪਿਆਰੜੇ ਤੁਧੁ ਨ ਛੋਡਾ ਮੂਲਿ ॥
Take my hand, O my Beloved; I shall never forsake You.
ਹੇ ਅਤਿ ਪਿਆਰੇ (ਪ੍ਰਭੂ!) ਜੇ ਤੂੰ ਮੇਰਾ ਹੱਥ ਫੜ ਲਏਂ, ਮੈਂ ਤੈਨੂੰ ਕਦੇ ਨਾ ਛੱਡਾਂ। ਕਰੁ = (ਮੇਰਾ) ਹੱਥ। ਗਹਰਿ = (ਤੂੰ) ਫੜ ਲਏਂ। ਨ ਮੂਲਿ = ਕਦੇ ਨਾ।
ਹਰਿ ਛੋਡਨਿ ਸੇ ਦੁਰਜਨਾ ਪੜਹਿ ਦੋਜਕ ਕੈ ਸੂਲਿ ॥੨॥
Those who forsake the Lord, are the most evil people; they shall fall into the horrible pit of hell. ||2||
ਜੋ ਮਨੁੱਖ ਪ੍ਰਭੂ ਨੂੰ ਵਿਸਾਰ ਦੇਂਦੇ ਹਨ ਉਹ ਮੰਦ-ਕਰਮੀ (ਹੋ ਕੇ) ਦੋਜ਼ਕ ਦੀ ਅਸਹ ਪੀੜ ਵਿਚ ਪੈਂਦੇ ਹਨ (ਭਾਵ, ਪੀੜ ਨਾਲ ਤੜਫ਼ਦੇ ਹਨ) ॥੨॥ ਛੋਡਨਿ = ਛੱਡ ਦੇਂਦੇ ਹਨ, ਵਿਸਾਰ ਦੇਂਦੇ ਹਨ। ਦੁਰਜਨਾ = ਮੰਦ-ਕਰਮੀ ਮਨੁੱਖ। ਪੜਹਿ = ਪੈਂਦੇ ਹਨ। ਸੂਲਿ = ਅਸਹਿ ਪੀੜ ਵਿਚ ॥੨॥