ਸਲੋਕ ਦੋਹਾ ਮਃ ੫ ॥
Salok, Dohaa, Fifth Mehl:
ਦੋਹਰੇ ਕੀ ਗੱਲ ਚੌਵੀ ੨ ਮਾਤ੍ਰ ਮੇਂ ਦੋਇ ਤੁਕਾਂ ਹੈ ਅਗੇ ਸਲੋਕ ਹੈਂ।
ਏਕੁ ਜਿ ਸਾਜਨੁ ਮੈ ਕੀਆ ਸਰਬ ਕਲਾ ਸਮਰਥੁ ॥
I have made the One Lord my Friend; He is All-powerful to do everything.
ਮੈਂ ਇਕ ਉਸ (ਹਰੀ) ਨੂੰ ਹੀ ਆਪਣਾ ਮਿੱਤ੍ਰ ਬਣਾਇਆ ਹੈ ਜੋ ਸਾਰੀਆਂ ਤਾਕਤਾਂ ਵਾਲਾ ਹੈ। ਜਿ = ਜੋ। ਕਲਾ = ਸੱਤਿਆ, ਤਾਕਤ।
ਜੀਉ ਹਮਾਰਾ ਖੰਨੀਐ ਹਰਿ ਮਨ ਤਨ ਸੰਦੜੀ ਵਥੁ ॥੧॥
My soul is a sacrifice to Him; the Lord is the treasure of my mind and body. ||1||
ਪਰਮਾਤਮਾ ਹੀ ਮਨ ਤੇ ਤਨ ਦੇ ਕੰਮ ਆਉਣ ਵਾਲੀ ਅਸਲੀ ਚੀਜ਼ ਹੈ, ਮੇਰੀ ਜਿੰਦ ਉਸ ਤੋਂ ਸਦਕੇ ਹੈ ॥੧॥ ਖੰਨੀਐ = ਟੋਟੇ ਟੋਟੇ ਹੋਵੇ, ਕੁਰਬਾਨ ਜਾਵੇ, ਸਦਕੇ ਹੋਵੇ। ਸੰਦੜੀ = ਦੀ। ਵਥੁ = ਵਸਤ, ਚੀਜ਼ ॥੧॥