ਦੋਹਰਾ

Dohira

ਦੋਹਰਾ:

ਜੋ ਕੋਊ ਹਮਰੋ ਹਿਤੂ ਤਹ ਮਿਲਿਯੋ ਮੁਹਿ ਆਇ

‘Who-so-ever is my lover, may come and meet me there.’

ਜੇ ਕੋਈ ਮੇਰਾ ਹਿਤੂ ਹੋਵੇ, ਮੈਨੂੰ ਉਥੇ ਆ ਕੇ ਮਿਲੇ।

ਭੇਦ ਕਛੂ ਨ੍ਰਿਪ ਲਖਿਯੋ ਮੀਤਹਿ ਗਈ ਜਤਾਇ ॥੧੫॥

She conveyed the message to the lover, But Raja could not comprehend.(l5)

ਰਾਜੇ ਨੇ ਕੋਈ ਵੀ ਭੇਦ ਨਾ ਸਮਝਿਆ, ਪਰ ਮਿਤਰ ਨੂੰ ਸਭ ਕੁਝ ਦਸ ਗਈ ॥੧੫॥

ਯੌ ਕਹਿ ਕੈ ਰਾਨੀ ਉਠੀ ਕਰਿਯੋ ਮੀਤ ਗ੍ਰਿਹ ਗੌਨ

Communicating like this, the Rani went to the place where lover was,

ਇਸ ਤਰ੍ਹਾਂ ਰਾਣੀ ਉਠੀ ਅਤੇ ਮਿਤਰ ਦੇ ਘਰ ਵਲ ਚਲ ਪਈ।

ਨ੍ਰਿਪਤਿ ਪ੍ਰਫੁਲਿਤ ਚਿਤ ਭਯੋ ਗਈ ਸਿਵਾ ਕੇ ਭੌਨ ॥੧੬॥

But the Raja was happy that she had gone to offer the prayers.(l6)(1)

ਰਾਜਾ ਮਨ ਵਿਚ ਪ੍ਰਸੰਨ ਹੋਇਆ ਕਿ (ਉਹ) ਸ਼ਿਵਾ ਦੇ ਮੰਦਿਰ ਵਿਚ ਗਈ ਹੈ ॥੧੬॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਅਠਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੮੮॥੧੫੫੩॥ਅਫਜੂੰ॥

Eighty-eighth Parable of Auspicious Chritars Conversation of the Raja and the Minister, Completed with Benediction. (88)(1551)

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੮੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੮੮॥੧੫੫੩॥ ਚਲਦਾ॥