ਸਵੈਯਾ

SWAYYA

ਸਵੈਯਾ:

ਤਿਨ ਕੀ ਬਤੀਯਾ ਸੁਨਿ ਕੈ ਪ੍ਰਭ ਜੂ ਗਿਰਿ ਕਉ ਸੰਗਿ ਪਾਇਨ ਕੇ ਮਸਕਿਯੋ

ਉਨ੍ਹਾਂ ਦੀਆਂ ਗੱਲਾਂ ਸੁਣ ਕੇ ਕ੍ਰਿਸ਼ਨ ਜੀ ਨੇ ਪਰਬਤ ਨੂੰ ਪੈਰਾਂ ਨਾਲ ਮਸਲ ਦਿੱਤਾ।

ਸਕਿਯੋ ਸਹ ਭਾਰ ਸੁ ਤਾ ਪਗ ਕੋ ਕਬਿ ਸ︀ਯਾਮ ਭਨੈ ਜਲ ਲਉ ਧਸਕਿਯੋ

Hearing their talk, the Lord pressed the mountain with his feet, and the mountain could not endure his weight and sank below like water

ਕਵੀ ਸ਼ਿਆਮ ਕਹਿੰਦੇ ਹਨ ਉਹ (ਪਰਬਤ) ਉਨ੍ਹਾਂ ਦੇ ਪੈਰਾਂ ਦੇ ਭਾਰ ਨੂੰ ਨਾ ਸਹਾਰ ਸਕਿਆ, (ਇਸ ਲਈ ਹੇਠਾਂ) ਪਾਣੀ ਤਕ ਧਸ ਗਿਆ।

ਉਸਕਿਯੋ ਗਿਰਿ ਊਰਧ ਕੋ ਧਸਿ ਕੈ ਕੋਊ ਪਾਵਕ ਜੀਵ ਜਰਾ ਸਕਿਯੋ

After sinking below, the mountain rose higher and in this way, the fire could not burn anyone

(ਜਲ ਵਿਚ) ਧਸ ਕੇ ਪਰਬਤ (ਫਿਰ) ਉਛਲ ਕੇ ਉਪਰ (ਨੂੰ ਆ ਗਿਆ)। (ਫਲਸਰੂਪ) ਅੱਗ ਕਿਸੇ ਵੀ ਜੀਵ ਨੂੰ ਸਾੜ ਨਾ ਸਕੀ।

ਜਦੁਬੀਰ ਹਲੀ ਤਿਹ ਸੈਨ ਮੈ ਕੂਦਿ ਪਰੇ ਹਿਯਾ ਤਿਨ ਕੌ ਕਸਿਕਿਯੋ ॥੧੯੩੭॥

At the same time, Krishna and Balram jumped silently into the enemy’s army.1937.

ਸ੍ਰੀ ਕ੍ਰਿਸ਼ਨ ਅਤੇ ਬਲਰਾਮ ਉਸ (ਵੈਰੀ) ਦੀ ਸੈਨਾ ਵਿਚ ਕੁਦ ਕੇ ਜਾ ਪਏ ਅਤੇ ਉਨ੍ਹਾਂ ਦਾ ਹਿਰਦਾ (ਡਰ ਨਾਲ ਜ਼ਰਾ ਜਿੰਨਾ ਵੀ) ਨਾ ਕੰਬਿਆ ॥੧੯੩੭॥

ਏਕਹਿ ਹਾਥਿ ਗਦਾ ਗਹਿ ਸ︀ਯਾਮ ਜੂ ਭੂਪਤਿ ਕੇ ਬਹੁਤੇ ਭਟ ਮਾਰੇ

Holding his mace in his hand, Krishna killed many warriors of the king

ਸ੍ਰੀ ਕ੍ਰਿਸ਼ਨ ਨੇ ਇਕ ਹੱਥ ਵਿਚ ਗਦਾ ਪਕੜ ਕੇ ਰਾਜਾ (ਜਰਾਸੰਧ) ਦੇ ਬਹੁਤ ਸਾਰੇ ਯੋਧੇ ਮਾਰ ਦਿੱਤੇ ਹਨ।

