ਸਲੋਕੁ ॥
Salok:
ਸਲੋਕ।
ਲਾਲਚ ਝੂਠ ਬਿਖੈ ਬਿਆਧਿ ਇਆ ਦੇਹੀ ਮਹਿ ਬਾਸ ॥
The afflictions of greed, falsehood and corruption abide in this body.
(ਸਾਧਾਰਨ ਤੌਰ ਤੇ ਸਾਡੇ) ਇਸ ਸਰੀਰ ਵਿਚ ਲਾਲਚ ਝੂਠ ਵਿਕਾਰਾਂ ਤੇ ਰੋਗਾਂ ਦਾ ਹੀ ਜ਼ੋਰ ਰਹਿੰਦਾ ਹੈ; ਬਿਖੈ = ਵਿਸ਼ੇ-ਵਿਕਾਰ। ਬਿਆਧਿ = ਬੀਮਾਰੀਆਂ, ਰੋਗ। ਇਆ = ਇਸ।
ਹਰਿ ਹਰਿ ਅੰਮ੍ਰਿਤੁ ਗੁਰਮੁਖਿ ਪੀਆ ਨਾਨਕ ਸੂਖਿ ਨਿਵਾਸ ॥੧॥
Drinking in the Ambrosial Nectar of the Lord's Name, Har, Har, O Nanak, the Gurmukh abides in peace. ||1||
(ਪਰ) ਹੇ ਨਾਨਕ! ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੇਣ ਵਾਲਾ ਹਰੀ-ਨਾਮ-ਰਸ ਪੀ ਲਿਆ, ਉਹ ਆਤਮਕ ਆਨੰਦ ਵਿਚ ਟਿਕਿਆ ਰਹਿੰਦਾ ਹੈ ॥੧॥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸੂਖਿ = ਸੁਖ ਵਿਚ, ਆਤਮਕ ਆਨੰਦ ਵਿਚ ॥੧॥