ਪਉੜੀ

Pauree:

ਪਉੜੀ

ਰਾਰਾ ਰੇਨ ਹੋਤ ਸਭ ਜਾ ਕੀ

RARRA: Be the dust under the feet of all.

ਸਾਰੀ ਲੋਕਾਈ ਜਿਸ ਗੁਰੂ ਦੀ ਚਰਨ-ਧੂੜ ਹੁੰਦੀ ਹੈ, ਰੇਨ = ਚਰਨ-ਧੂੜ। ਸਭ = ਸਾਰੀ ਲੁਕਾਈ। ਜਾ ਕੀ = ਜਿਸ (ਗੁਰੂ) ਦੀ।

ਤਜਿ ਅਭਿਮਾਨੁ ਛੁਟੈ ਤੇਰੀ ਬਾਕੀ

Give up your egotistical pride, and the balance of your account shall be written off.

ਤੂੰ ਭੀ ਉਸ ਦੇ ਅੱਗੇ ਆਪਣੇ ਮਨ ਦਾ ਅਹੰਕਾਰ ਦੂਰ ਕਰ, ਤੇਰੇ ਅੰਦਰੋਂ ਕ੍ਰੋਧ ਦੇ ਸੰਸਕਾਰਾਂ ਦਾ ਲੇਖਾ ਮੁੱਕ ਜਾਏ। ਤਜਿ = ਤਿਆਗ। ਬਾਕੀ = (ਮਨ ਵਿਚ ਇਕੱਠੇ ਹੋ ਚੁੱਕੇ ਕ੍ਰੋਧ ਦੇ ਸੰਸਕਾਰਾਂ ਦਾ) ਲੇਖਾ।

ਰਣਿ ਦਰਗਹਿ ਤਉ ਸੀਝਹਿ ਭਾਈ

Then, you shall win the battle in the Court of the Lord, O Siblings of Destiny.

ਹੇ ਭਾਈ! ਇਸ ਜਗਤ-ਰਣ-ਭੂਮੀ ਵਿਚ ਤੇ ਪ੍ਰਭੂ ਦੀ ਹਜ਼ੂਰੀ ਵਿਚ ਤਦੋਂ ਹੀ ਕਾਮਯਾਬ ਹੋਵੇਂਗਾ, ਰਣਿ = ਰਣ ਵਿਚ, ਇਸ ਜਗਤ-ਰਣ-ਭੂਮੀ ਵਿਚ। ਦਰਗਹਿ = ਪ੍ਰਭੂ ਦੀ ਹਜ਼ੂਰੀ ਵਿਚ। ਸੀਝਹਿ = ਕਾਮਯਾਬ ਹੋਵੇਂਗਾ।

ਜਉ ਗੁਰਮੁਖਿ ਰਾਮ ਨਾਮ ਲਿਵ ਲਾਈ

As Gurmukh, lovingly attune yourself to the Lord's Name.

ਜਦੋਂ ਗੁਰੂ ਦੀ ਸਰਨ ਪੈ ਕੇ ਪ੍ਰਭੂ ਦੇ ਨਾਮ ਵਿਚ ਸੁਰਤ ਜੋੜੀਦੀ ਹੈ। ਜਉ = ਜੇ।

ਰਹਤ ਰਹਤ ਰਹਿ ਜਾਹਿ ਬਿਕਾਰਾ

Your evil ways shall be slowly and steadily blotted out,

ਬੇਅੰਤ ਵਿਕਾਰ ਸਹਜੇ ਸਹਜੇ ਦੂਰ ਹੋ ਜਾਂਦੇ ਹਨ, ਰਹਤ ਰਹਤ = ਰਹਿੰਦੇ ਰਹਿੰਦੇ, ਸਹਜੇ ਸਹਜੇ। ਰਹਿ ਜਾਹਿ = ਮੁੱਕ ਜਾਂਦੇ ਹਨ।

ਗੁਰ ਪੂਰੇ ਕੈ ਸਬਦਿ ਅਪਾਰਾ

By the Shabad, the Incomparable Word of the Perfect Guru.

ਜਦੋਂ ਪੂਰੇ ਗੁਰੂ ਦੇ ਸ਼ਬਦ ਵਿਚ ਜੁੜੀਦਾ ਹੈ। ਸਬਦਿ = ਸ਼ਬਦ ਵਿਚ (ਜੁੜਿਆਂ)। ਅਪਾਰਾ = ਬੇਅੰਤ।

ਰਾਤੇ ਰੰਗ ਨਾਮ ਰਸ ਮਾਤੇ

You shall be imbued with the Lord's Love, and intoxicated with the Nectar of the Naam.

ਉਹ ਬੰਦੇ ਪ੍ਰਭੂ ਦੇ ਨਾਮ ਦੇ ਪਿਆਰ ਵਿਚ ਰੱਤੇ ਰਹਿੰਦੇ ਹਨ, ਉਹ ਹਰੀ-ਨਾਮ ਦੇ ਸੁਆਦ ਵਿਚ ਮਸਤ ਰਹਿੰਦੇ ਹਨ (ਤੇ ਉਹ ਦੂਜਿਆਂ ਨਾਲ ਰੋਸ ਕਰਨ ਦੀ ਥਾਂ ਆਪਣੇ ਆਪ ਦੀ ਸੋਧ ਕਰਦੇ ਹਨ) ਰਾਤੇ = ਰੰਗੇ ਹੋਏ। ਮਾਤੇ = ਮਸਤ।

ਨਾਨਕ ਹਰਿ ਗੁਰ ਕੀਨੀ ਦਾਤੇ ॥੪੪॥

O Nanak, the Lord, the Guru, has given this gift. ||44||

ਹੇ ਨਾਨਕ! ਜਿਨ੍ਹਾਂ ਨੂੰ ਗੁਰੂ ਨੇ ਹਰੀ-ਨਾਮ ਦੀ ਦਾਤ ਦਿੱਤੀ ਹੈ ॥੪੪॥ ਗੁਰਿ = ਗੁਰੂ ਨੇ ॥੪੪॥