ਅਉਰ ਘਨੇ ਅਸਵਾਰ ਹਨੇ ਬਿਨੁ ਪ੍ਰਾਨ ਘਨੇ ਗਜਿ ਕੈ ਭੁਇ ਪਾਰੇ

He killed many horsemen and knocked them on the ground

ਹੋਰ ਬਹੁਤ ਸਾਰੇ (ਘੋੜ) ਸਵਾਰ ਮਾਰ ਦਿੱਤੇ ਹਨ ਅਤੇ ਬਹੁਤ ਸਾਰੇ ਹਾਥੀਆਂ ਨੂੰ ਪ੍ਰਾਣਾਂ ਤੋਂ ਬਿਨਾ ਕਰ ਕੇ ਧਰਤੀ ਉਤੇ ਸੁਟ ਦਿੱਤਾ ਹੈ।

ਪਾਇਨ ਪੰਤ ਹਨੇ ਅਗਨੇ ਰਥ ਤੋਰਿ ਰਥੀ ਬਿਰਥੀ ਕਰਿ ਡਾਰੇ

He destroyed the ranks of soldiers on foot and deprived the chariot-riders of their chariots

ਪੈਦਲਾਂ ਦੀਆਂ ਪੰਕਤੀਆਂ ਦੀਆਂ ਪੰਕਤੀਆਂ ਮਾਰ ਦਿੱਤੀਆਂ ਹਨ ਅਤੇ ਰਥ ਨੂੰ ਭੰਨ੍ਹ ਕੇ ਰਥਾਂ ਵਾਲਿਆਂ ਨੂੰ ਬਿਨਾ ਰਥਾਂ ਦੇ ਕਰ ਦਿੱਤਾ ਹੈ।

ਜੀਤ ਭਈ ਜਦੁਬੀਰ ਕੀ ਯੋ ਕਬਿ ਸ︀ਯਾਮ ਕਹੈ ਸਭ ਯੋ ਅਰਿ ਹਾਰੇ ॥੧੯੩੮॥

In this way, killing all the warriors, Krishna became victorious and the enemy was defeated.1938.

ਇਸ ਤਰ੍ਹਾਂ ਸ੍ਰੀ ਕ੍ਰਿਸ਼ਨ ਦੀ ਜਿਤ ਹੋ ਗਈ ਹੈ। ਕਵੀ ਸ਼ਿਆਮ ਕਹਿੰਦੇ ਹਨ, ਇਸ ਤਰ੍ਹਾਂ ਸਾਰੇ ਵੈਰੀ ਹਾਰ ਗਏ ਹਨ ॥੧੯੩੮॥

ਜੋ ਭਟ ਸ︀ਯਾਮ ਸੋ ਜੂਝ ਕੋ ਆਵਤ ਜੂਝਤ ਹੈ ਸੁ ਲਗੇ ਭਟ ਭੀਰ

The warriors who came to fight with Krishna, they fought with extreme zest

ਜੋ ਯੋਧਾ ਸ੍ਰੀ ਕ੍ਰਿਸ਼ਨ ਨਾਲ ਲੜਨ ਲਈ ਆਉਂਦਾ ਹੈ, ਉਹ (ਅਵੱਸ਼) ਜੂਝਦਾ ਹੈ, ਕਾਇਰ ਨਹੀਂ ਲਗਦਾ।

ਸ੍ਰੀ ਬ੍ਰਿਜਨਾਥ ਕੇ ਤੇਜ ਕੇ ਅਗ੍ਰ ਕਹੈ ਕਬਿ ਸ︀ਯਾਮ ਧਰੈ ਕੋਊ ਧੀਰ

The poet Shyam says that before the strength of Krishna. No warrior can hold patience.

