ਕਲਿਆਨ ਮਹਲਾ

Kalyaan, Fourth Mehl:

ਕਲਿਆਨ ਚੌਥੀ ਪਾਤਿਸ਼ਾਹੀ।

ਪ੍ਰਭ ਕੀਜੈ ਕ੍ਰਿਪਾ ਨਿਧਾਨ ਹਮ ਹਰਿ ਗੁਨ ਗਾਵਹਗੇ

O God, Treasure of Mercy, please bless me, that I may sing the Glorious Praises of the Lord.

ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਮਿਹਰ ਕਰ, ਅਸੀਂ (ਜੀਵ) ਤੇਰੇ ਗੁਣ ਗਾਂਦੇ ਰਹੀਏ। ਪ੍ਰਭ = ਹੇ ਪ੍ਰਭੂ! ਕੀਜੈ ਕ੍ਰਿਪਾ = ਕ੍ਰਿਪਾ ਕਰ। ਕ੍ਰਿਪਾ ਨਿਧਾਨ = ਹੇ ਕ੍ਰਿਪਾ ਦੇ ਖ਼ਜ਼ਾਨੇ। ਹਮ = ਅਸੀਂ ਜੀਵ। ਗੁਨ ਗਾਵਹਗੇ = ਗੁਨ ਗਾਵਹ, ਗੁਣ ਗਾਂਦੇ ਰਹੀਏ।

ਹਉ ਤੁਮਰੀ ਕਰਉ ਨਿਤ ਆਸ ਪ੍ਰਭ ਮੋਹਿ ਕਬ ਗਲਿ ਲਾਵਹਿਗੇ ॥੧॥ ਰਹਾਉ

I always place my hopes in You; O God, when will you take me in Your Embrace? ||1||Pause||

ਹੇ ਪ੍ਰਭੂ! ਮੈਂ ਸਦਾ ਤੇਰੀ (ਮਿਹਰ ਦੀ ਹੀ) ਆਸ ਕਰਦਾ ਰਹਿੰਦਾ ਹਾਂ ਕਿ ਪ੍ਰਭੂ ਜੀ ਮੈਨੂੰ ਕਦੋਂ (ਆਪਣੇ) ਗਲ ਨਾਲ ਲਾਣਗੇ ॥੧॥ ਰਹਾਉ ॥ ਹਉ = ਹਉਂ, ਮੈਂ। ਕਰਉ = ਕਰਉਂ, ਮੈਂ ਕਰਦਾ ਹਾਂ। ਨਿਤ = ਸਦਾ। ਮੋਹਿ = ਮੈਨੂੰ। ਗਲਿ = ਗਲ ਨਾਲ। ਲਾਵਹਿਗੇ = ਲਾਣਗੇ ॥੧॥ ਰਹਾਉ ॥

ਹਮ ਬਾਰਿਕ ਮੁਗਧ ਇਆਨ ਪਿਤਾ ਸਮਝਾਵਹਿਗੇ

I am a foolish and ignorant child; Father, please teach me!

ਅਸੀਂ ਜੀਵ ਮੂਰਖ ਅੰਞਾਣ ਬੱਚੇ ਹਾਂ, ਪ੍ਰਭੂ-ਪਿਤਾ ਜੀ (ਸਾਨੂੰ ਸਦਾ) ਸਮਝਾਂਦੇ ਰਹਿੰਦੇ ਹਨ। ਬਾਰਿਕ = ਬਾਲਕ, ਬੱਚੇ। ਮੁਗਧ = ਮੂਰਖ। ਇਆਨ = ਅੰਞਾਣੇ।

ਸੁਤੁ ਖਿਨੁ ਖਿਨੁ ਭੂਲਿ ਬਿਗਾਰਿ ਜਗਤ ਪਿਤ ਭਾਵਹਿਗੇ ॥੧॥

Your child makes mistakes again and again, but still, You are pleased with him, O Father of the Universe. ||1||

ਪੁੱਤਰ ਮੁੜ ਮੁੜ ਹਰ ਵੇਲੇ ਭੁੱਲਦਾ ਹੈ ਵਿਗਾੜ ਕਰਦਾ ਹੈ, ਪਰ ਜਗਤ ਦੇ ਪਿਤਾ ਨੂੰ (ਜੀਵ ਬੱਚੇ ਫਿਰ ਭੀ) ਪਿਆਰੇ (ਹੀ) ਲੱਗਦੇ ਹਨ ॥੧॥ ਸੁਤੁ = ਪੁੱਤਰ (ਇਕ-ਵਚਨ)। ਭੂਲਿ = ਭੂਲੈ, ਭੁੱਲਦਾ ਹੈ। ਬਿਗਾਰਿ = ਬਿਗਾਰੈ, ਵਿਗਾੜਦਾ ਹੈ। ਭਾਵਹਿਗੇ = (ਬੱਚੇ) ਪਿਆਰੇ ਲੱਗਦੇ ਹਨ ॥੧॥

ਜੋ ਹਰਿ ਸੁਆਮੀ ਤੁਮ ਦੇਹੁ ਸੋਈ ਹਮ ਪਾਵਹਗੇ

Whatever You give me, O my Lord and Master - that is what I receive.

