ਕਲਿਆਨ ਮਹਲਾ

Kalyaan, Fourth Mehl:

ਕਲਿਆਨ ਚੌਥੀ ਪਾਤਿਸ਼ਾਹੀ।

ਹਮਰੀ ਚਿਤਵਨੀ ਹਰਿ ਪ੍ਰਭੁ ਜਾਨੈ

Only the Lord God knows my innermost thoughts.

ਅਸਾਂ ਜੀਵਾਂ ਦੀ (ਹਰੇਕ) ਭਾਵਨੀ ਨੂੰ ਪਰਮਾਤਮਾ (ਆਪ) ਜਾਣਦਾ ਹੈ। ਚਿਤਵਨੀ = ਸੋਚ, ਭਾਵਨੀ। ਜਾਨੈ = ਜਾਣਦਾ ਹੈ (ਇਕ-ਵਚਨ)।

ਅਉਰੁ ਕੋਈ ਨਿੰਦ ਕਰੈ ਹਰਿ ਜਨ ਕੀ ਪ੍ਰਭੁ ਤਾ ਕਾ ਕਹਿਆ ਇਕੁ ਤਿਲੁ ਨਹੀ ਮਾਨੈ ॥੧॥ ਰਹਾਉ

If someone slanders the humble servant of the Lord, God does not believe even a tiny bit of what he says. ||1||Pause||

ਜੇ ਕੋਈ ਹੋਰ (ਨਿੰਦਕ ਮਨੁੱਖ) ਪਰਮਾਤਮਾ ਦੇ ਭਗਤ ਦੀ ਨਿੰਦਾ ਕਰਦਾ ਹੋਵੇ, ਪਰਮਾਤਮਾ ਉਸ ਦਾ ਆਖਿਆ ਹੋਇਆ (ਨਿੰਦਾ ਦਾ ਬਚਨ) ਰਤਾ ਭਰ ਭੀ ਨਹੀਂ ਮੰਨਦਾ ॥੧॥ ਰਹਾਉ ॥ ਅਉਰੁ ਕੋਈ = ਕੋਈ ਹੋਰ ਮਨੁੱਖ। ਕਹਿਆ = ਆਖਿਆ ਹੋਇਆ। ਇਕੁ ਤਿਲੁ = ਰਤਾ ਭਰ ਭੀ। ਮਾਨੈ = ਮੰਨਦਾ ॥੧॥ ਰਹਾਉ ॥

ਅਉਰ ਸਭ ਤਿਆਗਿ ਸੇਵਾ ਕਰਿ ਅਚੁਤ ਜੋ ਸਭ ਤੇ ਊਚ ਠਾਕੁਰੁ ਭਗਵਾਨੈ

So give up everything else, and serve the Imperishable; The Lord God, our Lord and Master, is the Highest of all.

ਹੋਰ ਹਰੇਕ (ਆਸ) ਲਾਹ ਕੇ ਉਸ ਅਬਿਨਾਸੀ ਪਰਮਾਤਮਾ ਦੀ ਭਗਤੀ ਕਰਿਆ ਕਰ, ਜਿਹੜਾ ਸਭ ਤੋਂ ਉੱਚਾ ਮਾਲਕ ਭਗਵਾਨ ਹੈ। ਤਿਆਗਿ = ਛੱਡ ਕੇ। ਅਚੁਤ = (ਅ-ਚੁਤ। ਅ-ਚਯੁਤ) ਅਬਿਨਾਸ਼ੀ। ਸਭ ਤੇ ਊਚ = ਸਭ ਤੋਂ ਉੱਚਾ।

ਹਰਿ ਸੇਵਾ ਤੇ ਕਾਲੁ ਜੋਹਿ ਸਾਕੈ ਚਰਨੀ ਆਇ ਪਵੈ ਹਰਿ ਜਾਨੈ ॥੧॥

When you serve the Lord, Death cannot even see you. It comes and falls at the feet of those who know the Lord. ||1||