ਸ੍ਰੀ ਕ੍ਰਿਸ਼ਨ ਦੇ ਤੇਜ ਦੇ ਸਾਹਮਣੇ, ਕਵੀ ਸ਼ਿਆਮ ਕਹਿੰਦੇ ਹਨ, ਕੋਈ ਵੀ (ਸੂਰਮਾ) ਧੀਰਜ ਧਾਰਨ ਨਹੀਂ ਕਰ ਸਕਦਾ।

ਭੂਪਤਿ ਦੇਖ ਦਸਾ ਤਿਨ ਕੀ ਸੁ ਕਹਿਓ ਇਹ ਭਾਤਿ ਭਯੋ ਅਤਿ ਹੀ ਰਨ

ਉਨ੍ਹਾਂ ਦੀ ਹਾਲਤ ਵੇਖ ਕੇ ਰਾਜਾ (ਉਗ੍ਰਸੈਨ) ਨੇ ਇਸ ਤਰ੍ਹਾਂ ਕਿਹਾ ਕਿ ਬਹੁਤ ਭਾਰੀ ਯੁੱਧ ਹੋ ਰਿਹਾ ਹੈ।

ਮਾਨੋ ਤੰਬੋਲੀ ਹੀ ਕੀ ਸਮ ਹ੍ਵੈ ਨ੍ਰਿਪ ਫੇਰਤ ਪਾਨਨ ਕੀ ਜਿਮ ਬੀਰਨਿ ॥੧੯੩੯॥

Seeing the plight of the warriors in the war-arena, the king Uggarsain said, “The king Jarasandh is like betel, who is destroying his army like the chewing of the betel.1939.

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਰਾਜਾ (ਜਰਾਸੰਧ) ਪਨਵਾੜੀ ਰੂਪ ਹੋ ਕੇ ਯੋਧਿਆਂ ਦੇ ਰੂਪ ਵਿਚ ਪਾਨਾਂ ਦੇ ਬੀੜੇ ਵੰਡਦਾ ਫਿਰਦਾ ਹੋਵੇ ॥੧੯੩੯॥

ਇਤ ਕੋਪ ਗਦਾ ਗਹਿ ਕੈ ਮੁਸਲੀਧਰ ਸਤ੍ਰਨ ਸੈਨ ਭਲੇ ਝਕਝੋਰਿਯੋ

ਇਧਰੋਂ ਕ੍ਰੋਧਿਤ ਹੋ ਕੇ ਬਲਰਾਮ ਨੇ ਗਦਾ ਪਕੜ ਕੇ ਵੈਰੀ ਸੈਨਾ ਨੂੰ ਚੰਗੀ ਤਰ੍ਹਾਂ ਮਧੋਲ ਦਿੱਤਾ ਹੈ।

ਜੋ ਭਟ ਆਇ ਭਿਰੇ ਸਮੁਹੇ ਤਿਹ ਏਕ ਚਪੇਟਹਿ ਸੋ ਸਿਰੁ ਤੋਰਿਯੋ

On this side, Balram taking his mace in his hand in rage, shook violently the enemy’s army and the warrior who confronted him, he broke his head even with one slep

ਜਿਹੜੇ ਸੂਰਮੇ ਸਾਹਮਣੇ ਆ ਕੇ ਭਿੜੇ ਹਨ, ਉਨ੍ਹਾਂ ਦੇ ਇਕ ਹੀ ਚਪੇੜ (ਜਾਂ ਸਟ) ਨਾਲ ਸਿਰ ਪਾੜ ਦਿੱਤੇ ਹਨ।

ਅਉਰ ਜਿਤੀ ਚਤੁਰੰਗ ਚਮੂੰ ਤਿਨ ਕੋ ਮੁਖ ਐਸੀ ਹੀ ਭਾਤਿ ਸੋ ਮੋਰਿਯੋ

ਹੋਰ ਵੀ ਜਿੰਨੀ ਚਤੁਰੰਗਨੀ ਸੈਨਾ ਸੀ, ਉਨ੍ਹਾਂ ਦੇ ਮੂੰਹ ਵੀ ਇਸੇ ਤਰ੍ਹਾਂ ਮਰੋੜ ਸੁਟੇ ਹਨ।

ਜੀਤ ਲਏ ਸਭ ਹੀ ਅਰਿਵਾ ਤਿਨ ਤੇ ਅਜਿਤਿਓ ਭਟ ਏਕ ਛੋਰਿਯੋ ॥੧੯੪੦॥

He defeated all the remaining enemy’s army and became completely victorious.1940.