ਹੇ ਹਰੀ! ਹੇ ਸੁਆਮੀ! ਜੋ ਕੁਝ ਤੂੰ (ਆਪ) ਦੇਂਦਾ ਹੈਂ, ਉਹੀ ਕੁਝ ਅਸੀਂ ਲੈ ਸਕਦੇ ਹਾਂ। ਹਰਿ ਸੁਆਮੀ = ਹੇ ਹਰੀ! ਹੇ ਸੁਆਮੀ! ਹਮ ਪਾਵਹਗੇ = ਅਸੀਂ ਜੀਵ ਲੈ ਸਕਦੇ ਹਾਂ।

ਮੋਹਿ ਦੂਜੀ ਨਾਹੀ ਠਉਰ ਜਿਸੁ ਪਹਿ ਹਮ ਜਾਵਹਗੇ ॥੨॥

There is no other place where I can go. ||2||

(ਤੈਥੋਂ ਬਿਨਾ) ਮੈਨੂੰ ਕੋਈ ਹੋਰ ਥਾਂ ਨਹੀਂ ਸੁੱਝਦੀ, ਜਿਸ ਕੋਲ ਅਸੀਂ ਜੀਵ ਜਾ ਸਕੀਏ ॥੨॥ ਮੋਹਿ = ਮੈਨੂੰ। ਠਉਰ = ਥਾਂ, ਆਸਰਾ। ਪਹਿ = ਪਾਸ, ਕੋਲ ॥੨॥

ਜੋ ਹਰਿ ਭਾਵਹਿ ਭਗਤ ਤਿਨਾ ਹਰਿ ਭਾਵਹਿਗੇ

Those devotees who are pleasing to the Lord - the Lord is pleasing to them.

ਜਿਹੜੇ ਭਗਤ ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹਨਾਂ ਨੂੰ ਪ੍ਰਭੂ ਜੀ ਪਿਆਰੇ ਲੱਗਦੇ ਹਨ। ਜੋ ਭਗਤ = ਜਿਹੜੇ ਭਗਤ (ਬਹੁ-ਵਚਨ)। ਹਰਿ ਭਾਵਹਿ = ਹਰੀ ਨੂੰ ਪਿਆਰੇ ਲੱਗਦੇ ਹਨ। ਤਿਨਾ = ਉਹਨਾਂ ਨੂੰ। ਹਰਿ ਭਾਵਹਿਗੇ = ਪ੍ਰਭੂ ਜੀ ਪਿਆਰੇ ਲੱਗਦੇ ਹਨ।

ਜੋਤੀ ਜੋਤਿ ਮਿਲਾਇ ਜੋਤਿ ਰਲਿ ਜਾਵਹਗੇ ॥੩॥

Their light merges into the Light; the lights are merged and blended together. ||3||

(ਉਹ ਭਗਤ) ਪ੍ਰਭੂ ਦੀ ਜੋਤਿ ਵਿਚ ਆਪਣੀ ਜਿੰਦ ਮਿਲਾ ਕੇ ਪ੍ਰਭੂ ਦੀ ਜੋਤਿ ਨਾਲ ਇਕ-ਮਿਕ ਹੋਏ ਰਹਿੰਦੇ ਹਨ ॥੩॥ ਜੋਤੀ = ਪ੍ਰਭੂ ਦੀ ਜੋਤਿ ਵਿਚ। ਜੋਤਿ = ਜਿੰਦ। ਮਿਲਾਇ = ਮਿਲਾ ਕੇ। ਰਲਿ ਜਾਵਹਗੇ = ਰਲ ਜਾਂਦੇ ਹਨ, ਇਕ-ਮਿਕ ਹੋ ਜਾਂਦੇ ਹਨ ॥੩॥

ਹਰਿ ਆਪੇ ਹੋਇ ਕ੍ਰਿਪਾਲੁ ਆਪਿ ਲਿਵ ਲਾਵਹਿਗੇ

The Lord Himself has shown mercy; He lovingly attunes me to Himself.

ਪ੍ਰਭੂ ਜੀ ਆਪ ਹੀ ਦਇਆਲ ਹੋ ਕੇ (ਜੀਵਾਂ ਦੇ ਅੰਦਰ) ਆਪ (ਹੀ ਆਪਣਾ) ਪਿਆਰ ਪੈਦਾ ਕਰਦੇ ਹਨ। ਆਪੇ = ਆਪ ਹੀ। ਹੋਇ = ਹੋ ਕੇ। ਲਿਵ ਲਾਵਹਿਗੇ = ਲਗਨ ਪੈਦਾ ਕਰਦੇ ਹਨ।

ਜਨੁ ਨਾਨਕੁ ਸਰਨਿ ਦੁਆਰਿ ਹਰਿ ਲਾਜ ਰਖਾਵਹਿਗੇ ॥੪॥੬॥ ਛਕਾ

Servant Nanak seeks the Sanctuary of the Door of the Lord, who protects his honor. ||4||6|| First Set of Six ||

ਦਾਸ ਨਾਨਕ ਪ੍ਰਭੂ ਦੀ ਸਰਨ ਪਿਆ ਰਹਿੰਦਾ ਹੈ, ਪ੍ਰਭੂ ਦੇ ਦਰ ਤੇ (ਡਿੱਗਾ) ਰਹਿੰਦਾ ਹੈ। (ਪ੍ਰਭੂ ਜੀ ਦਰ ਪਏ ਦੀ) ਆਪ ਹੀ ਇੱਜ਼ਤ ਰੱਖਦੇ ਹਨ ॥੪॥੬॥ ਛਕਾ ੧ ॥ ਦੁਆਰਿ = (ਪ੍ਰਭੂ ਦੇ) ਦਰ ਤੇ। ਲਾਜ = ਇੱਜ਼ਤ ॥੪॥੬॥ਛਕਾ ੧ ॥