ਪਰਮਾਤਮਾ ਦੀ ਸੇਵਾ-ਭਗਤੀ ਦੀ ਬਰਕਤਿ ਨਾਲ ਆਤਮਕ ਮੌਤ (ਭਗਤ ਵਲ) ਤੱਕ ਭੀ ਨਹੀਂ ਸਕਦੀ, ਉਹ ਤਾਂ ਭਗਤ ਦੇ ਚਰਨਾਂ ਵਿਚ ਆ ਡਿੱਗਦੀ ਹੈ (ਭਗਤ ਦੇ ਅਧੀਨ ਹੋ ਜਾਂਦੀ ਹੈ) ॥੧॥ ਸੇਵਾ ਤੇ = ਸੇਵਾ-ਭਗਤੀ ਤੋਂ। ਕਾਲੁ = ਮੌਤ, ਆਤਮਕ ਮੌਤ। ਜੋਹਿ ਨ ਸਕੈ = ਤੱਕ ਨਹੀਂ ਸਕਦੀ। ਹਰਿ ਜਾਨੈ ਚਰਨੀ = ਜਨ-ਜਨ ਦੇ ਚਰਨਾਂ ਤੇ ॥੧॥

ਜਾ ਕਉ ਰਾਖਿ ਲੇਇ ਮੇਰਾ ਸੁਆਮੀ ਤਾ ਕਉ ਸੁਮਤਿ ਦੇਇ ਪੈ ਕਾਨੈ

Those whom my Lord and Master protects - a balanced wisdom comes to their ears.

ਪਿਆਰਾ ਮਾਲਕ-ਪ੍ਰਭੂ ਜਿਸ ਮਨੁੱਖ ਦੀ ਰਖਿਆ ਕਰਦਾ ਹੈ, ਉਸ ਨੂੰ ਪਿਆਰ ਨਾਲ ਧਿਆਨ ਨਾਲ ਸ੍ਰੇਸ਼ਟ ਮੱਤ ਬਖ਼ਸ਼ਦਾ ਹੈ। ਕਉ = ਨੂੰ। ਰਾਖਿ ਲੇਇ = ਰੱਖ ਲੈਂਦਾ ਹੈ। ਦੇਇ = ਦੇਂਦਾ ਹੈ। ਪੈ ਕਾਨੈ = ਕੰਨ ਵਿਚ, ਬੜੇ ਧਿਆਨ ਨਾਲ।

ਤਾ ਕਉ ਕੋਈ ਅਪਰਿ ਸਾਕੈ ਜਾ ਕੀ ਭਗਤਿ ਮੇਰਾ ਪ੍ਰਭੁ ਮਾਨੈ ॥੨॥

No one can equal them; their devotional worship is accepted by my God. ||2||

ਪਰਮਾਤਮਾ ਜਿਸ ਮਨੁੱਖ ਦੀ ਭਗਤੀ ਪਰਵਾਨ ਕਰ ਲੈਂਦਾ ਹੈ, ਕੋਈ ਹੋਰ ਮਨੁੱਖ ਉਸ ਦੀ ਬਰਾਬਰੀ ਨਹੀਂ ਕਰ ਸਕਦਾ ॥੨॥ ਅਪਰਿ ਨ ਸਾਕੈ = ਬਰਾਬਰੀ ਨਹੀਂ ਕਰ ਸਕਦਾ। ਮਾਨੈ = ਪਰਵਾਨ ਕਰਦਾ ਹੈ ॥੨॥

ਹਰਿ ਕੇ ਚੋਜ ਵਿਡਾਨ ਦੇਖੁ ਜਨ ਜੋ ਖੋਟਾ ਖਰਾ ਇਕ ਨਿਮਖ ਪਛਾਨੈ

So behold the Wondrous and Amazing Play of the Lord. In an instant, He distinguishes the genuine from the counterfeit.