ਉਸ ਨੇ ਸਾਰੇ ਹੀ ਵੈਰੀ ਜਿਤ ਲਏ ਹਨ ਅਤੇ ਉਨ੍ਹਾਂ ਵਿਚੋਂ ਇਕ ਵੀ ਸੂਰਮਾ ਜਿਤੇ ਬਿਨਾ ਨਹੀਂ ਛਡਿਆ ॥੧੯੪੦॥

ਕਾਨ੍ਰਹ ਹਲੀ ਮਿਲਿ ਭ੍ਰਾਤ ਦੁਹੂੰ ਜਬ ਸੈਨ ਸਬੈ ਤਿਹ ਭੂਪ ਕੋ ਮਾਰਿਯੋ

ਕ੍ਰਿਸ਼ਨ ਅਤੇ ਬਲਰਾਮ ਦੋਹਾਂ ਭਰਾਵਾਂ ਨੇ ਮਿਲ ਕੇ ਜਦ ਰਾਜਾ (ਜਰਾਸੰਧ) ਦੀ ਸਾਰੀ ਸੈਨਾ ਨੂੰ ਮਾਰ ਦਿੱਤਾ,

ਸੋ ਕੋਊ ਜੀਤ ਬਚਿਯੋ ਤਿਹ ਤੇ ਜਿਨਿ ਦਾਤਨ ਘਾਸ ਗਹਿਓ ਬਲੁ ਹਾਰਿਯੋ

When both the brothers Krishna and Balram together killed the whole army of the enemy, then only that person could save himself, who putting the grass-straws in his mouth, came under their refuge

(ਤਦ) ਉਹੀ ਕੋਈ ਉਸ ਤੋਂ ਜੀਉਂਦਾ ਬਚਿਆ ਹੈ ਜਿਸ ਦਾ ਬਲ ਹਾਰ ਗਿਆ ਹੈ ਅਤੇ ਦੰਦਾਂ ਨਾਲ ਘਾਹ ਪਕੜ ਲਈ ਹੈ।

ਐਸੀ ਦਸਾ ਜਬ ਭੀ ਦਲ ਕੀ ਤਬ ਭੂਪਤਿ ਆਪਨੇ ਨੈਨਿ ਨਿਹਾਰਿਯੋ

ਜਦ ਦਲ ਦੀ ਅਜਿਹੀ ਦਸ਼ਾ ਹੋ ਗਈ ਤਦ ਰਾਜੇ ਨੇ ਆਪਣੀਆਂ ਅੱਖਾਂ ਨਾਲ ਵੇਖ ਲਈ।

ਜੀਤ ਅਉ ਜੀਵ ਕੀ ਆਸ ਤਜੀ ਰਨ ਠਾਨਤ ਭਯੋ ਪੁਰਖਤ ਸੰਭਾਰਿਯੋ ॥੧੯੪੧॥

When Jarasandh saw this plight with his own eyes, then abandoning the hope of victory and life, he also persistently managed to upkeep his bravery in war.1941.

(ਉਸ ਨੇ) ਜਿਤਣ ਅਤੇ ਜੀਣ ਦੀ ਆਸ ਛਡ ਦਿੱਤੀ ਅਤੇ ਹਠ ਪੂਰਵਕ (ਆਪਣੇ) ਬਲ ਨੂੰ ਸੰਭਾਲ ਲਿਆ ॥੧੯੪੧॥