ਰਾਜਾ ਬਾਚ

Chhand

ਰਾਜੇ ਨੇ ਕਿਹਾ

ਛੰਦ

Raja’s Talk

ਛੰਦ:

ਪੁਨਿ ਰਾਜੈ ਯੌ ਕਹੀ ਬਚਨ ਸੁਨ ਮੇਰੋ ਰਾਨੀ

Raja spoke again, ‘Listen to me, Rani,

ਫਿਰ ਰਾਜੇ ਨੇ ਇਸ ਤਰ੍ਹਾਂ ਕਿਹਾ, ਹੇ ਰਾਣੀ! ਮੇਰੇ ਬਚਨ ਸੁਣ।

ਬ੍ਰਹਮ ਗ︀ਯਾਨ ਕੀ ਬਾਤ ਕਛੂ ਤੈ ਨੈਕੁ ਜਾਨੀ

‘You have not understood an iota of the celestial cognisance,

ਤੂੰ ਬ੍ਰਹਮ ਗਿਆਨ ਦੀ ਗੱਲ ਜ਼ਰਾ ਜਿੰਨੀ ਵੀ ਨਹੀਂ ਸਮਝੀ।

ਕਹਾ ਬਾਪੁਰੀ ਤ੍ਰਿਯਾ ਨੇਹ ਜਾ ਸੌ ਅਤਿ ਕਰਿ ਹੈ

‘What is the criteria of a woman who is loved so much?

ਇਹ ਇਸਤਰੀ ਵਿਚਾਰੀ ਕੀ ਹੈ ਜਿਸ ਨਾਲ ਬਹੁਤ ਪ੍ਰੇਮ ਕੀਤਾ ਜਾਏ।

ਮਹਾ ਮੂਤ੍ਰ ਕੋ ਧਾਮ ਬਿਹਸਿ ਆਗੇ ਤਿਹ ਧਰਿ ਹੈ ॥੫੨॥

‘Yes, just this that she presents the urinary place.’(52)

ਇਹ ਪ੍ਰਸੰਨ ਹੋ ਕੇ ਮਹਾ ਮੂਤਰ ਦਾ ਧਾਮ (ਯੋਨੀ) ਅਗੇ ਧਰ ਦਿੰਦੀ ਹੈ ॥੫੨॥