ਹੇ ਸੱਜਣ! ਵੇਖ, ਉਸ ਪਰਮਾਤਮਾ ਦੇ ਕੌਤਕ ਬੜੇ ਹੈਰਾਨ ਕਰਨ ਵਾਲੇ ਹਨ ਜੋ ਅੱਖ ਝਮਕਣ ਜਿਤਨੇ ਸਮੇ ਵਿਚ ਹੀ ਖੋਟੇ ਖਰੇ ਮਨੁੱਖ ਨੂੰ ਪਛਾਣ ਲੈਂਦਾ ਹੈ। ਚੋਜ = ਕੌਤਕ ਤਮਾਸ਼ੇ। ਵਿਡਾਨ = ਅਸਚਰਜ। ਜਨ = ਹੇ ਜਨ! ਨਿਮਖ = (निमेष) ਅੱਖ ਝਮਕਣ ਜਿਤਨਾ ਸਮਾ।

ਤਾ ਤੇ ਜਨ ਕਉ ਅਨਦੁ ਭਇਆ ਹੈ ਰਿਦ ਸੁਧ ਮਿਲੇ ਖੋਟੇ ਪਛੁਤਾਨੈ ॥੩॥

And that is why His humble servant is in bliss. Those of pure heart meet together, while the evil ones regret and repent. ||3||

ਸੁੱਧ ਹਿਰਦੇ ਵਾਲੇ ਮਨੁੱਖ ਉਸ ਨੂੰ ਮਿਲ ਪੈਂਦੇ ਹਨ, ਖੋਟੇ ਮਨੁੱਖ ਪਛੁਤਾਂਦੇ ਹੀ ਰਹਿ ਜਾਂਦੇ ਹਨ। ਤਾਹੀਏਂ ਭਗਤ ਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ (ਕਿਉਂਕਿ ਭਗਤ ਨੂੰ ਪ੍ਰਭੂ ਆਪਣੇ ਚਰਨਾਂ ਵਿਚ ਜੋੜੀ ਰੱਖਦਾ ਹੈ) ॥੩॥ ਤਾ ਤੇ = ਇਸ ਵਾਸਤੇ। ਰਿਦ ਸੁਧ = ਸੁੱਧ ਹਿਰਦੇ ਵਾਲੇ ॥੩॥

ਤੁਮ ਹਰਿ ਦਾਤੇ ਸਮਰਥ ਸੁਆਮੀ ਇਕੁ ਮਾਗਉ ਤੁਝ ਪਾਸਹੁ ਹਰਿ ਦਾਨੈ

Lord, You are the Great Giver, our All-powerful Lord and Master; O Lord, I beg for only one gift from You.

ਹੇ ਹਰੀ! ਤੁਸੀਂ ਸਭ ਦਾਤਾਂ ਦੇਣ ਵਾਲੇ ਸਭ ਤਾਕਤਾਂ ਦੇ ਮਾਲਕ ਸੁਆਮੀ ਹੋ। ਹੇ ਹਰੀ! ਮੈਂ ਤੇਰੇ ਪਾਸੋਂ ਇਕ ਖ਼ੈਰ ਮੰਗਦਾ ਹਾਂ। ਹਰਿ = ਹੇ ਹਰੀ! ਸਮਰਥ = ਸਭ ਤਾਕਤਾਂ ਦੇ ਮਾਲਕ! ਮਾਗਉ = ਮਾਗਉਂ, ਮੈਂ ਮੰਗਦਾ ਹਾਂ।

ਜਨ ਨਾਨਕ ਕਉ ਹਰਿ ਕ੍ਰਿਪਾ ਕਰਿ ਦੀਜੈ ਸਦ ਬਸਹਿ ਰਿਦੈ ਮੋਹਿ ਹਰਿ ਚਰਾਨੈ ॥੪॥੫॥

Lord, please bless servant Nanak with Your Grace, that Your Feet may abide forever within my heart. ||4||5||

ਮਿਹਰ ਕਰ ਕੇ (ਆਪਣੇ) ਦਾਸ ਨਾਨਕ ਨੂੰ (ਇਹ ਦਾਨ) ਦੇਹ ਕਿ, ਹੇ ਹਰੀ! ਤੇਰੇ ਚਰਨ ਮੇਰੇ ਹਿਰਦੇ ਵਿਚ ਸਦਾ ਵੱਸਦੇ ਰਹਿਣ ॥੪॥੫॥ ਕਰਿ = ਕਰ ਕੇ। ਦੀਜੈ = ਦੇਹ। ਸਦ = ਸਦਾ। ਰਿਦੈ ਮੋਹਿ = ਮੇਰੇ ਹਿਰਦੇ ਵਿਚ। ਚਰਾਨੈ = ਚਰਨ ॥੪॥੫॥